ਸਲਮਾਨ ਖਾਨ ਨੇ ਸ਼ਾਹਰੁਖ ਖਾਨ ਨਾਲ ਸ਼ੁਰੂ ਕੀਤੀ 'ਪਠਾਨ' ਦੀ ਸ਼ੂਟਿੰਗ, ਦੋਹਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੋਵਾਂ ਨੇ ਪਠਾਨ ਫਿਲਮ ਦੀ ਸ਼ੂਟਿੰਗ ਲਈ ਤਿਆਰੀ ਕਰ ਲਈ ਹੈ। ਸਾਲਾਂ ਬਾਅਦ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਇਕ ਵਾਰ ਫਿਰ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ।
Download ABP Live App and Watch All Latest Videos
View In Appਦਰਅਸਲ ਸਲਮਾਨ ਖਾਨ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਫਿਲਮ ਪਠਾਨ 'ਚ ਕੈਮਿਓ ਕਰਨ ਜਾ ਰਹੇ ਹਨ। ਸਲਮਾਨ ਖਾਨ ਨੇ ਇਸ ਫਿਲਮ 'ਚ ਕੈਮਿਓ ਲਈ ਸ਼ੂਟ ਸ਼ੁਰੂ ਕਰ ਲਿਆ ਹੈ। ਹੁਣ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀਆਂ ਕੁਝ ਫੋਟੋਆ ਸ਼ੂਟ ਵੇਲੇ ਤੋਂ ਵਾਇਰਲ ਹੋ ਰਹੀਆਂ ਹਨ।
ਸਲਮਾਨ ਅਤੇ ਸ਼ਾਹਰੁਖ ਦੋਵੇਂ ਪਠਾਨ ਦੇ ਸੈਟ 'ਤੇ ਨਜ਼ਰ ਆਏ। ਦੋਹਾਂ ਦੀਆਂ ਗੱਡੀਆਂ ਫਿਲਮ 'ਪਠਾਨ' ਦੇ ਸੈੱਟ 'ਤੇ ਦੇਖੀਆਂ ਗਈਆ। ਸ਼ਾਹਰੁਖ ਖਾਨ ਨੇ ਪਠਾਨ ਫਿਲਮ ਲਈ ਦੁਬਈ 'ਚ ਸ਼ੂਟਿੰਗ ਕੀਤੀ ਹੈ। ਦੀਪਿਕਾ ਪਾਦੁਕੋਣ ਇਸ ਫਿਲਮ ਦੀ ਲੀਡ ਅਦਾਕਾਰਾ ਹੋਵੇਗੀ ਅਤੇ ਫਿਲਮ ਨੂੰ ਡਾਇਰੈਕਟ ਸਿਧਾਰਥ ਆਨੰਦ ਕਰ ਰਹੇ ਹਨ।
ਪਠਾਨ ਫਿਲਮ ਦੀ ਸਭ ਤੋਂ ਮਜ਼ੇਦਾਰ ਗੱਲ ਇਹ ਵੀ ਹੈ ਕਿ ਜੌਨ ਅਬ੍ਰਾਹਮ ਫਿਲਮ 'ਚ ਵਿਲੇਨ ਬਣ ਕੇ ਫੈਨਜ਼ ਨੂੰ ਹੈਰਾਨ ਕਰਨਗੇ। ਉਹ ਵਿਲੇਨ ਦੀ ਭੂਮਿਕਾ 'ਚ ਸ਼ਾਹਰੁਖ ਖਾਨ ਦੇ ਆਪੋਜ਼ਿਟ ਨਜ਼ਰ ਆਉਣਗੇ। ਫਾਈਟ ਸੀਨਸ ਦੇ ਬੈਸਟ ਵਿਜ਼ੂਅਲਜ਼ ਲਈ ਯਸ਼ ਰਾਜ ਫਿਲਮਸ ਨੇ ਬੈਸਟ ਲੋਕੇਸ਼ਨ 'ਤੇ ਬੈਸਟਸ਼ੂਟ ਕੀਤਾ ਹੈ।
ਫਿਲਮ ਪਠਾਨ ਦੀ ਸ਼ੂਟਿੰਗ ਤੋਂ ਬਾਅਦ ਸਲਮਾਨ ਖਾਨ ਟਾਈਗਰ 3 ਦੀ ਸ਼ੂਟਿੰਗ ਲਈ ਜੁਟਣਗੇ। ਇਸ ਫਿਲਮ ਦੀ ਸ਼ੂਟਿੰਗ 9 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਬਿੱਗ ਬੌਸ 14 ਦੇ ਦੌਰਾਨ ਵੀ ਸਲਮਾਨ ਖਾਨ ਨੇ ਆਉਣ ਵਾਲੇ 8 ਮਹੀਨਿਆਂ ਦੀ ਆਪਣੀ ਪਲਾਨਿੰਗ ਬਾਰੇ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਪਠਾਨ ਤੋਂ ਬਾਅਦ ਟਾਈਗਰ 3 ਦੀ ਸ਼ੂਟਿੰਗ ਕਰਨਗੇ। ਫਿਰ ਉਹ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਤੇ ਕੰਮ ਸ਼ੁਰੂ ਕਰਨਗੇ।