Samantha Ruth Struggled: ਕਦੇ ਇੱਕ ਵਕਤ ਦੀ ਰੋਟੀ ਵੀ ਨਹੀਂ ਸੀ ਮਿਲਦੀ, ਅੱਜ 3 ਮਿੰਟ ਦੇ ਗਾਣੇ ਲਈ ਕਰੋੜਾਂ
Samantha Ruth Struggled: ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ (Samantha Ruth Prabhu) ਇਨ੍ਹੀਂ ਦਿਨੀਂ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਓ ਅੰਟਾਵਾ' ਕਾਰਨ ਸੁਰਖੀਆਂ 'ਚ ਹੈ। ਇਸ ਗੀਤ 'ਚ ਉਸ ਦੇ ਡਾਂਸ ਮੂਵਜ਼ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਉਨ੍ਹਾਂ ਦੀ popularity ਸਾਊਥ 'ਚ ਹੀ ਨਹੀਂ ਬਾਲੀਵੁੱਡ 'ਚ ਵੀ ਦੇਖਣ ਨੂੰ ਮਿਲ ਰਹੀ ਹੈ।
Download ABP Live App and Watch All Latest Videos
View In Appਹਾਲਾਂਕਿ, ਉਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਵੈੱਬ ਸੀਰੀਜ਼ ਫੈਮਿਲੀ ਮੈਨ 2 (Samantha Web Series) ਦੌਰਾਨ ਹੀ ਲਗਾਇਆ ਗਿਆ ਸੀ। ਪਰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਨਾਮ ਤੇ ਪਛਾਣ ਹਾਸਲ ਕਰਨ ਲਈ ਅਦਾਕਾਰਾ ਨੂੰ ਕਦੇ ਇੱਕ ਸਮੇਂ ਦੀ ਰੋਟੀ 'ਤੇ ਗੁਜ਼ਾਰਾ ਕਰਦੀ ਸੀ।
ਸਮਾਂਥਾ ਰੂਥ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਦਿਨ-ਰਾਤ ਮਿਹਨਤ ਕੀਤੀ ਹੈ ਅਤੇ ਉਸ ਨੇ ਕਾਫੀ ਸੰਘਰਸ਼ (Samantha Life struggle) ਕੀਤਾ ਹੈ। ਇੱਕ ਸਮਾਂ ਸੀ ਜਦੋਂ ਉਨ੍ਹਾਂ ਕੋਲ ਇੱਕ ਵੇਲੇ ਦੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਸਨ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਇਹ ਗੱਲ ਖੁਦ ਸਮਾਂਥਾ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਹੀ ਸੀ।
ਹਾਲ ਹੀ 'ਚ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 'ਚ ਆਈਟਮ ਗੀਤ ਤੋਂ ਬਾਅਦ ਉਸ ਦੀ ਸਫਲਤਾ ਨੂੰ ਹੋਰ ਉਡਾਨ ਮਿਲ ਗਈ।
ਉਸ ਨੇ ਆਪਣੇ ਸੰਘਰਸ਼ ਦੀ ਗੱਲ ਕੀਤੀ। ਸਮਾਂਥਾ ਮੁਤਾਬਕ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਸਾਮੰਥਾ ਇੰਟਰਮੀਡੀਏਟ ਤੱਕ ਹਮੇਸ਼ਾ ਆਪਣੀ ਜਮਾਤ ਵਿੱਚ ਫਸਟ ਪਾਸ ਹੁੰਦੀ ਸੀ।
ਪਰ ਉਸ ਦੇ ਪਰਿਵਾਰਕ ਮੈਂਬਰਾਂ ਕੋਲ ਅੱਗੇ ਦੀ ਪੜ੍ਹਾਈ ਲਈ ਪੈਸੇ ਨਹੀਂ ਸਨ। ਅਜਿਹੇ 'ਚ ਅਦਾਕਾਰਾ ਨੇ ਪੈਸੇ ਕਮਾਉਣ ਲਈ ਕੋਈ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੌਕਰੀਆਂ ਵਿੱਚੋਂ ਇੱਕ ਮਾਡਲਿੰਗ ਸੀ। ਸਮੰਥਾ ਨੇ ਦੱਸਿਆ ਕਿ ਉਸ ਨੂੰ ਮਾਡਲਿੰਗ ਦੇ ਸਮੇਂ 'ਚ 'ye maaya Chesave' ਫਿਲਮ ਆਫਰ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ।
ਅੱਜ ਸਮੰਥਾ ਨੇ ਆਪਣੇ 11 ਸਾਲਾਂ ਦੇ ਫਿਲਮੀ ਕਰੀਅਰ ਵਿੱਚ ਇੱਕ ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਅੱਜ ਉਨ੍ਹਾਂ ਦੀ fan following ਨਾ ਸਿਰਫ਼ ਦੱਖਣ ਵਿੱਚ ਸਗੋਂ ਪੂਰੇ ਭਾਰਤ ਵਿੱਚ ਹੈ।
ਉਨ੍ਹਾਂ ਨੂੰ ਇਹ ਪਛਾਣ 'ਫੈਮਿਲੀ ਮੈਨ 2' ਵੈੱਬ ਸੀਰੀਜ਼ ਦੌਰਾਨ ਮਿਲੀ। ਇਸ ਵੈਬਸੀਰੀਜ਼ 'ਚ ਸਮੰਥਾ ਨੇ ਲਿੱਟੇ ਕਮਾਂਡੋ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
ਫਿਲਮ 'ਚ ਸਿਰਫ 3 ਮਿੰਟ ਦੇ ਆਈਟਮ ਗੀਤ ਲਈ ਉਨ੍ਹਾਂ ਨੂੰ 5 ਕਰੋੜ ਦੀ ਆਫਰ ਹੋਈ ਸੀ। ਇੰਨਾ ਹੀ ਨਹੀਂ, ਨਾਗਾ ਚੈਤੰਨਿਆ (Samantha Naga Divorce) ਤੋਂ ਬਾਅਦ ਅਕੀਨੇਨੀ ਪਰਿਵਾਰ ਨੇ ਸਮਾਂਥਾ ਰੂਥ ਪ੍ਰਭੂ ਨੂੰ ਸਮਝੌਤੇ ਵਜੋਂ ਲਗਪਗ 200 ਕਰੋੜ ਰੁਪਏ ਦੀ ਆਫਰ ਕੀਤੀ ਸੀ। ਹਾਲਾਂਕਿ, ਅਦਾਕਾਰਾ ਨੇ ਕਥਿਤ ਤੌਰ 'ਤੇ ਇਹ ਕਹਿੰਦੇ ਹੋਏ ਕੋਈ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇੱਕ ਸੁਤੰਤਰ ਔਰਤ ਹੈ ਅਤੇ ਉਸਨੂੰ ਇਹਨਾਂ ਪੈਸਿਆਂ ਦੀ ਜ਼ਰੂਰਤ ਨਹੀਂ ਹੈ।