Sidharth Kiara: ਸਿਧਾਰਥ-ਕਿਆਰਾ ਵਿਆਹ ਤੋਂ ਬਾਅਦ ਇਕੱਠੇ ਹੋਏ ਸਪੌਟ, ਪੱਤਰਕਾਰਾਂ ਨੂੰ ਦਿੱਤੇ ਪੋਜ਼, ਦੇਖੋ ਤਸਵੀਰਾਂ
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਹਮੇਸ਼ਾ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਹਨ। ਦੋਵਾਂ ਨੇ 7 ਫਰਵਰੀ ਨੂੰ ਸ਼ਾਹੀ ਅੰਦਾਜ਼ 'ਚ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਵਿਆਹ ਕੀਤਾ। ਦੋਵਾਂ ਦੇ ਵਿਆਹ 'ਚ ਪਰਿਵਾਰ ਵਾਲੇ ਤੇ ਬਾਲੀਵੁੱਡ ਸੈਲੀਬ੍ਰਿਟੀ ਸ਼ਾਮਲ ਹੋਏ।
Download ABP Live App and Watch All Latest Videos
View In Appਵਿਆਹ ਤੋਂ ਬਾਅਦ ਸਿਧਾਰਥ ਕਿਆਰਾ ਨੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਕਰਦਿਆਂ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਦੋਵੇਂ ਵਿਆਹ ਦੀਆਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਸੀ।
ਹੁਣ ਸਿਧਾਰਥ ਤੇ ਕਿਆਰਾ ਨੂੰ ਵਿਆਹ ਤੋਂ ਇਕੱਠੇ ਸਪੌਟ ਕੀਤਾ ਗਿਆ ਹੈ। ਦੋਵੇਂ ਇਕੱਠੇ ਕਾਫੀ ਜੱਚ ਰਹੇ ਸੀ।
ਨਵੇਂ ਵਿਆਹੇ ਜੋੜੇ ਨੇ ਪੱਤਰਕਾਰਾਂ ਨੂੰ ਪੋਜ਼ ਦਿੱਤੇ। ਇਸ ਦੌਰਾਨ ਸਿਧਾਰਥ ਤੇ ਕਿਆਰਾ ਦੋਵੇਂ ਹੀ ਸਿੰਪਲ ਲੁੱਕ 'ਚ ਨਜ਼ਰ ਆਏ।
ਇਸ ਦੌਰਾਨ ਸਿਧਾਰਥ ਨੇ ਜੀਨ ਦੀ ਪੈਂਟ ਤੇ ਕੋਟ ਪਹਿਿਨਆ ਹੋਇਆ ਸੀ। ਜਦਕਿ ਕਿਆਰਾ ਮਾਂਗ 'ਚ ਸਿੰਦੂਰ ਸਜਾਏ, ਹੱਥਾਂ 'ਚ ਚੂੜਾ ਪਹਿਨੇ ਨਜ਼ਰ ਆਈ।
ਕਿਆਰਾ ਨੇ ਬੇਹੱਦ ਸਿੰਪਲ ਕੱਪੜੇ ਪਹਿਨੇ ਹੋਏ ਸੀ, ਉੱਪਰੋਂ ਉਸ ਨੇ ਖੁਦ ਨੂੰ ਸ਼ਾਲ ਨਾਲ ਕਵਰ ਕੀਤਾ ਹੋਇਆ ਸੀ। ਇਸ ਦੇ ਨਾਲ ਨਾਲ ਕਿਆਰਾ ਪੈਰਾਂ 'ਚ ਚੱਪਲ ਪਹਿਨੇ ਨਜ਼ਰ ਆਈ।
ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦਸ ਦਈਏ ਕਿ ਜੋੜਾ ਦਿੱਲੀ ਪਹੁੰਚ ਚੁੱਕਿਆ ਹੈ ਅਤੇ ਹੁਣ ਇਨ੍ਹਾਂ ਦੇ ਵਿਆਹ ਦੀ ਦਿੱਲੀ 'ਚ ਰਿਸੈਪਸ਼ਨ ਹੋਣ ਜਾ ਰਹੀ ਹੈ।
ਇਸ ਤੋਂ ਬਾਅਦ ਇਹ ਜੋੜਾ ਮੁੰਬਈ ਪਰਤੇਗਾ, ਜਿੱਥੇ ਬਾਲੀਵੁੱਡ ਸਿਤਾਰਿਆਂ ਨੂੰ ਵਿਆਹ ਦੀ ਰਿਸੈਪਸ਼ਨ 'ਚ ਸੱਦਿਆ ਜਾਵੇਗਾ।
ਕਾਬਿਲੇਗ਼ੌਰ ਹੈ ਕਿ ਸਿਧਾਰਥ ਕਿਆਰਾ ਨੇ 7 ਫਰਵਰੀ ਨੂੰ ਰਾਜਸਥਾਨ ਦੇ ਜੈਸਲਮੇਰ ਕਿਲੇ 'ਚ ਵਿਆਹ ਕੀਤਾ ਸੀ। ਦੋਵਾਂ ਨੇ ਅਖੀਰ ਤੱਕ ਆਪਣੇ ਰਿਸ਼ਤੇ ਨੂੰ ਸੀਕਰੇਟ ਰੱਖਿਆ।