Sapna Choudhary Pics: ਸਲਵਾਰ ਕਮੀਜ਼ 'ਚ ਸਪਨਾ ਚੌਧਰੀ ਦੇ ਦੇਸੀ ਅਵਤਾਰ ਨੇ ਜਿੱਤਿਆ ਫੈਨਜ਼ ਦਾ ਦਿਲ, ਫੋਟੋ ਦੇਖ ਕੇ ਤੁਸੀਂ ਵੀ ਕਹੋਗੇ ਕਿ ਬਹੁਤ ਖੂਬ
ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਆਪਣੇ ਡਾਂਸ ਨਾਲ ਦੇਸ਼ ਭਰ 'ਚ ਪਛਾਣ ਬਣਾਈ ਹੈ। ਨਾ ਸਿਰਫ ਉਹਨਾਂ ਦੇ ਫੈਨਜ਼ ਉਹਨਾਂ ਦੇ ਡਾਂਸ ਦੇ ਦੀਵਾਨੇ ਹਨ, ਸਪਨਾ ਦੇ ਲੁੱਕ ਨੇ ਵੀ ਉਹਨਾਂ ਦੇ ਫੈਨਜ਼ ਦਾ ਦਿਲ ਚੁਰਾ ਲਿਆ ਹੈ।
Download ABP Live App and Watch All Latest Videos
View In Appਸਪਨਾ ਚੌਧਰੀ ਨੂੰ ਅੱਜ ਦੇਸ਼ ਭਰ 'ਚ ਪਸੰਦ ਕੀਤਾ ਜਾਂਦਾ ਹੈ। ਇੰਸਟਾਗ੍ਰਾਮ 'ਤੇ ਉਸ ਦੇ 5 ਮਿਲੀਅਨ ਫਾਲੋਅਰਜ਼ ਹਨ ਜੋ ਉਸ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਸਪਨਾ ਨੇ ਕੁਝ ਸਮਾਂ ਪਹਿਲਾਂ ਸਲਵਾਰ ਕਮੀਜ਼ 'ਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇਸੀ ਅੰਦਾਜ਼ 'ਚ ਹਰਿਆਣਵੀ ਡਾਂਸਰ ਦਾ ਲੁੱਕ ਦੇਖ ਕੇ ਤੁਸੀਂ ਕਾਇਲ ਹੋ ਜਾਓਗੇ।
ਸਪਨਾ ਚੌਧਰੀ ਵੀ ਇਸ ਲੁੱਕ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜੋ ਉਨ੍ਹਾਂ ਦੇ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ।
ਇਨ੍ਹੀਂ ਦਿਨੀਂ ਸਪਨਾ ਚੌਧਰੀ ਦੇ ਇਕ ਤੋਂ ਬਾਅਦ ਇਕ ਗੀਤ ਰਿਲੀਜ਼ ਹੋ ਰਹੇ ਹਨ। ਹਾਲ ਹੀ 'ਚ ਉਹਨਾਂ ਦਾ ਗੀਤ ਦਮਨ, ਕਮੀਨੀ ਰਿਲੀਜ਼ ਹੋਇਆ ਸੀ, ਜਿਸ ਨੇ ਯੂ-ਟਿਊਬ 'ਤੇ ਧਮਾਲ ਮਚਾ ਦਿੱਤੀ ਸੀ।
ਸਪਨਾ ਚੌਧਰੀ ਆਪਣੇ ਗਾਣਿਆਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
ਸਪਨਾ ਚੌਧਰੀ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਸ ਸ਼ੋਅ ਤੋਂ ਬਾਅਦ ਇਸ ਹਰਿਆਣਵੀ ਡਾਂਸਰ ਨੇ ਪੰਜਾਬੀ, ਭੋਜਪੁਰੀ ਅਤੇ ਹਿੰਦੀ ਸਿਨੇਮਾ ਵਿੱਚ ਵੀ ਹੱਥ ਅਜ਼ਮਾਇਆ।