ਸ਼ਾਹਰੁਖ ਨੂੰ ਗੌਰੀ ਨਾਲ ਵਿਆਹ ਕਰਨ ਦੀ ਚੁਕਾਉਣੀ ਪਈ ਸੀ ਵੱਡੀ ਕੀਮਤ, ਬਾਇਕਾਟ ਮੁਹਿੰਮ ਦਾ ਕਰਨਾ ਪਿਆ ਸਾਹਮਣਾ, ਮਿਲੀਆਂ ਸੀ ਧਮਕੀਆਂ
ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਕਿੰਗ ਕਿਹਾ ਜਾਂਦਾ ਹੈ। ਪਰ ਇੱਕ ਸਮਾਂ ਉਹ ਵੀ ਸੀ, ਜਦੋਂ ਸ਼ਾਹਰੁਖ ਨੂੰ ਬਾਲੀਵੁੱਡ 'ਚ ਸਥਾਪਤ ਹੋਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਪਰ ਉਨ੍ਹਾਂ ਦੀ ਮੇਹਨਤ ਰੰਗ ਲਿਆਈ ਅਤੇ ਅੱਜ ਉਹ ਬਾਲੀਵੁੱਡ ਦੇ ਬਾਦਸ਼ਾਹ ਹਨ। ਸ਼ਾਹਰੁਖ ਬਾਰੇ ਅੱਜ ਅਸੀਂ ਤੁਹਾਨੂੰ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਪਹਿਲਾਂ ਨਾ ਸੁਣਿਆ ਹੋਵੇ। ਇਹ ਕਿੱਸਾ ਉਨ੍ਹਾਂ ਦੀ ਪਤਨੀ ਗੌਰੀ ਖਾਨ ਨਾਲ ਜੁੜਿਆ ਹੋਇਆ ਹੈ।
Download ABP Live App and Watch All Latest Videos
View In Appਇਹ ਗੱਲ ਹੈ 1992 ਦੀ, ਜਦੋਂ ਸ਼ਾਹਰੁਖ ਤੇ ਗੌਰੀ ਦਾ ਵਿਆਹ ਹੋਇਆ ਸੀ। ਜਦੋਂ ਧਾਰਮਿਕ ਸੰਗਠਨਾਂ ਨੂੰ ਪਤਾ ਲੱਗਿਆ ਕਿ ਸ਼ਾਹਰੁਖ ਇੱਕ ਮੁਸਲਿਮ ਕੁੜੀ ਨਾਲ ਮੈਰਿਜ ਕਰ ਰਹੇ ਹਨ, ਤਾਂ ਦੇਸ਼ ਭਰ ਵਿੱਚ ਕਾਫੀ ਹੰਗਾਮਾ ਹੋਇਆ ਸੀ।
ਜਦੋਂ ਸ਼ਾਹਰੁਖ-ਗੌਰੀ ਦੀ ਕੋਰਟ ਮੈਰਿਜ ਹੋ ਰਹੀ ਸੀ, ਤਾਂ ਉਸ ਸਮੇਂ ਧਾਰਮਿਕ ਸੰਗਠਨ ਕੋਰਟ ਦੇ ਬਾਹਰ ਸ਼ਾਹਰੁਖ ਖਿਲਾਫ ਨਾਅਰੇਬਾਜ਼ੀ ਕਰ ਰਹੇ ਸੀ। ਇਸ ਗੱਲ ਦਾ ਜ਼ਿਕਰ ਸ਼ਾਹਰੁਖ ਨੇ ਖੁਦ ਆਪਣੀ ਇੰਟਰਵਿਊ 'ਚ ਕੀਤਾ ਸੀ।
ਇਹੀ ਨਹੀਂ ਸ਼ਾਹਰੁਖ ਨੇ ਇਹ ਵੀ ਦੱਸਿਆ ਸੀ ਕਿ ਕੋਰਟ ਵਿੱਚ ਜਿਸ ਘਰ ਦਾ ਪਤਾ ਉਨ੍ਹਾਂ ਨੇ ਲਿਿਖਿਆ ਸੀ, ਉਸ ਘਰ 'ਤੇ ਵੀ ਲੋਕਾਂ ਨੇ ਖੂਬ ਪਥਰਾਅ ਕੀਤਾ ਸੀ। ਹਾਲਾਂਕਿ ਉਹ ਘਰ ਸ਼ਾਹਰੁਖ ਖਾਨ ਦਾ ਨਹੀਂ ਸੀ। ਉਹ ਘਰ ਉਨ੍ਹਾਂ ਦੇ ਦੋਸਤ ਦਾ ਸੀ
ਉਨ੍ਹਾਂ ਦੇ ਦੋਸਤ ਨੇ ਸ਼ਾਹਰੁਖ ਨੂੰ ਕਈ ਵਾਰ ਫੋਨ ਕੀਤਾ ਸੀ ਕਿ ਕੁੱਝ ਲੋਕ ਉਨ੍ਹਾਂ ਦੇ ਘਰ 'ਤੇ ਪੱਥਰਬਾਜ਼ੀ ਕਰ ਰਹੇ ਹਨ। ਇਹ ਮਾਮਲਾ ਇੱਥੇ ਹੀ ਬੰਦ ਨਹੀਂ ਹੋਇਆ ਸੀ।
ਇਸ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਬਾਇਕਾਟ ਮੁਹਿੰਮ ਦਾ ਵੀ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਸ਼ਾਹਰੁਖ ਲਈ ਗੌਰੀ ਨਾਲ ਵਿਆਹ ਕਰਨਾ ਅਸਾਨ ਨਹੀਂ ਸੀ। ਖੈਰ ਅੱਜ ਇਸ ਘਟਨਾ ਨੂੰ ਕਈ ਸਾਲ ਬੀਤ ਚੁੱਕੇ ਹਨ ਅਤੇ ਅੱਜ ਸ਼ਾਹਰੁਖ-ਗੌਰੀ ਬਾਲੀਵੁੱਡ ਦੇ ਸਭ ਤੋਂ ਬੈਸਟ ਕੱਪਲ ਮੰਨੇ ਜਾਂਦੇ ਹਨ।
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਨੇ ਹਾਲ ਹੀ 'ਚ 'ਪਠਾਨ' ਫਿਲਮ ਰਾਹੀਂ ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਕੀਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਦੀਆਂ ਫਿਲਮਾਂ 'ਜਵਾਨ' ਤੇ 'ਡੰਕੀ' ਇਸੇ ਸਾਲ ਰਿਲੀਜ਼ ਹੋਣ ਵਾਲੀਆਂ ਹਨ।