ਬਦਲ ਗਈ ਸਨਾ ਖਾਨ ਦੀ ਜ਼ਿੰਦਗੀ, ਤਸਵੀਰਾਂ ਨਾਲ ਦੇਖੋ ਬੁਆਏਫ੍ਰੈਂਡ ਮੈਲਵਿਨ ਤੋਂ ਲੈ ਕੇ ਪਤੀ ਮੁਫਤੀ ਅਨਸ ਤੱਕ ਦਾ ਸਫ਼ਰ
Download ABP Live App and Watch All Latest Videos
View In Appਸਨਾ ਖਾਨ ਬਚਪਨ ਤੋਂ ਹੀ ਅਦਾਕਾਰੀ ਦੀ ਸ਼ੌਕੀਨ ਸੀ। ਉਸ ਨੇ ਕਈ ਵਿਗਿਆਪਨ ਅਤੇ ਸੀਰੀਅਲਾਂ ਵਿੱਚ ਕੰਮ ਕੀਤਾ। ਪਰ ਉਸ ਨੂੰ ਆਪਣੀ ਅਸਲ ਪਛਾਣ ਬਿੱਗ ਬੌਸ ਦੇ ਛੇਵੇਂ ਸੀਜ਼ਨ 'ਚ ਆਉਣ ਤੋਂ ਬਾਅਦ ਹੀ ਮਿਲੀ।
21 ਅਗਸਤ 1988 ਨੂੰ ਮੁੰਬਈ ਵਿੱਚ ਜਨਮੀ ਸਨਾ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਸ਼ਤਿਹਾਰ ਫਿਲਮਾਂ ਨਾਲ ਕੀਤੀ ਸੀ। ਉਸ ਦਾ ਬਚਪਨ ਧਾਰਾਵੀ, ਮੁੰਬਈ ਵਿੱਚ ਰਿਹਾ। ਸਨਾ ਦੇ ਪਿਤਾ ਕਨੂਰ ਦੇ ਮਲਾਲੀ ਮੁਸਲਿਮ ਹਨ, ਜਦਕਿ ਉਸ ਦੀ ਮਾਂ ਸਈਦਾ ਮੁੰਬਈ ਦੀ ਹੈ।
ਇਸ ਸਾਲ ਫਰਵਰੀ 'ਚ ਸਨਾ ਖਾਨ ਅਤੇ ਕੋਰੀਓਗ੍ਰਾਫਰ ਮੇਲਵਿਨ ਲੂਯਿਸ ਵਿਚਕਾਰ ਬ੍ਰੇਕਅੱਪ ਨੇ ਬਹੁਤ ਸੁਰਖੀਆਂ ਬਟੋਰੀਆਂ ਸੀ। ਲੂਯਿਸ ਤੋਂ ਟੁੱਟਣ ਨਾਲ ਸਨਾ ਬਹੁਤ ਦੁਖੀ ਹੋਈ ਸੀ।
ਸਾਨਾ ਨੇ ਆਪਣੇ ਫੈਨਸ ਤੇ ਨਿਰਮਾਤਾ-ਨਿਰਦੇਸ਼ਕ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਉਸ ਨੂੰ ਕਿਸੇ ਵੀ ਕਿਸਮ ਦਾ ਕੰਮ ਆਫਰ ਨਾ ਕਰਨ ਕਿਉਂਕਿ ਉਸ ਨੇ ਹੁਣ ਧਾਰਮਿਕਤਾ ਦੇ ਰਾਹ 'ਤੇ ਚੱਲਣ ਦਾ ਮਨ ਬਣਾ ਲਿਆ ਹੈ।
ਸਨਾ ਨੇ ਆਪਣੀ ਪੋਸਟ ਵਿੱਚ ਲਿਖਿਆ, “ਅੱਜ ਤੋਂ ਮੇਰਾ ਐਲਾਨ ਹੈ ਕਿ ਮੈਂ ਚਕਾਚੌਂਦ ਦਾ ਤਿਆਗ ਕਰ ਮਨੁੱਖਤਾ ਦਾ ਕਲਿਆਣ ਕਰਾਂਗੀ ਤੇ ਅੱਲ੍ਹਾ ਦੇ ਹੁਕਮ ਦੀ ਪਾਲਣਾ ਕਰਾਂਗੀ।
8 ਅਕਤੂਬਰ ਨੂੰ ਸਨਾ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਪੋਸਟ 'ਚ ਗਲੈਮਰ ਦੀ ਦੁਨੀਆ ਨੂੰ ਅਲਵਿਦਾ ਲਿਖਿਆ ਕਿ ਉਹ ਹੁਣ ਆਪਣੀ ਬਾਕੀ ਜ਼ਿੰਦਗੀ ਅੱਲ੍ਹਾ ਦੇ ਰਾਹ 'ਤੇ ਚੱਲਦਿਆਂ ਸਮਾਜ ਸੇਵਾ ਤੇ ਕਲਿਆਣ 'ਚ ਬਿਤਾਏਗੀ।
ਬਿੱਗ ਬੌਸ ਦੀ ਕੰਟੈਸਟੇਂਟ ਤੇ ਟੀਵੀ ਅਦਾਕਾਰਾ ਸਨਾ ਖਾਨ ਨੇ ਗੁਜਰਾਤ ਦੇ ਰਹਿਣ ਵਾਲੇ ਅਨਸ ਸਈਦ ਨਾਮ ਦੇ ਵਿਅਕਤੀ ਨਾਲ ਵਿਆਹਕਰਵਾ ਲਿਆ। ਉਸ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਇੰਸਟਾਗ੍ਰਾਮ 'ਤੇ ਆਪਣਾ ਨਾਮ ਸਈਦ ਸਨਾ ਖਾਨ ਵੀ ਬਦਲ ਦਿੱਤਾ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਸ ਦੀ ਜ਼ਿੰਦਗੀ ਵਿੱਚ ਇੰਨੀ ਵੱਡੀ ਤਬਦੀਲੀ ਕਿਵੇਂ ਆਈ ਤੇ ਮੈਲਵਿਨ ਲੂਈਸ ਤੋਂ ਟੁੱਟਣ ਤੋਂ ਬਾਅਦ ਉਹ ਕਿਵੇਂ ਬਦਲ ਗਈ।
- - - - - - - - - Advertisement - - - - - - - - -