Anupamaa Anuj: ਅਨੁਪਮਾ ਤੇ ਅਨੁਜ ਦੀ ਰੋਮਾਂਟਿਕ ਕੈਮਿਸਟਰੀ ਦੇਖ ਤੁਸੀਂ ਵੀ ਕਹੋਗੇ, ਵਾਹ ਕਿਆ ਬਾਤ ਆ
ਹਾਲ ਹੀ `ਚ ਸਟਾਰ ਪਲੱਸ ਦੇ ਸੁਪਰਹਿੱਟ ਸੀਰੀਅਲ ਅਨੁਪਮਾ ਦੇ ਅਨੁਪਮਾ ਤੇ ਅਨੁਜ ਯਾਨਿ ਰੁਪਾਲੀ ਗਾਂਗੁਲੀ ਤੇ ਗੌਰਵ ਖੰਨਾ ਦੀ ਸਟਾਰ ਪਰਿਵਾਰ ਪ੍ਰੋਗਰਾਮ `ਚ ਜ਼ਬਰਦਸਤ ਕੈਮਿਟ੍ਰੀ ਦੇਖਣ ਨੂੰ ਮਿਲੀ ਹੈ। ਪ੍ਰੋਗਰਾਮ ਤੋਂ ਇਨ੍ਹਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਇਨ੍ਹੀਂ ਦਿਨੀਂ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ਅਨੁਪਮਾ 'ਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਦੇ ਬਾਵਜੂਦ ਅਨੁਜ ਅਤੇ ਅਨੁਪਮਾ ਦਾ ਰੋਮਾਂਸ ਘੱਟ ਨਹੀਂ ਹੋ ਰਿਹਾ ਹੈ।
ਰੂਪਾਲੀ ਗਾਂਗੁਲੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰੂਪਾਲੀ ਅਤੇ ਗੌਰਵ ਇਕ-ਦੂਜੇ ਨਾਲ ਰੋਮਾਂਟਿਕ ਪੋਜ਼ ਦੇ ਰਹੇ ਹਨ।
ਰੁਪਾਲੀ ਗਾਂਗੁਲੀ ਨੇ #MaAnDay 'ਤੇ ਇਹ ਤਸਵੀਰ ਸ਼ੇਅਰ ਕੀਤੀ ਹੈ। ਗੌਰਵ ਅਤੇ ਰੂਪਾਲੀ ਹਰ ਸੋਮਵਾਰ ਅਨੁਪਮਾ ਦੇ ਸੈੱਟ ਤੋਂ ਇੱਕ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹਨ।
ਪ੍ਰਸ਼ੰਸਕ ਅਨੁਪਮਾ ਅਤੇ ਅਨੁਜ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਇਸ ਦੇ ਨਾਲ ਹੀ ਅਨੁਪਮਾ ਅਤੇ ਅਨੁਜ ਆਪਣੀ ਕੈਮਿਸਟਰੀ ਨਾਲ ਸੋਸ਼ਲ ਮੀਡੀਆ 'ਤੇ ਅੱਗ ਲਗਾਉਂਦੇ ਨਜ਼ਰ ਆ ਰਹੇ ਹਨ।
ਜਦੋਂ ਤੋਂ ਅਨੁਪਮਾ ਵਿੱਚ ਗੌਰਵ ਖੰਨਾ ਦੀ ਐਂਟਰੀ ਹੋਈ ਹੈ, ਸ਼ੋਅ ਵਿੱਚ ਇੱਕ ਨਵਾਂ ਟਰੈਕ ਆਇਆ ਹੈ। ਇੰਨਾ ਹੀ ਨਹੀਂ ਸ਼ੋਅ ਦੀ ਟੀਆਰਪੀ ਵੀ ਕਾਫੀ ਵਧ ਗਈ ਹੈ।
ਹੁਣ ਅਨੁਜ ਅਤੇ ਅਨੁਪਮਾ ਨੇ ਵੀ ਸ਼ੋਅ 'ਚ ਵਿਆਹ ਕਰਵਾ ਲਿਆ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਪਤੀ-ਪਤਨੀ ਦੇ ਰੂਪ 'ਚ ਦੇਖਣਾ ਕਾਫੀ ਪਸੰਦ ਕਰ ਰਹੇ ਹਨ।
ਇਨ੍ਹੀਂ ਦਿਨੀਂ ਸ਼ੋਅ 'ਚ ਚੱਲ ਰਹੇ ਟ੍ਰੈਕ 'ਚ ਅਨੁਜ ਅਤੇ ਅਨੁਪਮਾ ਨੇ ਇਕ ਬੇਟੀ ਨੂੰ ਵੀ ਗੋਦ ਲਿਆ ਹੈ, ਜਿਸ ਕਾਰਨ ਸ਼ਾਹ ਪਰਿਵਾਰ ਅਤੇ ਕਪਾਡੀਆ ਪਰਿਵਾਰ ਦੋਵੇਂ ਹੀ ਅਨੁਜ ਅਤੇ ਅਨੁਪਮਾ ਦੇ ਖਿਲਾਫ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਸ਼ੋਅ 'ਚ ਕਿੰਜਲ ਦੀ ਪ੍ਰੈਗਨੈਂਸੀ ਦਾ ਟ੍ਰੈਕ ਵੀ ਦਿਖਾਇਆ ਜਾ ਰਿਹਾ ਹੈ। ਕਿੰਜਲ ਨੂੰ ਵੀ ਹੁਣ ਇਸ ਗੱਲ ਦੀ ਚਿੰਤਾ ਹੈ ਕਿ ਕੀ ਅਨੁਪਮਾ ਆਪਣੇ ਬੱਚੇ ਦੀ ਦੇਖਭਾਲ ਕਰੇਗੀ।
ਦੂਜੇ ਪਾਸੇ ਅਨੁਜ ਦੀ ਭਰਜਾਈ ਅਤੇ ਭਰਾ ਉਸ ਦੇ ਕਾਰੋਬਾਰ ਨੂੰ ਹਥਿਆਉਣ ਲਈ ਪਿੱਛੇ ਨਜ਼ਰ ਆ ਰਹੇ ਹਨ।