ਰਤਨ ਟਾਟਾ ਨਾਲ ਹੋਣਾ ਸੀ ਬਾਲੀਵੁੱਡ ਅਦਾਕਾਰਾ ਸਿੰਮੀ ਗਰੇਵਾਲ ਦਾ ਵਿਆਹ, ਲੰਬੇ ਸਮੇਂ ਤੱਕ ਕੀਤੀ ਡੇਟਿੰਗ, ਫਿਰ ਕਿਉਂ ਨਹੀਂ ਬਣੀ ਗੱਲ
ਸਿਮੀ ਗਰੇਵਾਲ ਆਪਣੇ ਸਮੇਂ ਦੀ ਇੱਕ ਗਲੈਮਰਸ ਅਦਾਕਾਰਾ ਸੀ। ਸਿਮੀ ਨੇ 'ਕਰਜ਼' ਅਤੇ 'ਮੇਰਾ ਨਾਮ ਜੋਕਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਸਿਮੀ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ।
Download ABP Live App and Watch All Latest Videos
View In App17 ਸਾਲ ਦੀ ਉਮਰ 'ਚ ਵਿਆਹ ਤੋਂ ਪਹਿਲਾਂ ਸਿਮੀ ਨੇ ਜਾਮਨਗਰ ਦੇ ਮਹਾਰਾਜਾ ਨੂੰ ਡੇਟ ਵੀ ਕੀਤਾ ਸੀ। ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸਿਮੀ ਇਕ ਸਮੇਂ ਕਾਰੋਬਾਰੀ ਰਤਨ ਟਾਟਾ ਨਾਲ ਰਿਲੇਸ਼ਨਸ਼ਿਪ ਵਿਚ ਸੀ।
11 ਸਾਲ ਪਹਿਲਾਂ ਸਿਮੀ ਨੇ ਈ ਟਾਈਮਜ਼ ਨੂੰ ਇੱਕ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਸਨੇ ਰਤਨ ਟਾਟਾ ਨਾਲ ਰਿਲੇਸ਼ਨਸ਼ਿਪ ਵਿੱਚ ਹੋਣ ਦੀ ਗੱਲ ਕਬੂਲੀ ਸੀ। ਸਿਮੀ ਨੇ ਦੱਸਿਆ ਸੀ ਕਿ ਦੋਹਾਂ ਨੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕੀਤਾ ਸੀ।
ਰਤਨ ਟਾਟਾ ਦੀ ਤਾਰੀਫ ਕਰਦੇ ਹੋਏ ਸਿਮੀ ਨੇ ਕਿਹਾ ਸੀ, ਰਤਨ ਅਤੇ ਮੇਰਾ ਲੰਬੇ ਸਮੇਂ ਤੋਂ ਰਿਸ਼ਤਾ ਰਿਹਾ ਹੈ। ਉਹ ਪਰਫੈਕਟ ਹੈ। ਉਨ੍ਹਾਂ ਦਾ ਸੈਂਸ ਆਫ ਹਿਊਮਰ ਕਮਾਲ ਦਾ ਹੈ। ਅਤੇ ਉਹ ਪਰਫੈਕਟ ਜੈਂਟਲਮੈਨ ਹੈ। ਉਨ੍ਹਾਂ ਲਈ ਪੈਸਾ ਕਦੇ ਵੀ ਮਹੱਤਵਪੂਰਨ ਨਹੀਂ ਰਿਹਾ।
ਖਬਰਾਂ ਮੁਤਾਬਕ ਸਿਮੀ ਗਰੇਵਾਲ ਅਤੇ ਰਤਨ ਟਾਟਾ ਵੀ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਕਿਸੇ ਕਾਰਨ ਅਜਿਹਾ ਨਹੀਂ ਹੋ ਸਕਿਆ।
ਰਤਨ ਟਾਟਾ ਵੀ ਇਕ ਵਾਰ ਸਿਮੀ ਗਰੇਵਾਲ ਦੇ ਸ਼ੋਅ 'ਤੇ ਨਜ਼ਰ ਆਏ, ਜਿਸ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ। ਰਤਨ ਟਾਟਾ ਨੇ ਇਸ ਦੌਰਾਨ ਕਿਹਾ ਸੀ ਕਿ ਅਜਿਹੇ ਕਈ ਮੌਕੇ ਆਏ ਜਦੋਂ ਉਹ ਵਿਆਹ ਕਰਨ ਵਾਲੇ ਸਨ, ਪਰ ਗੱਲ ਨਹੀਂ ਬਣੀ।
ਦੱਸ ਦੇਈਏ ਕਿ ਸਿਮੀ ਗਰੇਵਾਲ ਦਾ ਆਪਣੇ ਪਤੀ ਰਵੀ ਮੋਹਨ ਤੋਂ 1979 ਵਿੱਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਮਨਸੂਰ ਅਲੀ ਖਾਨ ਪਟੌਦੀ ਵੀ ਆਏ ਪਰ ਕਿਹਾ ਜਾਂਦਾ ਹੈ ਕਿ ਕ੍ਰਿਕਟਰ ਦੀ ਜ਼ਿੰਦਗੀ 'ਚ ਸ਼ਰਮੀਲਾ ਟੈਗੋਰ ਦੇ ਆਉਣ ਨਾਲ ਦੋਹਾਂ ਦਾ ਰਿਸ਼ਤਾ ਟੁੱਟ ਗਿਆ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਿਮੀ ਅਜੇ ਵੀ ਸਿੰਗਲ ਹੈ।