Salman Khan: ਸਲਮਾਨ ਖਾਨ 1988 ਤੋਂ ਕਰ ਰਹੇ ਬਾਲੀਵੁੱਡ 'ਤੇ ਰਾਜ, 34 ਸਾਲਾਂ 'ਚ ਇਨ੍ਹਾਂ ਬਦਲ ਗਿਆ ਭਾਈਜਾਨ ਦਾ ਲੁੱਕ
ਬਾਲੀਵੁੱਡ ਦੇ ਰੋਮਾਂਟਿਕ ਹੀਰੋ, ਜਿਨ੍ਹਾਂ ਨੂੰ ਸਭ ਭਾਈਜਾਨ ਕਹਿ ਕੇ ਬੁਲਾਉਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਸਲਮਾਨ ਖਾਨ ਦੀ। ਜੀ ਹਾਂ, ਸਲਮਾਨ ਖਾਨ ਤਕਰੀਬਨ 3 ਦਹਾਕਿਆਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ 1988 'ਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਇਹ ਤਸਵੀਰ ਉਨ੍ਹਾਂ ਦੀ ਪਹਿਲੀ ਫਿਲਮ 'ਬੀਵੀ ਹੋ ਤੋ ਐਸੀ' (1988) ਤੋਂ ਲਈ ਗਈ ਹੈ। ਉਸ ਸਮੇਂ ਸਲਮਾਨ ਸਿਰਫ 23 ਸਾਲਾਂ ਦੇ ਸੀ।
Download ABP Live App and Watch All Latest Videos
View In App'ਬੀਵੀ ਹੋ ਤੋ ਐਸੀ' 'ਚ ਫਾਰੂਕ ਸ਼ੇਖ, ਰੇਖਾ, ਕਾਦਰ ਖਾਨ ਤੇ ਬਿੰਦੂ ਹੀ ਲਾਈਮਲਾਈਟ ਲੈ ਗਏ ਸੀ। ਇਸ ਕਰਕੇ ਕਿਸੇ ਨੇ ਉਸ ਸਮੇਂ ਸਲਮਾਨ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਸਲਮਾਨ ਨੂੰ 'ਮੈਨੇ ਪਿਆਰ ਕੀਆ' (1989) ਮਿਲੀ। ਇਸ ਫਿਲਮ ਨੇ ਭਾਈਜਾ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਹ ਤਸਵੀਰ ਵੀ ਉਸੇ ਸਮੇਂ ਦੀ ਹੈ।
ਸਲਮਾਨ ਖਾਨ 90 ਦੇ ਦਹਾਕਿਆਂ ਦੇ ਸੁਪਰਸਟਾਰ ਸਨ। ਉਸ ਸਮੇਂ ਸ਼ਾਹਰੁਖ ਖਾਨ ਦੀ ਐਂਟਰੀ ਬਾਲੀਵੁੱਡ 'ਚ ਨਹੀਂ ਹੋਈ ਸੀ। ਪਰ ਆਮਿਰ ਖਾਨ ਇੰਡਸਟਰੀ 'ਚ ਐਕਟਿਵ ਸਨ। ਦੋਵਾਂ ਵਿਚਾਲੇ ਸਖਤ ਟੱਕਰ ਹੁੰਦੀ ਸੀ।
ਸਲਮਾਨ ਖਾਨ 90 ਦੇ ਦਹਾਕਿਆਂ ਦੇ ਸਭ ਤੋਂ ਖੂਬਸੂਰਤ ਹੀਰੋ ਮੰਨੇ ਗਏ ਹਨ। ਉਨ੍ਹਾਂ ਨੂੰ ਆਪਣੇ ਖੂਬਸੂਰਤ ਚਿਹਰੇ ਕਈ ਖਿਤਾਬ ਵੀ ਮਿਲੇ ਸੀ।
ਸਲਮਾਨ ਖਾਨ ਦਾ ਅਸਲੀ ਨਾਮ ਅਬਦੁਲ ਰਾਸ਼ਿਦ ਸਲੀਮ ਸਲਮਾਨ ਖਾਨ ਹੈ। ਸਲਮਾਨ ਦਾ ਇਹ ਨਾਂ ਉਨ੍ਹਾਂ ਦੇ ਪਿਤਾ ਸਲੀਮ ਖਾਨ ਅਤੇ ਦਾਦਾ ਅਬਦੁਲ ਰਾਸ਼ਿਦ ਖਾਨ ਦੇ ਨਾਂ ਨਾਲ ਬਣਿਆ ਹੈ।
ਖਬਰਾਂ ਮੁਤਾਬਕ ਸਲਮਾਨ ਖਾਨ ਨੇ ਸਿਰਫ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਸੱਲੂ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ। ਉਸ ਨੂੰ ਰੋਜ਼ਾਨਾ ਸਕੂਲ ਅਤੇ ਘਰੋਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ। ਸਲਮਾਨ ਖਾਨ ਨੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ ਸੀ। ਉਸਨੇ ਕਾਲਜ ਛੱਡ ਕੇ ਅਦਾਕਾਰੀ ਦੀ ਦੁਨੀਆ ਵਿੱਚ ਆਉਣ ਦਾ ਮਨ ਬਣਾ ਲਿਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕਰ ਚੁੱਕੇ ਹਨ? ਜੀ ਹਾਂ, ਸਲਮਾਨ ਖਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਤੌਰ ਸਹਾਇਕ ਨਿਰਦੇਸ਼ਕ ਫਿਲਮ 'ਫਲਕ' (1988) ਨਾਲ ਕੀਤੀ ਸੀ। ਇਹ ਫਿਲਮ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਨਹੀਂ ਕਰ ਸਕੀ।
ਇਸ ਤੋਂ ਬਾਅਦ ਸਲਮਾਨ ਨੇ ਫਿਲਮ ਇੰਡਸਟਰੀ 'ਚ ਆਪਣੇ ਲਈ ਕੰਮ ਲੱਭਣ ਲਈ ਸੰਘਰਸ਼ ਕੀਤਾ। ਉਸਨੇ ਨਿਰਦੇਸ਼ਕ ਜੇਕੇ ਬਿਹਾਰੀ ਨਾਲ ਸੰਪਰਕ ਕੀਤਾ, ਜੋ ਉਸ ਸਮੇਂ ਫਿਲਮ 'ਬੀਵੀ ਹੋ ਤੋ ਐਸੀ' ਦਾ ਨਿਰਦੇਸ਼ਨ ਕਰ ਰਹੇ ਸਨ। ਸਲਮਾਨ ਅਸਿਸਟੈਂਟ ਡਾਇਰੈਕਟਰ ਦੀ ਨੌਕਰੀ ਮੰਗਣ ਗਏ ਸਨ ਪਰ ਉਨ੍ਹਾਂ ਨੂੰ ਫਿਲਮ 'ਚ ਰੋਲ ਮਿਲ ਗਿਆ।
ਕਿਹਾ ਜਾਂਦਾ ਹੈ ਕਿ ਸਲਮਾਨ ਨੇ ਕੰਮ ਮੰਗਣ ਲਈ ਕਦੇ ਵੀ ਆਪਣੇ ਪਿਤਾ ਸਲੀਮ ਖਾਨ ਦਾ ਨਾਂ ਨਹੀਂ ਵਰਤਿਆ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੋ ਵੀ ਹੋਵੇ, ਉਸ ਨੂੰ ਆਪਣੇ ਦਮ 'ਤੇ ਹੀ ਹੋਣਾ ਚਾਹੀਦਾ ਹੈ।
ਸਲਮਾਨ ਖਾਨ ਨੇ ਕਈ ਥਾਵਾਂ 'ਤੇ ਆਪਣਾ ਪੋਰਟਫੋਲੀਓ ਫੈਲਾਇਆ ਸੀ। ਅਜਿਹੇ 'ਚ ਮਸ਼ਹੂਰ ਫਿਲਮ ਨਿਰਦੇਸ਼ਕ ਸੂਰਜ ਬੜਜਾਤਿਆ ਦੀ ਨਜ਼ਰ ਸਲਮਾਨ ਖਾਨ ਦੇ ਪੋਰਟਫੋਲੀਓ 'ਤੇ ਪਈ ਅਤੇ ਉਨ੍ਹਾਂ ਨੇ ਸਲਮਾਨ ਨੂੰ ਦਫਤਰ ਬੁਲਾਇਆ।
ਉਸ ਸਮੇਂ ਸੂਰਜ ਨੇ ਫਿਲਮ 'ਮੈਨੇ ਪਿਆਰ ਕੀਆ' ਲਈ ਅਦਾਕਾਰ ਦੀਪਕ ਤਿਜੋਰੀ ਅਤੇ ਪੀਯੂਸ਼ ਮਿਸ਼ਰਾ ਨੂੰ ਸ਼ਾਰਟਲਿਸਟ ਕੀਤਾ ਸੀ ਪਰ ਅੰਤ 'ਚ ਇਹ ਫਿਲਮ ਸਲਮਾਨ ਦੇ ਹੱਥ ਲੱਗ ਗਈ
ਇਸ ਤੋਂ ਬਾਅਦ ਸਲਮਾਨ ਖਾਨ ਨੂੰ ਫਿਲਮ 'ਬਾਜ਼ੀਗਰ' ਦੀ ਪੇਸ਼ਕਸ਼ ਹੋਈ, ਪਰ ਸਲਮਾਨ ਨੇ ਫਿਲਮ 'ਚ ਨੈਗੇਟਿਵ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫਿਲਮ ਸ਼ਾਹਰੁਖ ਦੀ ਝੋਲੀ ਪੈ ਗਈ ਅਤੇ ਇਹ ਫਿਲਮ ਬਲਾਕਬਸਟਰ ਸਾਬਤ ਹੋਈ।
ਸਲਮਾਨ ਖਾਨ ਹਰ ਸਮੇਂ ਫਿਰੋਜ਼ੀ ਰੰਗ ਦਾ ਬਰੇਸਲੇਟ ਪਹਿਨਦੇ ਹਨ। ਇਹ ਬਰੇਸਲੈੱਟ ਉਸ ਨੂੰ ਉਸ ਦੇ ਪਿਤਾ ਸਲੀਮ ਨੇ ਸਾਲ 2002 ਵਿੱਚ ਦਿੱਤਾ ਸੀ। ਖਬਰਾਂ ਮੁਤਾਬਕ ਸਲਮਾਨ ਖਾਨ ਇਸ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ।
ਫਿਲਮਾਂ ਤੋਂ ਇਲਾਵਾ ਸਲਮਾਨ ਖਾਨ ਨੂੰ ਪੇਂਟਿੰਗ ਦਾ ਵੀ ਸ਼ੌਕ ਹੈ। ਉਨ੍ਹਾਂ ਦੇ ਸਹਿ-ਕਲਾਕਾਰ ਅਤੇ ਅਭਿਨੇਤਾ ਆਮਿਰ ਖਾਨ ਨੇ ਵੀ ਉਨ੍ਹਾਂ ਦੀਆਂ ਪੇਂਟਿੰਗਾਂ ਖਰੀਦੀਆਂ ਹਨ।
ਇਸ ਤੋਂ ਇਲਾਵਾ ਸਲਮਾਨ ਫਿਲਮਾਂ ਵੀ ਲਿਖਦੇ ਹਨ। ਫਿਲਮਾਂ 'ਬਾਗੀ', 'ਚੰਦਰਮੁਖੀ' ਅਤੇ 'ਵੀਰ' ਸਲਮਾਨ ਨੇ ਖੁਦ ਲਿਖੀਆਂ ਹਨ।
ਰਿਪੋਰਟਾਂ ਮੁਤਾਬਕ ਸਲਮਾਨ ਖਾਨ ਬਾਲੀਵੁੱਡ ਦੇ ਇਕਲੌਤੇ ਅਜਿਹੇ ਅਭਿਨੇਤਾ ਹਨ, ਜਿਨ੍ਹਾਂ ਨੇ ਫਿਲਮਾਂ 'ਚ ਸਭ ਤੋਂ ਜ਼ਿਆਦਾ ਮਹਿਮਾਨ ਭੂਮਿਕਾਵਾਂ ਕੀਤੀਆਂ ਹਨ। ਸਲਮਾਨ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦਾ ਪੰਜ ਮਿੰਟ ਦਾ ਰੋਲ ਫਿਲਮ ਨੂੰ ਹਿੱਟ ਬਣਾਉਂਦਾ ਹੈ ਤਾਂ ਉਹ ਅਜਿਹਾ ਕਰਨ ਲਈ ਤਿਆਰ ਹਨ।