Dharmendra: ਹੇਮਾ ਮਾਲਿਨੀ ਨੂੰ ਇੰਪਰੈੱਸ ਕਰਨ ਲਈ ਟੈਂਕੀ 'ਤੇ ਚੜ੍ਹ ਕੇ ਸਟੰਟ ਕਰਨ ਲੱਗੇ ਸੀ ਧਰਮਿੰਦਰ, ਇਸ ਐਕਟਰ ਨੇ ਖੋਲਿਆ ਰਾਜ਼
ਸਚਿਨ ਪਿਲਗਾਂਵਕਰ ਕਪਿਲ ਸ਼ਰਮਾ ਦੇ ਸ਼ੋਅ 'ਤੇ ਪਤਨੀ ਸੁਪ੍ਰੀਆ ਪਿਲਗਾਂਵਕਰ ਅਤੇ ਬੇਟੀ ਸ਼੍ਰੀਆ ਪਿਲਗਾਂਵਕਰ ਨਾਲ ਪਹੁੰਚੇ। ਜਿੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਅਤੇ ਐਕਟਿੰਗ ਕਰੀਅਰ ਦੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਫਿਲਮ 'ਸ਼ੋਲੇ' ਬਾਰੇ ਕਈ ਮਜ਼ੇਦਾਰ ਗੱਲਾਂ ਵੀ ਕੀਤੀਆਂ। ਸਚਿਨ ਨੇ ਦੱਸਿਆ ਕਿ ਉਸ ਫਿਲਮ ਦੀ ਸ਼ੂਟਿੰਗ 'ਚ ਧਰਮਿੰਦਰ ਪੂਰੀ ਤਰ੍ਹਾਂ ਹੇਮਾ ਮਾਲਿਨੀ ਨੂੰ ਪ੍ਰਭਾਵਿਤ ਕਰਨ 'ਚ ਲੱਗੇ ਹੋਏ ਸਨ।
Download ABP Live App and Watch All Latest Videos
View In Appਫਿਲਮ ਦੀ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸਚਿਨ ਨੇ ਦੱਸਿਆ, 'ਜਦੋਂ ਅਸੀਂ 'ਸ਼ੋਲੇ' ਦੀ ਸ਼ੂਟਿੰਗ ਕਰ ਰਹੇ ਸੀ। ਉਦੋਂ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ ਸੀ ਅਤੇ ਧਰਮਿੰਦਰ ਨੇ ਹੇਮਾ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ ਸੀ।
ਉਸਨੇ ਅੱਗੇ ਦੱਸਿਆ ਕਿ, 'ਜਦੋਂ ਫਿਲਮ ਦੇ ਟੈਂਕ ਸੀਨ ਦੀ ਸ਼ੂਟਿੰਗ ਹੋ ਰਹੀ ਸੀ, ਤਾਂ ਧਰਮਿੰਦਰ ਹੇਮਾ ਜੀ ਦੇ ਸਾਹਮਣੇ ਨੰਬਰ ਬਣਾਉਣ ਲਈ ਆਪਣੀਆਂ ਦੋਵੇਂ ਲੱਤਾਂ ਲਟਕਾ ਕੇ ਬੈਠ ਗਏ। ਜੋ ਕਿ ਬਹੁਤ ਜ਼ੋਖਮ ਭਰਿਆ ਕੰਮ ਸੀ। ਹਾਲਾਂਕਿ ਹੇਮਾ ਜੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਉਹ ਹੇਠਾਂ ਖੜ੍ਹੀ ਉਸ ਵੱਲ ਦੇਖ ਰਹੀ ਸੀ।
ਇਸ ਤੋਂ ਇਲਾਵਾ ਅਜਿਹੀਆਂ ਕਹਾਣੀਆਂ ਵੀ ਹਨ ਕਿ ਧਰਮਿੰਦਰ ਸੈੱਟ 'ਤੇ ਹੇਮਾ ਮਾਲਿਨੀ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਲਈ ਲਾਈਟਮੈਨ ਨਾਲ ਯੋਜਨਾ ਬਣਾਉਂਦੇ ਸਨ। ਤਾਂ ਕਿ ਧਰਮਿੰਦਰ ਦੇ ਅਤੇ ਹੇਮਾ ਮਾਲਿਨੀ ਦੇ ਰੋਮਾਂਟਿਕ ਸੀਨ ਨੂੰ ਵਾਰ-ਵਾਰ ਸ਼ੂਟ ਕੀਤਾ ਜਾ ਸਕੇ।
ਦੱਸ ਦੇਈਏ ਕਿ ਸਚਿਨ ਪਿਲਗਾਂਵਕਰ ਨੇ ਬਾਲ ਕਲਾਕਾਰ ਦੇ ਰੂਪ ਵਿੱਚ ਇੰਡਸਟਰੀ ਵਿੱਚ ਐਂਟਰੀ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਸਲੀ ਪ੍ਰਸਿੱਧੀ 'ਗੀਤ ਗਾਤਾ ਚਲ' ਅਤੇ 'ਨਦੀਆ ਕੇ ਪਾਰ' ਫਿਲਮਾਂ ਤੋਂ ਮਿਲੀ।