Shehnaaz Gill Pics: ਸ਼ਹਿਨਾਜ਼ ਗਿੱਲ ਬਣੀ ਬਾਰਬੀ ਡੌਲ, ਫ਼ੈਨਜ਼ ਨੂੰ ਪਸੰਦ ਆਇਆ ਨਵਾਂ ਸਟਾਇਲ
ਅਭਿਨੇਤਰੀ ਸ਼ਹਿਨਾਜ਼ ਗਿੱਲ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਸ਼ਹਿਨਾਜ਼ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ।
Download ABP Live App and Watch All Latest Videos
View In Appਸ਼ਹਿਨਾਜ਼ ਦੀ ਇੰਡਸਟਰੀ 'ਚ ਖਾਸ ਪਛਾਣ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਸੂਚੀ ਵੀ ਕਾਫੀ ਲੰਬੀ ਹੈ।
ਸ਼ਹਿਨਾਜ਼ ਗਿੱਲ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਦਾ ਬਾਰਬੀ ਡੌਲ ਵਾਲਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਇਹ ਤਸਵੀਰਾਂ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਡੱਬੂ ਰਤਨਾਨੀ ਫੋਟੋਸ਼ੂਟ ਦੀਆਂ ਹੀ ਹਨ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਨੇ ਗੁਲਾਬੀ ਰੰਗ ਦੀ ਫ਼ਰਾਕ ਪਹਿਨੀ ਹੋਈ ਹੈ।
ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ ਤੋਂ ਬਾਅਦ ਕਾਫ਼ੀ ਵਜ਼ਨ ਘਟਾਇਆ ਹੈ। ਉਸ ਦਾ ਫ਼ੈਟ ਟੂ ਫਿੱਟ ਸਫ਼ਰ ਕਮਾਲ ਦਾ ਰਿਹਾ ਹੈ, ਜੋ ਕਿ ਹਰ ਕਿਸੇ ਨੂੰ ਫਿੱਟ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ਼ ਗਿੱਲ ਦੀ ਜੋੜੀ 'ਬਿੱਗ ਬੌਸ' ਨਾਲ ਕਾਫੀ ਹਿੱਟ ਹੋ ਗਈ ਸੀ। ਹਾਲਾਂਕਿ ਸਿਧਾਰਥ ਦੀ ਮੌਤ ਤੋਂ ਬਾਅਦ ਇਹ ਜੋੜੀ ਟੁੱਟ ਗਈ ਸੀ।
ਸ਼ਹਿਨਾਜ਼ ਜਲਦ ਹੀ ਸਲਮਾਨ ਖਾਨ ਦੀ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਮੈਗਾ ਬਜਟ ਇਸ ਫਿਲਮ 'ਚ ਅਭਿਨੇਤਰੀ ਦਾ ਕੀ ਰੋਲ ਹੋਵੇਗਾ, ਇਸ 'ਤੇ ਫਿਲਹਾਲ ਪਰਦਾ ਨਹੀਂ ਚੁੱਕਿਆ ਗਿਆ ਹੈ।