Shahrukh Khan: ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ‘ਤੇ ਰੋਕਿਆ, ਇੱਕ ਘੰਟੇ ਤੱਕ ਕੀਤੀ ਪੁੱਛਗਿੱਛ, ਜਾਣੋ ਕੀ ਹੈ ਮਾਮਲਾ
ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਕਸਟਮ ਵਿਭਾਗ ਨੇ ਸ਼ੁੱਕਰਵਾਰ ਦੇਰ ਰਾਤ ਮੁੰਬਈ ਏਅਰਪੋਰਟ 'ਤੇ ਰੋਕ ਲਿਆ। ਕਰੀਬ ਇਕ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨੂੰ ਏਅਰਪੋਰਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ, ਪਰ ਕਿੰਗ ਖਾਨ ਦੇ ਬਾਡੀਗਾਰਡ ਰਵੀ ਅਤੇ ਟੀਮ ਨੂੰ ਕਸਟਮ ਨੇ ਫੜ ਲਿਆ।
Download ABP Live App and Watch All Latest Videos
View In Appਖਬਰਾਂ ਮੁਤਾਬਕ ਸ਼ਾਹਰੁਖ ਖਾਨ ਤੋਂ ਲੱਖਾਂ ਰੁਪਏ ਦੀਆਂ ਘੜੀਆਂ ਭਾਰਤ ਲਿਆਉਣ, ਬੈਗ 'ਚ ਮਹਿੰਗੀਆਂ ਘੜੀਆਂ ਦੇ ਖਾਲੀ ਡੱਬੇ ਮਿਲਣ ਅਤੇ ਕਸਟਮ ਡਿਊਟੀ ਨਾ ਅਦਾ ਕਰਨ 'ਤੇ ਪੁੱਛਗਿੱਛ ਕੀਤੀ ਗਈ।
ਦਰਅਸਲ ਸ਼ਾਹਰੁਖ ਖਾਨ ਇਕ ਬੁੱਕ ਲਾਂਚ ਈਵੈਂਟ 'ਚ ਸ਼ਾਮਲ ਹੋਣ ਲਈ ਪ੍ਰਾਈਵੇਟ ਚਾਰਟਰ VTR-SG ਤੋਂ ਆਪਣੀ ਟੀਮ ਨਾਲ ਦੁਬਈ ਗਏ ਸਨ। ਇਹ ਪ੍ਰਾਈਵੇਟ ਚਾਰਟਰ ਫਲਾਈਟ ਰਾਹੀਂ ਬੀਤੀ ਰਾਤ 12:30 ਵਜੇ ਮੁੰਬਈ ਪਰਤਿਆ। ਰੈੱਡ ਚੈਨਲ ਨੂੰ ਪਾਰ ਕਰਦੇ ਸਮੇਂ ਕਸਟਮ ਨੂੰ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਦੇ ਬੈਗ 'ਚ ਲੱਖਾਂ ਰੁਪਏ ਦੀਆਂ ਘੜੀਆਂ ਮਿਲੀਆਂ
ਇਸ ਤੋਂ ਬਾਅਦ ਕਸਟਮ ਨੇ ਸਾਰਿਆਂ ਨੂੰ ਰੋਕਿਆ ਅਤੇ ਬੈਗ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਬੈਗ 'ਚੋਂ ਕਈ ਮਹਿੰਗੀਆਂ ਘੜੀਆਂ, ਬਾਬੂਨ ਐਂਡ ਜ਼ੁਰਬਕ ਘੜੀਆਂ, ਰੋਲੇਕਸ ਘੜੀਆਂ ਦੇ 6 ਡੱਬੇ, ਸਪਿਰਟ ਬ੍ਰਾਂਡ ਦੀਆਂ ਘੜੀਆਂ (ਲਗਭਗ 8 ਲੱਖ ਰੁਪਏ), ਐਪਲ ਸੀਰੀਜ਼ ਦੀਆਂ ਘੜੀਆਂ ਦੇ ਨਾਲ-ਨਾਲ ਘੜੀਆਂ ਦੇ ਖਾਲੀ ਬਕਸੇ ਵੀ ਮਿਲੇ ਹਨ।
ਕਸਟਮ ਵਿਭਾਗ ਨੇ ਇਨ੍ਹਾਂ ਘੜੀਆਂ ਦਾ ਮੁਲਾਂਕਣ ਕੀਤਾ ਤਾਂ ਇਨ੍ਹਾਂ 'ਤੇ 17 ਲੱਖ 56 ਹਜ਼ਾਰ 500 ਰੁਪਏ ਦੀ ਕਸਟਮ ਡਿਊਟੀ ਲਗਾਈ ਗਈ। ਇਸ ਤੋਂ ਬਾਅਦ ਕਰੋੜਾਂ ਰੁਪਏ ਦੀਆਂ ਇਨ੍ਹਾਂ ਘੜੀਆਂ 'ਤੇ ਲੱਖਾਂ ਰੁਪਏ ਦਾ ਟੈਕਸ ਭਰਨ ਦੀ ਗੱਲ ਚੱਲੀ ਸੀ। ਇਕ ਘੰਟੇ ਦੀ ਪ੍ਰਕਿਰਿਆ ਤੋਂ ਬਾਅਦ ਸ਼ਾਹਰੁਖ ਅਤੇ ਪੂਜਾ ਡਡਲਾਨੀ ਨੂੰ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਗਿਆ, ਪਰ ਸ਼ਾਹਰੁਖ ਖਾਨ ਦੇ ਬਾਡੀਗਾਰਡ ਰਵੀ ਅਤੇ ਟੀਮ ਦੇ ਮੈਂਬਰਾਂ ਨੂੰ ਰੋਕ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਸ਼ਾਹਰੁਖ ਦੇ ਬਾਡੀ ਗਾਰਡ ਰਵੀ ਨੇ 6 ਲੱਖ 87 ਹਜ਼ਾਰ ਰੁਪਏ ਦੀ ਕਸਟਮ ਡਿਊਟੀ ਅਦਾ ਕੀਤੀ ਜਿਸ ਦਾ ਬਿੱਲ ਸ਼ਾਹਰੁਖ ਖਾਨ ਦੇ ਬਾਡੀ ਗਾਰਡ ਰਵੀ ਦੇ ਨਾਂ 'ਤੇ ਬਣਿਆ ਹੈ।
ਹਾਲਾਂਕਿ ਸੂਤਰਾਂ ਮੁਤਾਬਕ ਇਹ ਪੈਸੇ ਸ਼ਾਹਰੁਖ ਖਾਨ ਦੇ ਕ੍ਰੈਡਿਟ ਕਾਰਡ ਤੋਂ ਅਦਾ ਕੀਤੇ ਗਏ ਹਨ।
ਕਸਟਮ ਵਿਭਾਗ ਦੇ ਸਹਾਇਕ ਕਮਿਸ਼ਨਰ ਪੁਗਲ ਅਤੇ ਯੁੱਧਵੀਰ ਯਾਦਵ ਨੇ ਇਹ ਸਾਰੀ ਕਾਰਵਾਈ ਕੀਤੀ। ਇਸ ਤੋਂ ਬਾਅਦ ਸਵੇਰੇ 8 ਵਜੇ ਸ਼ਾਹਰੁਖ ਖਾਨ ਦੇ ਬਾਡੀਗਾਰਡ ਰਵੀ ਨੂੰ ਕਸਟਮ ਨੇ ਛੱਡਿਆ।