ਕਰੀਨਾ ਕਪੂਰ ਨੂੰ ਕਰੋੜਾਂ ਦੀ ਕਾਰ ਗਿਫਟ ਦੇਣਗੇ ਸੈਫ ਅਲੀ ਖਾਨ, ਦੇਖੋ ਟੈਸਟ ਡ੍ਰਾਇਵ ਦੀਆਂ ਤਸਵੀਰਾਂ
ਦੂਜੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਅਦਾਕਾਰਾ ਕਰੀਨਾ ਕਪੂਰ ਕੱਲ੍ਹ ਮੁੰਬਈ 'ਚ ਪਹਿਲੀ ਵਾਰ ਪਤੀ ਸੈਫ ਅਲੀ ਖਾਨ ਦੇ ਨਾਲ ਨਜ਼ਰ ਆਈ। ਦੋਵੇਂ ਇਕ ਕਾਰ ਦੀ ਟੈਸਟ ਡ੍ਰਾਈਵ ਲਈ ਘਰੋਂ ਨਿੱਕਲੇ। ਰਿਪੋਰਟ ਹੈ ਕਿ ਬੇਗਮ ਕਰੀਨਾ ਕਪੂਰ ਲਈ ਇਹ ਕਾਰ ਸੈਫ ਅਲੀ ਖਾਨ ਖਰੀਦਣ ਵਾਲੇ ਹਨ।
Download ABP Live App and Watch All Latest Videos
View In Appਸੈਫ ਤੇ ਕਰੀਨਾ ਨੇ ਕੱਲ੍ਹ Mercedes-Benz G-Class ਦੀ ਟੈਸਟ ਡ੍ਰਾਇਵ ਲਈ।
ਇਸ ਦੌਰਾਨ ਸੈਫ ਅਲੀ ਖਾਨ ਗੱਡੀ ਚਲਾਉਂਦਿਆਂ ਨਜ਼ਰ ਆਏ ਤੇ ਕਰੀਨਾ ਨਾਲ ਵਾਲੀ ਸੀਟ 'ਤੇ ਬੈਠੀ ਹੋਈ ਸੀ।
ਬਾਲੀਵੁੱਡ ਦੇ ਇਸ ਹੌਟ ਕਪਲ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ।
ਅਜਿਹੀਆਂ ਰਿਪੋਰਟਾਂ ਹਨ ਕਿ ਦੂਜੇ ਬੇਟੇ ਦੇ ਜਨਮ ਤੋਂ ਬਾਅਦ ਕਰੀਨਾ ਤੇ ਸੈਫ ਇਹ ਕਾਰ ਖਰੀਦਣ ਵਾਲੇ ਹਨ।
Mercedes-Benz G-Class ਦੀ ਕੀਮਤ ਕਰੀਬ 2.5 ਕਰੋੜ ਰੁਪਏ ਹੈ।
ਟੈਸਟ ਡ੍ਰਾਇਵ 'ਤੇ ਜਾਂਦਿਆਂ ਇਸ ਕਪਲ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਜਿੰਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਮੁੰਬਈ 'ਚ ਨਵਾਂ ਘਰ ਖਰੀਦਿਆ ਹੈ ਤੇ ਉੱਥੇ ਸ਼ਿਫਟ ਹੋਏ ਹਨ। ਰਿਪੋਰਟਾਂ ਮੁਤਾਬਕ ਪੁਰਾਣਾ ਘਰ ਛੋਟਾ ਸੀ ਤੇ ਅਜੇ ਉਸਦਾ ਰੈਨੋਵੇਸ਼ਨ ਹੋ ਰਿਹਾ ਹੈ।
21 ਫਰਵਰੀ ਨੂੰ ਕਰੀਨਾ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ। ਹਾਲ ਹੀ 'ਚ ਉਨ੍ਹਾਂ ਬੇਟੇ ਦੇ ਨਾਲ ਇਕ ਤਸਵੀਰ ਪੋਸਟ ਕੀਤੀ ਪਰ ਬੇਬੀ ਦਾ ਚਿਹਰਾ ਨਹੀਂ ਦਿਖਾਇਆ। ਫੈਂਸ ਨੂੰ ਬੇਸਬਰੀ ਨਾਲ ਉਸ ਪਲ ਦਾ ਇੰਤਜ਼ਾਰ ਹੈ ਜਦੋਂ ਇਹ ਕਪਲ ਆਪਣੇ ਬੇਟੇ ਦੀ ਝਲਕ ਦਿਖਾਏਗਾ।
ਸੈਫ ਅਲੀ ਖਾਨ ਨੇ ਖੁਦ ਹੀ ਬਾਪ ਬਣਨ ਦੀ ਖੁਸ਼ਖਬਰੀ ਦਿੱਤੀ ਸੀ। ਅਜੇ ਤਕ ਬੇਬੀ ਦੇ ਨਾਂਅ ਨੂੰ ਲੈਕੇ ਇਸ ਕਪਲ ਨੇ ਕੋਈ ਬਿਆਨ ਨਹੀਂ ਦਿੱਤਾ।
ਬੇਬੀ ਦੇ ਜਨਮ ਤੋਂ ਬਾਅਦ ਇਹ ਕਪਲ ਪਹਿਲੀ ਵਾਰ ਇਕੱਠੇ ਨਜ਼ਰ ਆਏ ਹਨ। ਫੈਂਸ ਇਸ ਪਲ ਦਾ ਕਦੋਂ ਤੋਂ ਇੰਤਜ਼ਾਰ ਕਰ ਰਹੇ ਸਨ।
ਤਸਵੀਰਾਂ: ਮਾਨਵ ਮੰਗਲਾਨੀ