ਕਦੇ ਸਕਸੈਸ ਲਈ ਕਪਿਲ ਸ਼ਰਮਾ ਨਾਲ ਕਰਦੀ ਸੀ ਸ਼ੋਅ, ਅੱਜ ਪੰਜਾਬੀ ਇੰਡਸਟਰੀ ‘ਤੇ ਕਰਦੀ ਰਾਜ
ਟੀਵੀ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਸਰਗੁਣ ਮਹਿਤਾ ਹੁਣ ਪੰਜਾਬੀ ਇੰਡਸਟਰੀ ‘ਤੇ ਰਾਜ ਕਰ ਰਹੀ ਹੈ। ਨਾਲ ਹੀ, ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਕੜੀ ਫੈਨ ਫੋਲੋਇੰਗ ਹੈ।
Download ABP Live App and Watch All Latest Videos
View In Appਪਰ ਅਦਾਕਾਰਾ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਕਪਿਲ ਸ਼ਰਮਾ ਦੇ ਨਾਲ ਕਾਮੇਡੀ ਸਰਕਸ ਵਿੱਚ ਸਿਰਫ 10,000 ਰੁਪਏ ਲਈ ਕੰਮ ਕਰਦੀ ਸੀ।
ਭਾਵੇਂ ਅੱਜ ਅਦਾਕਾਰਾ ਨੇ ਮਿਹਨਤ ਨਾਲ ਨਾ ਸਿਰਫ ਖੁਦ ਨੂੰ ਪੰਜਾਬੀ ਸਿਨੇਮਾ ਦੀ ਟਾਪ ਦੀ ਅਦਾਕਾਰਾ ਬਣਾ ਲਿਆ ਹੈ, ਸਗੋਂ ਹੁਣ ਉਹ ਇਕ ਪ੍ਰੋਡਕਸ਼ਨ ਹਾਊਸ ਦੀ ਮਾਲਕ ਵੀ ਹੈ। ਇਸ ਤੋਂ ਇਲਾਵਾ ਅਦਾਕਾਰਾ ਇੱਕ ਫਿਲਮ ਲਈ 50 ਤੋਂ 60 ਲੱਖ ਰੁਪਏ ਫੀਸ ਲੈਂਦੀ ਹੈ।
ਉੱਥੇ ਹੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਵਧੀਆ ਚੱਲ ਰਹੀ ਹੈ। ਉਨ੍ਹਾਂ ਨੇ ਅਦਾਕਾਰ ਰਵੀ ਦੂਬੇ ਨਾਲ ਵਿਆਹ ਕਰਵਾਇਆ। ਵਿਆਹ ਦੇ ਕਈ ਸਾਲਾਂ ਬਾਅਦ ਵੀ ਦੋਵੇਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਨ।
ਸਰਗੁਣ ਮਹਿਤਾ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਅਦਾਕਾਰਾ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਨੈੱਟਵਰਥ ਕਰੀਬ 50 ਕਰੋੜ ਰੁਪਏ ਹੈ।
ਸਰਗੁਣ ਆਖਰੀ ਵਾਰ ਬਾਲੀਵੁੱਡ ਫਿਲਮ 'ਕਠਪੁਤਲੀ' 'ਚ ਨਜ਼ਰ ਆਈ ਸੀ। ਜਲਦ ਹੀ ਉਹ ਪੰਜਾਬੀ ਫਿਲਮ 'ਜੱਟ ਨੂੰ ਚੁੜੈਲ ਟਕਰੀ' 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।