Sonam Bajwa: ਸੋਨਮ ਬਾਜਵਾ ਪਾਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ, ਇੱਕ ਫ਼ਿਲਮ ਲਈ ਲੈਂਦੀ ਹੈ 2 ਕਰੋੜ, 40 ਕਰੋੜ ਜਾਇਦਾਦ ਦੀ ਮਾਲਕਣ
ਸੋਨਮ ਬਾਜਵਾ ਨੂੰ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਸੋਨਮ ਬਾਜਵਾ ਅੱਜ ਘਰ-ਘਰ ‘ਚ ਮਸ਼ਹੂਰ ਹੈ। ਸੋਨਮ ਬਾਜਵਾ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ।
Download ABP Live App and Watch All Latest Videos
View In Appਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਲਈ ਇੱਥੇ ਤੱਕ ਪਹੁੰਚਣਾ ਅਸਾਨ ਨਹੀਂ ਸੀ। ਤਾਂ ਆਓ ਅੱਜ ਤੁਹਾਨੂੰ ਉਸ ਲੜਕੀ ਦੀ ਕਹਾਣੀ ਦੱਸਦੇ ਹਾਂ, ਜਿਸ ਦੇ ਅੰਦਰ ਕਦੇ ਜ਼ਰਾ ਵੀ ਆਤਮ ਵਿਸ਼ਵਾਸ ਨਹੀਂ ਹੁੰਦਾ ਸੀ। ਇਸ ਦੇ ਬਾਵਜੂਦ ਉਹ ਇੰਡਸਟਰੀ ਦੀ ਟੌਪ ਅਦਾਕਾਰਾ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਬਣੀ।
ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਸ ਦੇ ਪਰਿਵਾਰ ਦਾ ਦੂਰ-ਦੂਰ ਤੱਕ ਫ਼ਿਲਮਾਂ ਜਾਂ ਮਾਡਲਿੰਗ ਦੀ ਦੁਨੀਆ ਨਾਲ ਕੋਈ ਲੈਣ ਦੇਣ ਨਹੀਂ ਸੀ। ਇਹੀ ਨਹੀਂ ਬਚਪਨ ਵਿੱਚ ਸੋਨਮ ਨੂੰ ਸਾਂਵਲੇ ਰੰਗ ਕਰਕੇ ਖੂਬ ਤਾਨੇ ਸੁਣਨੇ ਪਏ। ਉਸ ਦੇ ਆਪਣੇ ਪਰਿਵਾਰ ਨੇ ਉਸ ਨੂੰ ਸਾਂਵਲਾ ਹੋਣ ਲਈ ਹਮੇਸ਼ਾ ਹੀਣ ਮਹਿਸੂਸ ਕਰਾਇਆ।
ਇਸ ਤੋਂ ਬਾਅਦ ਸੋਨਮ ਬਾਜਵਾ ‘ਚ ਆਤਮ ਵਿਸ਼ਵਾਸ ਖਤਮ ਹੋ ਚੁੱਕਿਆ ਸੀ। ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਕੀਤਾ ਸੀ। ਇਸ ਤੋਂ ਬਾਅਦ ਸੋਨਮ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਡਾਕਟਰ ਬਣੇ, ਪਰ ਉਸ ਦੀ ਡਾਕਟਰੀ ਦੀ ਪੜ੍ਹਾਈ ‘ਚ ਜ਼ਰਾ ਵੀ ਦਿਲਚਸਪੀ ਨਹੀਂ ਸੀ। ਪਰਿਵਾਰ ਦੇ ਦਬਾਅ ਦੇ ਬਾਵਜੂਦ ਸੋਨਮ ਨੇ ਡਾਕਟਰੀ ਛੱਡ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ।
ਸੋਨਮ ਨੇ ਆਪਣੇ ਇੰਟਰਵਿਊ ‘ਚ ਦੱਸਿਆ ਕਿ ਉਹ ਏਅਰ ਹੋਸਟਸ ਦੀ ਨੌਕਰੀ ਕਰ ਰਹੀ ਸੀ। ਇਸੇ ਦੌਰਾਨ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਫਰ ਆਇਆ। ਉਸ ਨੇ ਆਪਣੀਆਂ ਤਸਵੀਰਾਂ ਇੱਥੇ ਭੇਜੀਆਂ, ਜੋ ਨਿਰਮਾਤਾ ਨੂੰ ਕਾਫ਼ੀ ਪਸੰਦ ਆਈਆਂ। ਇਸ ਤੋਂ ਬਾਅਦ 2013 ‘ਚ ਪੰਜਾਬੀ ਫ਼ਿਲਮ ‘ਬੈਸਟ ਆਫ ਲੱਕ’ ਨਾਲ ਸੋਨਮ ਦੀ ਪਾਲੀਵੁੱਡ ‘ਚ ਐਂਟਰੀ ਹੋਈ। ਜਦੋਂ ਸੋਨਮ ਇਸ ਫ਼ਿਲਮ ‘ਚ ਸਿਮਰਨ ਬਣ ਕੇ ਪਰਦੇ ‘ਤੇ ਉੱਤਰੀ ਤਾਂ ਸਿੱਧਾ ਦਿਲਾਂ ;ਚ ਉੱਤਰ ਗਈ।
ਇਸ ਤੋਂ ਬਾਅਦ 2014 ‘ਚ ਆਈ ਫ਼ਿਲਮ ‘ਪੰਜਾਬ 1984’ ਨੇ ਉਸ ਨੂੰ ਪਾਲੀਵੁੱਡ ‘ਚ ਸਥਾਪਤ ਕੀਤਾ। ਪੰਜਾਬ 1984 ‘ਚ ਜੀਤੀ ਦੀ ਭੂਮਿਕਾ ਨੂੰ ਸੋਨਮ ਦਾ ਸਭ ਤੋਂ ਦਮਦਾਰ ਕਿਰਦਾਰ ਮੰਨਿਆ ਜਾਂਦਾ ਹੈ। ਸੋਨਮ ਬਾਜਵਾ ਨੇ ਕਈ ਤਾਮਿਲ, ਤੇਲਗੂ ਤੇ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।
ਸੋਨਮ ਬਾਜਵਾ ਅੱਜ ਜਿਸ ਮੁਕਾਮ ‘ਤੇ ਹੈ ਇਹ ਮੁਕਾਮ ਉਸ ਨੂੰ ਅਸਾਨੀ ਨਾਲ ਨਹੀਂ ਮਿਲਿਆ। ਸੋਨਮ ਨੇ ਇਸ ਦੇ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਪਰ ਬਾਵਜੂਦ ਇਸ ਦੇ ਉਸ ਨੇ ਹਾਰ ਨਹੀਂ ਮੰਨੀ। ਅੱਜ ਉਹ ਪਾਲੀਵੁੱਡ ਦੀ ਟੌਪ ਅਦਾਕਾਰਾ ਹੈ। ਰਿਪੋਰਟ ਦੇ ਮੁਤਾਬਕ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ।
ਇੱਕ ਫ਼ਿਲਮ ਲਈ ਸੋਨਮ 2-3 ਕਰੋੜ ਫੀਸ ਚਾਰਜ ਕਰਦੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਦੀ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਏ ਤਾਂ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਸੀ ਕਿ ਸੋਨਮ ਕੋਲ 2022 ‘ਚ 5 ਮਿਲੀਅਨ ਡਾਲਰ ਯਾਨਿ 40 ਕਰੋੜ ਰੁਪਏ ਦੀ ਜਾਇਦਾਦ
ਸੋਨਮ ਬਾਜਵਾ ਪੰਜਾਬ ਦੇ ਮੋਹਾਲੀ ‘ਚ ਰਹਿੰਦੀ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਉਹ ਹੋਮਲੈਂਡ ਹਾਈਟਸ ਨਾਂ ਦੀ ਸੁਸਾਇਟੀ ਦੇ ਫਲੈਟ ‘ਚ ਰਹਿੰਦੀ ਹੈ। ਇਸ ਦੇ ਨਾਲ ਨਾਲ ਸੋਨਮ ਕੋਲ ਮੁੰਬਈ ‘ਚ ਵੀ ਇੱਕ ਸ਼ਾਨਦਾਰ ਘਰ ਹੈ। ਇਸ ਦੀ ਕੀਮਤ ਕਰੋੜਾਂ ‘ਚ ਹੈ। ਸੋਨਮ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਸ ਕੋਲ ਔਡੀ ਏ6 ਤੇ ਬੀਐਮਡਬਲਿਊ7 ਸੀਰੀਜ਼ ਦੀਆਂ ਕਾਰਾਂ ਹਨ।