Sania Mirza: ਸਾਨੀਆ ਮਿਰਜ਼ਾ ਬੇਟੇ ਇਜ਼ਹਾਨ ਨਾਲ ਇਕੱਲੇ ਬਿਤਾ ਰਹੀ ਸਮਾਂ? ਤਸਵੀਰਾਂ ‘ਚ ਦੇਖੋ ਮਾਂ ਪੁੱਤਰ ਦੀ ਕਿਊਟ ਬੌਂਡਿੰਗ
ਸਾਨੀਆ ਮਿਰਜ਼ਾ ਇਨ੍ਹੀਂ ਦਿਨੀਂ ਬੇਟੇ ਇਜ਼ਹਾਨ ਮਲਿਕ ਨਾਲ ਦੁਬਈ 'ਚ ਜ਼ਿਆਦਾ ਸਮਾਂ ਬਿਤਾ ਰਹੀ ਹੈ।
Download ABP Live App and Watch All Latest Videos
View In Appਸਾਨੀਆ ਦਾ ਬੇਟਾ ਇਜ਼ਹਾਨ 4 ਸਾਲ ਦਾ ਹੈ। ਸਾਨੀਆ ਅਕਸਰ ਆਪਣੇ ਬੇਟੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਬੀਤੇ ਦਿਨੀਂ ਬੇਟੇ ਇਜ਼ਹਾਨ ਦੀਆਂ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸਾਨੀਆ ਨੇ ਕੈਪਸ਼ਨ 'ਚ ਲਿਖਿਆ ਕਿ ਤੁਸੀਂ ਮੇਰੀ ਜ਼ਿੰਦਗੀ ਦਾ ਸਭ ਤੋਂ ਖਾਸ ਤੋਹਫਾ ਹੋ, ਤੁਹਾਡੀ ਮਾਂ ਤੁਹਾਨੂੰ ਬਹੁਤ ਪਿਆਰ ਕਰਦੀ ਹੈ। ਤੁਹਾਡੀ ਇਹ ਤਸਵੀਰ ਉਦੋਂ ਲਈ ਗਈ ਸੀ ਜਦੋਂ ਤੁਸੀਂ ਇਸ ਦੁਨੀਆ ਵਿੱਚ ਕਦਮ ਰੱਖਿਆ ਸੀ ਅਤੇ ਆਪਣੀ ਮੁਸਕਰਾਹਟ ਨਾਲ ਮੇਰੀ ਦੁਨੀਆ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਸੀ।
ਸਾਨੀਆ ਨੇ ਅੱਗੇ ਲਿਖਿਆ- ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੇਰੇ ਬੱਚੇ, ਤੂੰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਪਰ ਤੂੰ ਹਮੇਸ਼ਾ ਮੇਰਾ ਛੋਟਾ ਬੱਚਾ ਰਹੇਂਗਾ।
ਸੋਸ਼ਲ ਮੀਡੀਆ 'ਤੇ ਜਿੱਥੇ ਸ਼ੋਏਬ ਅਤੇ ਸਾਨੀਆ ਦੇ ਤਲਾਕ ਦੀਆਂ ਖਬਰਾਂ ਸੁਰਖੀਆਂ 'ਚ ਹਨ। ਦੂਜੇ ਪਾਸੇ ਬੇਟੇ ਇਜ਼ਹਾਨ ਅਤੇ ਸਾਨੀਆ ਦੀ ਕੈਮਿਸਟਰੀ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।
ਸਾਨੀਆ ਨੇ ਹਾਲ ਹੀ 'ਚ ਇਜ਼ਹਾਨ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਇਹ ਪਿਆਰ ਭਰੇ ਪਲ ਹਨ ਜੋ ਮੈਨੂੰ ਇਨ੍ਹਾਂ ਮੁਸ਼ਕਲ ਦਿਨਾਂ 'ਚੋਂ ਬਾਹਰ ਕੱਢ ਰਹੇ ਹਨ।
ਸਾਨੀਆ ਅਤੇ ਇਜ਼ਹਾਨ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ 'ਤੇ ਪ੍ਰਸ਼ੰਸਕ ਲਾਈਕ ਬਟਨ ਦਬਾ ਕੇ ਪਿਆਰ ਦੀ ਵਰਖਾ ਕਰ ਰਹੇ ਹਨ।