Rajnikanth: ਸਾਊਥ ਸੁਪਰਸਟਾਰ ਰਜਨੀਕਾਂਤ ਬਣੇ ਭਾਰਤ ਦੇ ਸਭ ਤੋਂ ਮਹਿੰਗੇ ਐਕਟਰ, 'ਜੇਲਰ' ਦੀ ਫੀਸ ਸੁਣ ਉੱਡ ਜਾਣਗੇ ਹੋਸ਼
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਜਨੀਕਾਂਤ ਦੀ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। 'ਜੇਲਰ' ਨੇ ਪੂਰੀ ਦੁਨੀਆ 'ਚ ਧਮਾਲਾਂ ਪਾਈਆਂ ਹੋਈਆਂ ਹਨ। 10 ਅਗਸਤ ਨੂੰ ਰਿਲੀਜ਼ ਹੋਈ, ਜੇਲਰ ਦੀ ਸ਼ਾਨਦਾਰ ਕਮਾਈ ਬਾਕਸ ਆਫਿਸ 'ਤੇ ਅਜੇ ਵੀ ਬਰਕਰਾਰ ਹੈ।
Download ABP Live App and Watch All Latest Videos
View In Appਰਜਨੀਕਾਂਤ ਦੀ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਦੁਨੀਆ ਭਰ ਵਿੱਚ ਲਗਭਗ 600 ਕਰੋੜ ਦੀ ਕਮਾਈ ਕੀਤੀ। ਇਸ ਦੌਰਾਨ ਫਿਲਮ ਦੇ ਹੀਰੋ ਰਜਨੀਕਾਂਤ ਦੀ ਫੀਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਜੀ ਹਾਂ, ਇਹ ਜਾਣਕਾਰੀ ਫਿਲਮ ਇੰਡਸਟਰੀ ਦੀ ਟਰੈਕਰ ਮਨੋਬਾਲਾ ਵਿਜਯਨ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਦਿੱਤੀ ਹੈ। ਆਪਣੇ ਟਵੀਟ 'ਚ ਰਜਨੀਕਾਂਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ 'ਸੂਚਨਾ ਮਿਲੀ ਹੈ ਕਿ ਕਲਾਨਿਧੀ ਮਾਰਨ ਵੱਲੋਂ ਰਜਨੀਕਾਂਤ ਨੂੰ ਦਿੱਤਾ ਗਿਆ ਚੈੱਕ 100 ਕਰੋੜ ਰੁਪਏ ਦਾ ਹੈ।
ਇਹ ਚੈੱਕ ਜੇਲ੍ਹਰ ਦੇ ਮੁਨਾਫ਼ੇ ਦੀ ਵੰਡ ਲਈ ਹੈ। ਇਸ ਤੋਂ ਇਲਾਵਾ ਰਜਨੀਕਾਂਤ ਫਿਲਮ ਦੀ ਫੀਸ 110 ਕਰੋੜ ਰੁਪਏ ਲੈ ਚੁੱਕੇ ਹਨ। ਕੁਲ ਮਿਲਾ ਕੇ ਸੁਪਰਸਟਾਰ ਨੂੰ ਜੇਲਰ ਲਈ 210 ਕਰੋੜ ਰੁਪਏ ਮਿਲੇ ਹਨ।
ਇਸ ਤਰ੍ਹਾਂ ਰਜਨੀਕਾਂਤ ਦਾ ਨਾਂ ਹੁਣ ਦੇਸ਼ ਦੇ ਸਭ ਤੋਂ ਮਹਿੰਗੇ ਅਦਾਕਾਰਾਂ 'ਚ ਸ਼ਾਮਲ ਹੋ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਕੋਈ ਰਸਮੀ ਪੁਸ਼ਟੀ ਨਹੀਂ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ ਜੇਲਰ ਸੀ ਬਿਨਾਂ ਕਿਸੇ ਧੂਮ-ਧਾਮ ਦੇ ਰਿਲੀਜ਼ ਹੋਈ 'ਜੇਲਰ' ਨੇ ਅਕਸ਼ੇ ਕੁਮਾਰ ਦੀ 'ਓਹ ਮਾਈ ਗੌਡ 2' ਅਤੇ ਸੰਨੀ ਦਿਓਲ ਦੀ 'ਗਦਰ 2' ਨੂੰ ਵੀ ਮਾਤ ਦਿੱਤੀ ਹੈ।
ਜੀ ਹਾਂ, ਇਨ੍ਹਾਂ ਦੋਵਾਂ ਫਿਲਮਾਂ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋਈ 'ਜੇਲਰ' ਭਾਰਤ 'ਚ ਹੁਣ ਤੱਕ ਕੁੱਲ 328.20 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੇ ਦੁਨੀਆ ਭਰ 'ਚ 572.8 ਦਾ ਕਾਰੋਬਾਰ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਰਜਨੀਕਾਂਤ ਤੋਂ ਇਲਾਵਾ ਤਮੰਨਾ ਭਾਟੀਆ, ਰਾਮਿਆ ਕ੍ਰਿਸ਼ਨਨ, ਵਸੰਤ ਰਵੀ ਅਤੇ ਵਿਨਾਇਕਨ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਜੇਲਰ ਵਿੱਚ ਮੋਹਨ ਲਾਲ, ਜੈਕੀ ਸ਼ਰਾਫ ਅਤੇ ਸ਼ਿਵ ਰਾਜਕੁਮਾਰ ਕੈਮਿਓ ਰੋਲ ਵਿੱਚ ਹਨ।