Rihanna: ਰਿਹਾਨਾ ਸਭ ਤੋਂ ਅਮੀਰ ਹਾਲੀਵੁੱਡ ਗਾਇਕਾ, 14 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ, ਮੇਕਅੱਪ ਬਰਾਂਡ ਨੇ ਬਣਾਇਆ ਅਰਬਪਤੀ
Rihanna Net Worth 2022: ਰਿਹਾਨਾ ਦਾ ਨਾਂ ਅੱਜ ਪੂਰੀ ਦੁਨੀਆ `ਚ ਮਸ਼ਹੂਰ ਹੈ। ਉਹ ਹਾਲੀਵੁੱਡ ਪੌਪ ਗਾਇਕਾ ਹੈ। ਉਸ ਦੇ ਗਾਣਿਆਂ ਨੂੰ ਪੂਰੀ ਦੁਨੀਆ `ਚ ਸੁਣਿਆ ਜਾਂਦਾ ਹੈ। ਭਾਰਤ `ਚ ਵੀ ਰਿਹਾਨਾ ਦੀ ਪ੍ਰਸਿੱਧੀ ਕੁੱਝ ਘੱਟ ਨਹੀਂ ਹੈ। ਉਹ ਕਿਸਾਨ ਅੰਦੋਲਨ ਵੇਲੇ ਉਦੋਂ ਸੁਰਖੀਆਂ `ਚ ਆਈ ਜਦੋਂ ਉਸ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦਿਆਂ ਟਵੀਟ ਕੀਤਾ ਸੀ। ਇਸ ਟਵੀਟ ਦੀ ਪੂਰੀ ਦੁਨੀਆ `ਚ ਖੂਬ ਚਰਚਾ ਹੋਈ ਸੀ।
Download ABP Live App and Watch All Latest Videos
View In Appਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਿਹਾਨਾ ਹਾਲੀਵੁੱਡ ਦੀ ਨਹੀਂ ਸਗੋਂ ਦੁਨੀਆ ਦੀ ਸਭ ਤੋਂ ਅਮੀਰ ਗਾਇਕਾ ਹੈ। ਫੋਰਬਸ ਮੈਗਜ਼ੀਨ ਦੀ ਇੱਕ ਰਿਪੋਰਟ ਮੁਤਾਬਕ ਉਸ ਦੀ ਹੁਣ ਤੱਕ ਦੀ ਕੁੱਲ ਜਾਇਦਾਦ 1.7 ਬਿਲੀਅਨ ਡਾਲਰ (ਅਮਰੀਕੀ) ਯਾਨਿ 14 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਹੈ। ਇਸ ਦੇ ਨਾਲ ਹੀ ਉਹ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਤਾਂ ਆਓ ਜਾਣਦੇ ਹਾਂ ਕਿ ਮਹਿਜ਼ 34 ਸਾਲਾਂ ਦੀ ਉਮਰ `ਚ ਰਿਹਾਨਾ ਕਿਵੇਂ ਬਣੀ ਅਰਬਪਤੀ?
ਰਿਹਾਨਾ ਦੀ ਕੁੱਲ ਜਾਇਦਾਦ 1.7 ਬਿਲੀਅਨ ਡਾਲਰ ਯਾਨਿ ਕਿ ਸਾਢੇ 14 ਹਜ਼ਾਰ ਕਰੋੜ ਰੁਪਏ ਹੈ। ਗਾਇਕਾ ਨੇ ਇਹ ਪੈਸਾ ਆਪਣੇ ਮਿਊਜ਼ਿਕ ਕਰੀਅਰ, ਫੋਟੋਸ਼ੂਟ ਜਾਂ ਸੋਸ਼ਲ ਮੀਡੀਆ ਤੋਂ ਨਹੀਂ ਕਮਾਇਆ, ਸਗੋਂ ਉਸ ਦਾ ਆਪਣਾ ਇੱਕ ਮੇਕਅੱਪ ਬਰਾਂਡ ਹੈ, ਜਿਸ ਦਾ ਨਾਂ ਹੈ `ਫੈਂਟੀ ਬਿਊਟੀ।` ਫੈਂਟੀ ਬਿਊਟੀ ਨੇ ਰਿਹਾਨਾ ਨੂੰ 1.4 ਅਰਬ ਡਾਲਰ ਦੀ ਕਮਾਈ ਕਰਕੇ ਦਿੱਤੀ ਹੈ। ਤਾਂ ਇਸ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਿਹਾਨਾ ਨੂੰ ਉਸ ਦੇ ਮੇਕਅੱਪ ਬਰਾਂਡ ਨੇ ਅਰਬਪਤੀ ਬਣਾਇਆ ਹੈ।
ਇਹ ਕੰਪਨੀ ਰਿਹਾਨਾ ਨੇ ਆਪਣੇ ਨਾਂ `ਤੇ ਸ਼ੁਰੂ ਕੀਤੀ ਸੀ, ਜਿਸ ਵਿੱਚ ਉਸ ਦੀ 50 ਫ਼ੀਸਦੀ ਹਿੱਸੇਦਾਰੀ ਹੈ। ਇਸ ਕੰਪਨੀ ਦੇ ਬਾਕੀ 50 ਫ਼ੀਸਦੀ ਸ਼ੇਅਰ ਬਰਨਾਰਡ ਆਰਨੌਲਟ ਦੀ ਕੰਪਨੀ ਐਲਵੀਐਮਐਚ (LVMH) ਕੋਲ ਹਨ। ਰਿਹਾਨਾ ਨੇ ਇਸ ਕੰਪਨੀ ਨੂੰ 2017 `ਚ ਸ਼ੁਰੂ ਕੀਤਾ ਸੀ। ਕੁੱਝ ਹੀ ਸਾਲਾਂ ਉਹ ਇਸ ਕੰਪਨੀ ਨੂੰ ਅਲੱਗ ਹੀ ਮਿਆਰ `ਤੇ ਲੈ ਗਈ।
ਰਿਹਾਨਾ ਦੀ ਬਿਊਟੀ ਕੰਪਨੀ `ਫੈਂਟੀ ਬਿਊਟੀ ਕਾਸਮੈਟਿਕਸ` ਆਪਣੇ ਆਪ `ਚ ਬਹੁਤ ਖਾਸ ਤੇ ਅਲੱਗ ਹੈ। 2017 `ਚ ਜਦੋਂ ਰਿਹਾਨਾ ਨੇ ਇਸ ਕੰਪਨੀ ਨੂੰ ਸ਼ੁਰੂ ਕੀਤਾ ਸੀ ਤਾਂ ਉਦੋਂ ਮਾਰਕਿਟ `ਚ ਕਾਲੇ ਜਾਂ ਸਾਂਵਲੇ ਰੰਗ ਲਈ ਮੇਕਅਪ ਸ਼ੇਡਜ਼ ਬਹੁਤ ਘੱਟ ਆਉਂਦੇ ਸੀ। ਰਿਹਾਨਾ ਨੇ ਇਹੀ ਸੋਚ ਕੇ ਕੰਪਨੀ ਸ਼ੁਰੂ ਕੀਤੀ ਸੀ ਕਿ ਸਾਂਵਲੇ ਰੰਗ ਦੇ ਲੋਕਾਂ ਲਈ ਉਹ ਮੇਕਅੱਪ ਬਣਾਵੇਗੀ।
ਇਹੀ ਇਸ ਕੰਪਨੀ ਦੀ ਖਾਸੀਅਤ ਹੈ। ਉਸ ਦੀ ਕੰਪਨੀ 50 ਤਰ੍ਹਾਂ ਦੀਆਂ ਸਕਿਨ ਟੋਨਾਂ ਲਈ ਬਹੁਤ ਸਾਰੇ ਮੇਕਅੱਪ ਪ੍ਰੋਡਕਟ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਜਲਦ ਹੀ ਰਿਹਾਨਾ ਦੀ ਕੰਪਨੀ ਦੁਨੀਆ ਭਰ `ਚ ਛਾ ਗਈ। ਇਸੇ ਕੰਪਨੀ ਨੇ ਰਿਹਾਨਾ ਨੂੰ ਅਰਬਪਤੀ ਬਣਾਇਆ ਹੈ। ਰਿਹਾਨਾ ਦੀ ਅਲੱਗ ਸੋਚ ਨੇ ਇਸ ਕੰਪਨੀ ਨੂੰ ਦੁਨੀਆ ਭਰ `ਚ ਮਸ਼ਹੂਰ ਬਣਾਇਆ।
ਰਿਹਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ਵਿੱਚ ਕੀਤੀ ਸੀ। ਉਸਨੇ ਆਪਣੇ ਗੀਤਾਂ ਨਾਲ ਪੌਪ ਮਿਊਜ਼ਿਕ ਇੰਡਸਟਰੀ `ਚ ਧਮਾਲਾਂ ਪਾਈਆਂ। ਉਸ ਦੇ ਕਈ ਗੀਤ ਸੁਪਰ-ਡੁਪਰ ਹਿੱਟ ਹੋਏ। ਜਲਦੀ ਹੀ ਉਹ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਗਈ।
ਰਿਹਾਨਾ ਨੇ ਲਗਭਗ 10 ਸਾਲ ਬਾਅਦ 2017 ਵਿੱਚ ਜੋ ਕੰਪਨੀ ਖੋਲ੍ਹੀ, ਉਸ ਨੇ ਰਿਹਾਨਾ ਨੂੰ ਬਹੁਤ ਸਾਰਾ ਪੈਸਾ ਦਿੱਤਾ। ਹੁਣ ਰਿਹਾਨਾ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਸਫ਼ਲ, ਸੁੰਦਰ ਤੇ ਅਮੀਰ ਔਰਤਾਂ `ਚ ਹੁੰਦੀ ਹੈ।