Rakul Preet Singh Pics: ਵ੍ਹਾਈਟ ਡਰੈੱਸ 'ਚ ਰਕੁਲਪ੍ਰੀਤ ਸਿੰਘ ਦੇ ਕਿਲਰ ਲੁੱਕ ਨੇ ਉਡਾਏ ਹੋਸ਼, ਫੋਟੋਆਂ ਤੁਹਾਨੂੰ ਕਰਨ ਦੇਣਗੀਆਂ ਮਦਹੋਸ਼
ਰਕੁਲ ਪ੍ਰੀਤ ਸਿੰਘ ਦੀ ਫਿਲਮ 'ਕਤਪੁਤਲੀ' ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਇਹ ਫਿਲਮ 2 ਸਤੰਬਰ ਨੂੰ OTT 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਕੁਲ ਨਾਲ ਅਕਸ਼ੇ ਕੁਮਾਰ ਨਜ਼ਰ ਆਉਣਗੇ।
Download ABP Live App and Watch All Latest Videos
View In Appਰਕੁਲ ਪ੍ਰੀਤ ਸਿੰਘ ਜਲਦ ਹੀ ਅਕਸ਼ੈ ਕੁਮਾਰ ਨਾਲ ਫਿਲਮ 'ਕੱਠਪੁੱਤਲੀ' 'ਚ ਨਜ਼ਰ ਆਵੇਗੀ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਰਕੁਲ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਰਕੁਲ ਪ੍ਰੀਤ ਲੇਟੈਸਟ ਫੋਟੋ 'ਚ ਚਿੱਟੇ ਕਰਾਪ ਟਾਪ ਤੇ ਟਿਊਨਿੰਗ ਪੈਂਟ 'ਚ ਨਜ਼ਰ ਆ ਰਹੀ ਹੈ। ਉਹ ਖੁੱਲ੍ਹੇ ਵਾਲਾਂ ਅਤੇ ਹਲਕੇ ਮੇਕਅੱਪ ਵਿੱਚ ਤਬਾਹੀ ਮਚਾ ਰਹੀ ਹੈ।
ਤਸਵੀਰਾਂ 'ਚ ਰਕੁਲ ਪ੍ਰੀਤ ਸਿੰਘ ਦਾ ਕਾਤਲ ਪੋਜ਼ ਨਜ਼ਰ ਆ ਰਿਹਾ ਹੈ। ਰਕੁਲ ਹਰ ਲੁੱਕ 'ਚ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੀ ਹੈ।
ਰਕੁਲ ਨੂੰ ਹਾਲ ਹੀ 'ਚ ਅਜੇ ਦੇਵਗਨ ਅਤੇ ਅਮਿਤਾਭ ਬੱਚਨ ਨਾਲ ਫਿਲਮ 'ਰਨਵੇ 34' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ।
ਰਕੁਲ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ 'ਡਾਕਟਰ ਜੀ' ਤੋਂ ਇਲਾਵਾ ਉਹ ਫਿਲਮ 'ਥੈਂਕ ਗੌਡ' 'ਚ ਵੀ ਨਜ਼ਰ ਆਵੇਗੀ।