Mankirt Aulakh: ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਨਾਲ ਕੂਲ ਸਟਾਈਲ ਹੋਇਆ ਵਾਇਰਲ, ਦੇਖੌ ਪਿਓ-ਪੁੱਤਰ ਦੀਆਂ ਕਿਊਟ ਤਸਵੀਰਾਂ
ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਦੇ ਗਾਏ ਗਾਣੇ ਲੰਬੇ ਸਮੇਂ ਤੱਕ ਟਰੈਂਡਿੰਗ 'ਚ ਰਹਿੰਦੇ ਹਨ। ਇਸ ਦੇ ਨਾਲ ਨਾਲ ਉਸ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।
Download ABP Live App and Watch All Latest Videos
View In Appਮਨਕੀਰਤ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਨਾਲ ਜੁੜਿਆ ਰਹਿੰਦਾ ਹੈ ਅਤੇ ਉਨ੍ਹਾਂ ਦੇ ਨਾਲ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਦੀ ਝਲਕ ਸਾਂਝੀ ਕਰਦਾ ਰਹਿੰਦਾ ਹੈ। ਹਾਲ ਹੀ 'ਚ ਮਨਕੀਰਤ ਔਲਖ ਨੇ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪੁੱਤਰ ਗੁਰਇਮਤਿਆਜ਼ ਔਲਖ ਨਾਲ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਪਿਓ ਪੁੱਤਰ ਦਾ ਕੂਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਫੇਨਜ਼ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਦੋਵੇਂ ਪਿਓ ਪੁੱਤਰ ਕੈਜ਼ੂਅਲ ਕੱਪੜਿਆ 'ਚ ਨਜ਼ਰ ਆ ਰਹੇ ਹਨ। ਮਨਕੀਰਤ ਨੇ ਕਾਲੇ ਰੰਗ ਦੀ ਸ਼ਰਟ ਤੇ ਨੀਲੀ ਜੀਨ ਦੀ ਪੈਂਟ ਪਹਿਨੀ ਹੋਈ ਹੈ, ਜਦਕਿ ਇਮਤਿਆਜ਼ ਵੀ ਕਾਲੇ ਰੰਗ ਦੀ ਸ਼ਰਟ ਤੇ ਨਿੱਕਰ 'ਚ ਆਪਣੇ ਡੈਡੀ ਨਾਲ ਟਵੀਨਿੰਗ ਕਰਦਾ ਨਜ਼ਰ ਆ ਰਿਹਾ ਹੈ।
ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।
ਦੱਸ ਦਈਏ ਕਿ ਮਨਕੀਰਤ ਔਲਖ ਦੇ ਪੁੱਤਰ ਦਾ ਜਨਮ ਸਾਲ 2022 'ਚ ਹੋਇਆ ਸੀ। ਮਨਕੀਰਤ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰ ਜਾਣਕਾਰੀ ਦਿੱਤੀ ਸੀ।
ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਹਰਿਆਣਵੀ ਇੰਡਸਟਰੀ 'ਚ ਵੀ ਐਕਟਿਵ ਹੈ।
ਹਾਲ ਹੀ 'ਚ ਗਾਇਕ ਦਾ ਗੀਤ 'ਡਿਫੈਂਡਰ' ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫੀ ਪਿਆਰ ਮਿਿਲਿਆ ਹੈ।