Simi Chahal: ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨਾਂ ਦੇ ਹੱਕ 'ਚ ਫਿਰ ਬੋਲੀ ਅਦਾਕਾਰਾ ਸਿੰਮੀ ਚਾਹਲ, ਕੇਂਦਰ ਸਰਕਾਰ 'ਤੇ ਕੱਸੇ ਤਿੱਖੇ ਤੰਜ
ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ।
Download ABP Live App and Watch All Latest Videos
View In Appਇਸ ਦੇ ਨਾਲ ਨਾਲ ਅਦਾਕਾਰਾ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਉਹ ਕਿਸੇ ਵੀ ਮੁੱਦੇ 'ਤੇ ਖੁੱਲ੍ਹ ਕੇ ਰਾਏ ਦੇਣ ਤੋਂ ਕਦੇ ਪਿੱਛੇ ਨਹੀਂ ਹਟਦੀ।
ਇੱਕ ਪਾਸੇ ਜਿੱਥੇ ਦੂਜੇ ਪੰਜਾਬੀ ਕਲਾਕਾਰ ਇਹ ਪਰਵਾਹ ਵੀ ਨਹੀਂ ਕਰਦੇ ਕਿ ਦੁਨੀਆ 'ਚ ਕੀ ਚੱਲ ਰਿਹਾ ਹੈ। ਦੂਜੇ ਪਾਸੇ ਸਿੰਮੀ ਚਾਹਲ ਉਨ੍ਹਾਂ ਗਿਣਤੀ ਦੇ ਕਲਾਕਾਰਾਂ ਵਿੱਚੋਂ ਇੱਕ ਹੈ, ਜੋ ਦੇਸ਼ ਦੇ ਲਗਭਗ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੇ ਹਨ।
ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨਾਂ ਨਾਲ ਜੋ ਕੁੱਝ ਵੀ ਹੋਇਆ ਹੈ, ਪੂਰਾ ਦੇਸ਼ ਉਸ ਤੋਂ ਜਾਣੂ ਹੈ। ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵੀਂ ਸੰਸਦ ਦਾ ਉਦਘਾਟਨ ਕਰ ਰਹੇ ਸੀ, ਤਾਂ ਦੂਜੇ ਪਾਸੇ ਦਿੱਲੀ ਪੁਲਿਸ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਸੀ। ਇੱਕ ਵਾਰ ਫਿਰ ਤੋਂ ਸਿੰਮੀ ਚਾਹਲ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਸਿੰਮੀ ਚਾਹਲ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਅੱਜ ਦੀ ਕਾਲੀ ਸੱਚਾਈ ਨੂੰ ਬਿਆਨ ਕਰਦੀ ਨਜ਼ਰ ਆ ਰਹੀ ਹੈ।
ਤਸਵੀਰ ਮੁਤਾਬਕ ਪੂਰਾ ਮੀਡੀਆ ਨਵੀਂ ਸੰਸਦ ਦੀ ਕਵਰੇਜ ਕਰਨ 'ਚ ਬਿਜ਼ੀ ਹੈ। ਉੱਥੇ ਹੀ ਦੂਜੇ ਪਾਸੇ, ਜੰਤਰ ਮੰਤਰ 'ਤੇ ਧਰਨਾ ਦੇ ਰਹੀਆਂ ਪਹਿਲਵਾਨਾਂ ਨੂੰ ਦਿੱਲੀ ਪੁਲਿਸ ਬੁਰੀ ਤਰ੍ਹਾਂ ਖਦੇੜ ਰਹੀ ਹੈ। ਇਸ ਤਸਵੀਰ ਨੇ ਪੂਰੇ ਦੇਸ਼ ਦੇ ਬੁਰੇ ਹਾਲਾਤਾਂ ਦੀ ਅਸਲੀਅਤ ਨੂੰ ਬਿਆਨ ਕਰ ਦਿੱਤਾ ਹੈ।
ਹਾਲਾਂਕਿ ਸਿੰਮੀ ਚਾਹਲ ਨੇ ਤਸਵੀਰ ਸ਼ੇਅਰ ਕਰਦਿਆਂ ਕੋਈ ਕੈਪਸ਼ਨ ਨਹੀਂ ਲਿਖੀ, ਪਰ ਇਹ ਤਸਵੀਰ ਹੀ ਆਪਣੇ ਆਪ ਵਿੱਚ ਪੂਰੀ ਕਹਾਣੀ ਬਿਆਨ ਕਰਦੀ ਨਜ਼ਰ ਆ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਵੀ ਸਿੰਮੀ ਚਾਹਲ ਨੇ ਪਹਿਲਵਾਨਾਂ ਨਾਲ ਦਿੱਲੀ 'ਚ ਹੋਏ ਧੱਕੇਸ਼ਾਹੀ 'ਤੇ ਤਿੱਖੀ ਪ੍ਰਤੀਕਿਿਰਿਆ ਦਿੱਤੀ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕਿਹਾ ਸੀ ਕਿ ਜੋ ਵੀ ਕੁੱਝ ਚੱਲ ਰਿਹਾ ਹੈ, ਉਹ ਸਭ ਦੇਖ ਕੇ ਉਸ ਨੂੰ ਬਹੁਤ ਗੁੱਸਾ ਆ ਰਿਹਾ ਹੈ।