ਦੇਸੀ ਮੁਟਿਆਰ! ਨਾ ਕਜਰੇ ਦੀ ਧਾਰ, ਨਾ ਮੋਤੀਆਂ ਦਾ ਹਾਰ, ਪਰਪਲ ਸਾੜੀ 'ਚ ਸਪਨਾ ਚੌਧਰੀ ਨੇ ਦਿਖਾਈਆਂ ਖੂਬਸੂਰਤ ਅਦਾਵਾਂ
ਸਪਨਾ ਚੌਧਰੀ (Sapna Choudhary) ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਇੱਕ ਵਾਰ ਫਿਰ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ । ਹਾਲ ਹੀ 'ਚ ਸਪਨਾ ਨੇ ਕੁਝ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ।
Download ABP Live App and Watch All Latest Videos
View In Appਸਪਨਾ ਚੌਧਰੀ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਬੈਂਗਣੀ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ। ਸਪਨਾ ਨੇ ਸਾੜੀ ਦੇ ਨਾਲ ਸਟਾਈਲਿਸ਼ ਬਲਾਊਜ਼ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।
ਸਪਨਾ ਚੌਧਰੀ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਫਰੈਂਚ ਬਰੇਡ ਵਾਲਾ ਹੇਅਰ ਸਟਾਈਲ ਬਣਾਇਆ ਹੈ। ਇਸ ਦੇ ਨਾਲ ਹੀ ਉਸ ਨੇ ਕੰਨਾਂ 'ਚ ਲੌਂਗ ਇਅਰਿੰਗ ਪਾਏ ਹੋਏ ਹਨ।
ਗੁਲਾਬੀ ਲਿਪਸਟਿਕ ਨੇ ਸਪਨਾ ਚੌਧਰੀ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਉਹ ਫੋਟੋ 'ਚ ਆਪਣਾ ਟੈਟੂ ਦਿਖਾਉਂਦੀ ਨਜ਼ਰ ਆ ਰਹੀ ਹੈ।
ਸਪਨਾ ਚੌਧਰੀ ਨੇ ਕੁਝ ਸਮਾਂ ਪਹਿਲਾਂ ਆਪਣੀ ਇਹ ਤਸਵੀਰ ਸ਼ੇਅਰ ਕੀਤੀ ਹੈ। ਇੰਨੇ ਘੱਟ ਸਮੇਂ ਵਿੱਚ 11 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਸਪਨਾ ਚੌਧਰੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਦੇਖਣ ਨੂੰ ਮਿਲਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 4.7 ਮਿਲੀਅਨ ਫਾਲੋਅਰਜ਼ ਹਨ।