Rekha: ਕਦੇ ਅਦਾਕਾਰਾ ਰੇਖਾ ਨੂੰ ਮੋਟੀ ਤੇ ਕਾਲੀ ਕਹਿ ਕੇ ਬੁਲਾਉਂਦੇ ਸੀ ਲੋਕ, ਜਾਣੋ ਅਦਾਕਾਰਾ ਨੇ ਕਿਵੇਂ ਘਟਾਇਆ ਵਜ਼ਨ
ਲੋਕ ਅੱਜ ਵੀ ਮਸ਼ਹੂਰ ਅਦਾਕਾਰਾ ਰੇਖਾ ਦੀ ਖੂਬਸੂਰਤੀ ਦੇ ਦੀਵਾਨੇ ਹਨ। ਉਹ 66 ਸਾਲ ਦੀ ਹੋ ਚੁੱਕੀ ਹੈ ਪਰ ਉਨ੍ਹਾਂ 'ਤੇ ਉਮਰ ਦਾ ਕੋਈ ਅਸਰ ਨਹੀਂ ਹੈ। ਲੱਗਦਾ ਹੈ ਕਿ ਉਨ੍ਹਾਂ ਦੀ ਉਮਰ ਰੁਕ ਗਈ ਹੈ।
Download ABP Live App and Watch All Latest Videos
View In Appਇੱਕ ਇੰਟਰਵਿਊ ਦੌਰਾਨ ਰੇਖਾ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਬੌਡੀ ਸ਼ੇਮਿੰਗ ਯਾਨਿ ਕਿ ਸਰੀਰ ਨੂੰ ਲੈਕੇ ਕਈ ਤਾਅਨੇ ਸੁਣਨੇ ਪਏ ਸੀ। ਇਸ ਦੇ ਨਾਲ ਨਾਲ ਉਨ੍ਹਾਂ ਦੇ ਸਾਂਵਲੇ ਰੰਗ ਦਾ ਵੀ ਕਾਫੀ ਮਜ਼ਾਕ ਉਡਾਇਆ ਗਿਆ ਸੀ।
ਰੇਖਾ ਨੂੰ ਉਨ੍ਹਾਂ ਦੇ ਭਾਰ ਅਤੇ ਚਮੜੀ ਦੇ ਰੰਗ ਨੂੰ ਲੈ ਕੇ ਤਾਅਨੇ ਮਾਰੇ ਗਏ ਸਨ, ਪਰ ਉਨ੍ਹਾਂ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਸਗੋਂ ਆਪਣੇ ਆਪ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਇੰਨਾ ਫਿੱਟ ਕੀਤਾ ਅਤੇ ਆਪਣਾ ਲੁੱਕ ਇਸ ਤਰ੍ਹਾਂ ਬਦਲਿਆ ਕਿ ਲੋਕ ਹੈਰਾਨ ਰਹਿ ਗਏ।
ਕਈ ਸਾਲ ਪਹਿਲਾਂ ਰੇਖਾ ਨੇ ਸਿਮੀ ਗਰੇਵਾਲ ਦੇ ਟਾਕ ਸ਼ੋਅ ਰੇਂਡੇਜ਼ਵਸ ਵਿਦ ਸਿਮੀ ਗਰੇਵਾਲ ਵਿੱਚ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਰੇਖਾ ਨੇ ਦੱਸਿਆ ਕਿ ਉਹ ਭਾਰ ਘਟਾਉਣ ਅਤੇ ਇੱਕ ਸੰਪੂਰਨ ਸਰੀਰ ਰੱਖਣ ਲਈ ਖੁਦ ਨੂੰ ਭੁੱਖਾ ਰੱਖਦੀ ਸੀ। ਭਾਰ ਘਟਾਉਣ ਲਈ ਉਹ ਕਈ ਮਹੀਨਿਆਂ ਤੱਕ ਸਿਰਫ਼ ਇਲਾਇਚੀ ਵਾਲਾ ਦੁੱਧ ਹੀ ਪੀਂਦੀ ਸੀ।
ਰੇਖਾ ਨੇ ਕਿਹਾ, 'ਮੈਂ ਮਹੀਨਿਆਂ ਤੱਕ ਸਿਰਫ ਇਲਾਇਚੀ ਵਾਲਾ ਦੁੱਧ ਪੀਂਦੀ ਸੀ। ਕਈ ਵਾਰ ਮੈਂ ਪੌਪਕਾਰਨ ਡਾਈਟ 'ਤੇ ਰਹਿੰਦੀ ਸੀ। ਇੱਕ ਤਰ੍ਹਾਂ ਨਾਲ ਮੈਂ ਭੁੱਖਾ ਰਹਿੰਦੀ ਸੀ।
ਅਸਲ ਵਿੱਚ ਜੰਕ ਫੂਡ ਅਤੇ ਚਾਕਲੇਟ ਤੋਂ ਛੁਟਕਾਰਾ ਪਾਉਣ ਵਿੱਚ ਮੈਨੂੰ ਢਾਈ ਸਾਲ ਲੱਗ ਗਏ ਅਤੇ ਫਿਰ ਹੌਲੀ-ਹੌਲੀ ਫਿਲਮ ਘਰ ਦੇ ਰਿਲੀਜ਼ ਹੋਣ ਤੱਕ, ਲੋਕਾਂ ਨੇ ਸੋਚਿਆ ਕਿ ਇਹ ਰਾਤੋ-ਰਾਤ ਹੋਇਆ, ਪਰ ਇਹ ਰਾਤੋ-ਰਾਤ ਨਹੀਂ ਹੋਇਆ, ਇਸ ਵਿੱਚ ਮੈਨੂੰ ਲਗਭਗ ਦੋ ਸਾਲ ਲੱਗ ਗਏ ਹਨ।
ਜ਼ਿਕਰਯੋਗ ਹੈ ਕਿ ਰੇਖਾ ਦਾ ਅਸਲੀ ਨਾਂ ਭਾਨੂਰੇਖਾ ਗਣੇਸ਼ਨ ਹੈ। ਉਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਾਲ 1958 ਵਿੱਚ, ਰੇਖਾ ਨੇ ਫਿਲਮ ਇੰਟੀ ਗੁੱਟੂ ਵਿੱਚ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 1970 'ਚ ਫਿਲਮ ਸਾਵਨ ਭਾਦੋ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ