ਸ਼ਹਿਨਾਜ਼ ਗਿੱਲ ਦਾ ਹੌਟ ਅਵਤਾਰ, ਡੱਬੂ ਰਤਨਾਨੀ ਨੇ ਕੀਤਾ ਸ਼ਹਿਨਾਜ਼ ਦਾ ਫੋਟੋ ਸ਼ੂਟ
ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਵਿਚ ਨਜ਼ਰ ਆਉਣ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਦੀ ਫੈਨ ਫੋਲੋਵਿੰਗ ਬਹੁਤ ਜ਼ਿਆਦਾ ਵੱਡੀ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
Download ABP Live App and Watch All Latest Videos
View In Appਸ਼ਹਿਨਾਜ਼ ਜ਼ਿਆਦਾਤਰ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਸ਼ਹਿਨਾਜ਼ ਗਿੱਲ ਦਾ ਇਹ ਫੋਟੋਸ਼ੂਟ ਮਸ਼ਹੂਰ ਬਾਲੀਵੁੱਡ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ।
ਸ਼ਹਿਨਾਜ਼ ਗਿੱਲ ਦੀ ਲੁੱਕ ਦੀ ਗੱਲ ਕਰੀਏ ਤਾਂ ਉਹ ਬਲੈਕ ਕਲਰ ਦਾ ਬਲੇਜ਼ਰ ਪਹਿਨੀ ਹੋਈ ਨਜ਼ਰ ਆ ਰਹੀ ਹੈ। ਇਸ ਲੁੱਕ ਦੇ ਨਾਲ, ਸ਼ਹਿਨਾਜ਼ ਨੇ ਲੈੱਸ ਮੇਕਅਪ ਲੁਕ ਪ੍ਰਿਸੈਂਟ ਕੀਤੀ ਹੈ। ਸ਼ਹਿਨਾਜ਼ ਨੇ ਇਸ ਲੁੱਕ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਉਪਰ ਫੈਨਜ਼ ਲਗਾਤਾਰ ਕੋਮੈਂਟ ਕਰ ਰਹੇ ਹਨ।
ਸ਼ਹਿਨਾਜ਼ ਨੂੰ ਹਾਲ ਹੀ ਵਿਚ ਫਿਲਮਫੇਅਰ ਦੇ ਮੈਗਜ਼ੀਨ ਦੇ ਕਵਰ ਵਿਚ ਦੇਖਿਆ ਗਿਆ ਸੀ। ਇਹ ਪਹਿਲੀ ਵਾਰ ਸੀ ਜਦ ਸ਼ਹਿਨਾਜ਼ ਫਿਲਮਫ਼ੇਅਰ ਦੇ ਮੈਗਜ਼ੀਨ 'ਤੇ ਨਜ਼ਰ ਆਈ। ਸ਼ਹਿਨਾਜ਼ ਦੀ ਇਸ ਲੁੱਕ ਨੇ ਵੀ ਫੈਨਜ਼ ਨੂੰ ਕਾਫੀ ਹੈਰਾਨ ਕੀਤਾ।
ਇਸ ਸ਼ੂਟ 'ਚ ਸ਼ਹਿਨਾਜ਼ ਦੇ ਹੇਅਰ ਸਟਾਈਲ ਤੋਂ ਲੈ ਕੇ ਉਸ ਦੀ ਡਰੈੱਸ ਅਤੇ ਮੇਕਅਪ ਤੱਕ ਸਭ ਦਾ ਕੁਝ ਫੈਨਜ਼ ਦਾ ਧਿਆਨ ਖਿੱਚ ਰਿਹਾ ਹੈ। ਸ਼ਹਿਨਾਜ਼ ਦਾ ਇਹ ਸ਼ੂਟ ਵੀ ਡੱਬੂ ਰਤਨਾਨੀ ਨੇ ਕੀਤਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਪੰਜਾਬੀ ਫਿਲਮ 'ਹੌਸਲਾ ਰੱਖ' 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਸਿਧਾਰਥ ਦੇ ਨਾਲ ਇਕ ਹੋਰ ਮਿਊਜ਼ਿਕ ਵੀਡੀਓ ਵਿਚ ਵੀ ਨਜ਼ਰ ਆਉਣ ਵਾਲੀ ਹੈ।