Nimrat Khaira: ਹੁਣ ਮੋਬਾਈਲ 'ਤੇ ਰਿਪੀਟ ਲਾ ਕੇ ਸੁਣੋ ਨਿਮਰਤ ਖਹਿਰਾ ਦਾ ਬਾਲੀਵੁੱਡ ਗੀਤ, ਇਸ ਦਿਨ ਮਿਊਜ਼ਿਕ ਐਪਸ ;ਤੇ ਹੋ ਰਿਹਾ ਸਟ੍ਰੀਮ
ਪੰਜਾਬੀ ਗਾਇਕਾ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸਦੀ ਪਹਿਲੀ ਵਜ੍ਹਾਂ ਉਨ੍ਹਾਂ ਦੀ ਦਿਲਜੀਤ ਦੋਸਾਂਝ ਨਾਲ ਫਿਲਮ ਜੋੜੀ ਹੈ ਅਤੇ ਦੂਜੀ ਵਜ੍ਹਾ ਬਾਲੀਵੁੱਡ ਗਾਇਕ ਅਰਮਾਨ ਮਲਿਕ ਨਾਲ ਗਾਇਆ ਗੀਤ ਦਿਲ ਮਲੰਗਾਂ ਹੈ।
Download ABP Live App and Watch All Latest Videos
View In Appਦੱਸ ਦੇਈਏ ਕਿ ਦੋਵਾਂ ਕਲਾਕਾਰਾਂ ਨੇ ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਜਿਸ ਨੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਵਿੱਚ ਪਹਿਲੀ ਵਾਰ ਬਾਲੀਵੁੱਡ ਗਾਇਕ ਅਰਮਾਨ ਮਲਿਕ ਪੰਜਾਬੀ ਵਿੱਚ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਹੁਣ ਤੁਸੀਂ ਇਸ ਗੀਤ ਨੂੰ ਆਪਣੇ ਮੋਬਾਈਲ 'ਤੇ ਰਿਪੀਟ 'ਤੇ ਲਗਾ ਕੇ ਵੀ ਸੁਣ ਸਕਦੇ ਹੋ। ਨਿਮਰਤ ਖਹਿਰਾ ਦੀ ਸੋਸ਼ਲ ਮੀਡੀਆ ਪੋਸਟ ਮੁਤਾਬਕ ਇਹ ਗਾਣਾ 26 ਮਈ ਨੂੰ ਸਾਰੀਆਂ ਮਿਊਜ਼ਿਕ ਐਪਸ 'ਤੇ ਸਟ੍ਰੀਮ ਹੋ ਜਾਵੇਗਾ।
ਦੱਸ ਦੇਈਏ ਕਿ ਬਾਲੀਵੁੱਡ ਗਾਇਕ ਅਰਮਾਨ ਮਲਿਕ ਵੱਲੋਂ ਬੋਲ ਦੋ ਨਾ ਜ਼ਰਾ ਦਿਲ ਮੇਂ ਜੋ ਹੈ ਛੀਪਾ... ਅਤੇ ਹੁਆ ਹੈ ਆਜ ਪਹਿਲੀ ਬਾਰ... ਵਰਗੇ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਗਈ ਹੈ।
ਅਰਮਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾ ਨੂੰ ਸੁਣ ਬੇਹੱਦ ਉਤਸ਼ਾਹਿਤ ਹੁੰਦੇ ਹਨ। ਇਸ ਤੋਂ ਇਲਾਵਾ ਅਰਮਾਨ ਮਲਿਕ ਵੱਲੋਂ ਹੋਰ ਵੀ ਕਈ ਸੁਪਰਹਿੱਟ ਗੀਤ ਗਾਏ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ।
ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀ ਗੱਲ ਕਰਿਏ ਤਾਂ ਉਹ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦਾ ਵੀ ਲੋਹਾ ਮਨਵਾ ਚੁੱਕੀ ਹੈ। ਉਨ੍ਹਾਂ ਦੀ ਗਾਇਕੀ ਹੀ ਨਹੀਂ ਸਗੋਂ ਅਦਾਕਾਰੀ ਰਾਹੀਂ ਦੁਨੀਆਂ ਭਰ ਵਿੱਚ ਵਾਹੋ ਵਾਹੀ ਖੱਟੀ ਏ।
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਸੁਰੀਲੀ ਤੇ ਖੂਬਸੂਰਤ ਗਾਇਕਾ ਅਤੇ ਅਦਾਕਾਰਾ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਜੋੜੀ' 'ਚ ਨਿਮਰਤ ਦੀ ਦਿਲਜੀਤ ਨਾਲ ਲਵ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੋਵਾਂ ਦੀ ਜੋੜੀ ਨੇ ਦੁਨੀਆਂ ਭਰ ਵਿੱਚ ਬੱਲੇ-ਬੱਲੇ ਕਰਵਾ ਰੱਖੀ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ ਦੁਨੀਆਂ ਭਰ ਵਿੱਚ ਵਧੀਆ ਕਮਾਈ ਕਰ ਰਹੀ ਹੈ।