ਮੋਸਟ ਅਵੇਟਿਡ ਕਾਮੇਡੀ ਫਿਲਮ 'Mr & Mrs 420 Part 3' ਦੀ ਰਿਲੀਜ਼ ਡੇਟ ਦਾ ਐਲਾਨ
Mr & Mrs 420 Part 3: ਪੰਜਾਬੀ ਫ਼ਿਲਮ ਕੈਰੀ ਆਨ ਜੱਟਾ ਦੇ ਲੇਖਕ ਨਰੇਸ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵਧੀਆ ਖ਼ਬਰ ਸਾਂਝੀ ਕੀਤੀ। ਉਸ ਨੇ ਹੁਣ ਤੱਕ ਦੀ ਸਭ ਤੋਂ ਮਨੋਰੰਜਕ ਪੰਜਾਬੀ ਕਾਮੇਡੀ ਫ਼ਿਲਮ ਤੋਂ ਪਰਦਾ ਹਟਾਉਂਦੇ ਹੋਏ ਫ਼ਿਲਮ ਮਿਸਟਰ ਐਂਡ ਮਿਸਿਜ਼ 420 ਦੇ ਤੀਜੇ ਭਾਗ ਦਾ ਐਲਾਨ ਕਰ ਦਿੱਤਾ ਹੈ।
Download ABP Live App and Watch All Latest Videos
View In Appਹਾਂ, ਤੁਸੀਂ ਸਹੀ ਪੜ੍ਹਿਆ ਹੈ, 'ਮਿਸਟਰ ਐਂਡ ਮਿਸਿਜ਼ 420' ਦੇ ਨਿਰਮਾਤਾਵਾਂ ਨੇ ਇਸ ਦੇ ਪਾਰਟ 3 ਦਾ ਐਲਾਨ ਕਰ ਦਿੱਤਾ ਹੈ। ਅਗਲੇ ਸਾਲ ਯਾਨੀ 2023 'ਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਨਾਂ 'ਮਿਸਟਰ ਐਂਡ ਮਿਸਿਜ਼ 420 3' ਰੱਖਿਆ ਗਿਆ ਹੈ।
ਇਸ ਨੂੰ ਰੂਪਾਲੀ ਗੁਪਤਾ ਵੱਲੋਂ ਬੈਂਕਰੋਲ ਕੀਤਾ ਜਾਵੇਗਾ ਤੇ ਸ਼ਿਤਿਜ ਚੌਧਰੀ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ। ਉਨ੍ਹਾਂ ਨੇ ਲਿਖਿਆ, 'ਕਾਮੇਡੀ ਕੋਈ ਮਜ਼ਾਕ ਨਹੀਂ, ਅਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਾਂ'।
ਇਸ ਤੋਂ ਇਲਾਵਾ, ਕਾਸਟ ਬਾਰੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਨਰੇਸ਼ ਦੇ ਕੈਪਸ਼ਨ ਦੇ ਅਨੁਸਾਰ, ਉਸਨੇ ਜੱਸੀ ਗਿੱਲ, ਰਣਜੀਤ ਬਾਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਨੂੰ ਮੁੱਖ ਭੂਮਿਕਾਵਾਂ ਨਿਭਾਉਣ ਲਈ ਟੈਗ ਕੀਤਾ।
ਫਿਲਮ ਦਾ ਐਲਾਨ ਕਰਦੇ ਹੋਏ, ਉਨ੍ਹਾਂ ਨੇ ਰਿਲੀਜ਼ ਡੇਟ ਦਾ ਖੁਲਾਸਾ ਕੀਤਾ, ਯਾਨੀ ਫ਼ਿਲਮ 23 ਜੂਨ 2023 ਨੂੰ ਰਿਲੀਜ਼ ਹੋਵੇਗੀ।
ਹੁਣ, ਜਿਵੇਂ ਕਿ ਨਿਰਮਾਤਾਵਾਂ ਨੇ ਰਿਲੀਜ਼ ਡੇਟ ਦਾ ਐਲਾਨ ਕੀਤਾ, ਦਰਸ਼ਕ ਸ਼ਾਂਤ ਨਹੀਂ ਰਹਿ ਸਕੇ। ਹੁਣ ਜਦੋਂ ਇਸ ਦੇ ਤੀਜੇ ਭਾਗ ਦਾ ਐਲਾਨ ਹੋ ਗਿਆ ਹੈ, ਤਾਂ ਉਤਸ਼ਾਹ ਵੀ ਵਧ ਗਿਆ ਹੈ। ਇਸ ਲਈ, ਆਪਣੇ ਕੈਲੰਡਰਾਂ 'ਤੇ ਤਾਰੀਖ ਨੂੰ ਮਾਰਕ ਕਰ ਲਵੋ ਅਤੇ ਸਾਰੇ ਹਾਸੇ ਤੇ ਮਜ਼ੇ ਲਈ ਤਿਆਰ ਰਹੋ।