Neeru Bajwa: ਨੀਰੂ ਬਾਜਵਾ ਤੋਂ ਹਿਮਾਂਸ਼ੀ ਖੁਰਾਣਾ, ਇਹ ਹਨ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਅਮੀਰ ਅਭਿਨੇਤਰੀਆਂ, ਦੇਖੋ ਲਿਸਟ
ਨੀਰੂ ਬਾਜਵਾ- ਇਸ ਲਿਸਟ 'ਚ ਪਹਿਲਾ ਨਾਂ ਪੰਜਾਬ ਇੰਡਸਟਰੀ ਦੀ ਸੁਪਰਸਟਾਰ ਅਦਾਕਾਰਾ ਨੀਰੂ ਬਾਜਵਾ ਦਾ ਹੈ। ਜਿਸ ਦੀ ਹਰ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ।
Download ABP Live App and Watch All Latest Videos
View In Appਨੀਰੂ ਇੱਕ ਫਿਲਮ ਲਈ 2 ਕਰੋੜ ਰੁਪਏ ਫੀਸ ਲੈਂਦੀ ਹੈ। ਅਭਿਨੇਤਰੀ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਅਭਿਨੇਤਰੀ ਦੀ ਕੁੱਲ ਜਾਇਦਾਦ 111 ਕਰੋੜ ਰੁਪਏ ਹੈ।
ਸੋਨਮ ਬਾਜਵਾ- ਪੰਜਾਬ ਦੀ ਸੁਪਰਮਾਡਲ ਅਤੇ ਅਦਾਕਾਰਾ ਸੋਨਮ ਬਾਜਵਾ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ।
ਜੋ ਇੱਕ ਫਿਲਮ ਲਈ 2 ਤੋਂ 3 ਕਰੋੜ ਰੁਪਏ ਲੈਂਦੀ ਹੈ। ਅਭਿਨੇਤਰੀ ਦੀ ਕੁੱਲ ਜਾਇਦਾਦ ਲਗਭਗ 35 ਕਰੋੜ ਰੁਪਏ ਹੈ।
ਸੁਰਵੀਨ ਚਾਵਲਾ— ਬਾਲੀਵੁੱਡ ਅਤੇ ਪੰਜਾਬ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਇਕ ਫਿਲਮ ਲਈ ਦੋ ਕਰੋੜ ਰੁਪਏ ਲੈਂਦੀ ਹੈ।
ਅਭਿਨੇਤਰੀ ਦੀ ਕੁੱਲ ਜਾਇਦਾਦ ਲਗਭਗ 20 ਕਰੋੜ ਰੁਪਏ ਹੈ।
ਸਰਗੁਣ ਮਹਿਤਾ— ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨੇ ਪੰਜਾਬੀ ਫਿਲਮਾਂ ਰਾਹੀਂ ਬਹੁਤ ਘੱਟ ਸਮੇਂ 'ਚ ਦਰਸ਼ਕਾਂ 'ਚ ਖਾਸ ਪਛਾਣ ਬਣਾ ਲਈ ਹੈ।
ਖਬਰਾਂ ਮੁਤਾਬਕ ਸਰਗੁਣ ਦੀ ਕੁੱਲ ਜਾਇਦਾਦ ਕਰੀਬ 50 ਕਰੋੜ ਰੁਪਏ ਹੈ।
ਹਿਮਾਂਸ਼ੀ ਖੁਰਾਣਾ - ਪੰਜਾਬੀ ਅਭਿਨੇਤਰੀ ਅਤੇ ਬਿੱਗ ਬੌਸ 13 ਫੇਮ ਹਿਮਾਂਸ਼ੀ ਖੁਰਾਨਾ ਹਰ ਦਿਨ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ।
ਖਬਰਾਂ ਮੁਤਾਬਕ ਹਿਮਾਂਸ਼ੀ ਇਕ ਗੀਤ ਲਈ 50 ਲੱਖ ਰੁਪਏ ਚਾਰਜ ਕਰਦੀ ਹੈ। ਉਸ ਦੀ ਕੁੱਲ ਜਾਇਦਾਦ 22 ਕਰੋੜ ਦੇ ਕਰੀਬ ਹੈ।