Sonam Bajwa: ਸੋਨਮ ਬਾਜਵਾ ਦੀ ਹੌਟ ਲੁੱਕ ਨੇ ਖਿੱਚਿਆ ਧਿਆਨ, ਬੋਲਡ ਅਵਤਾਰ ਦੇਖ ਫੈਨਜ਼ ਬੋਲੇ- 'ਰੀਅਲ ਲਾਈਫ ਬਾਰਬੀ'
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਪਿਛਲੇ ਦਿਨੀਂ ਉਸ ਦੀਆਂ ਲਗਾਤਾਰ ਦੋ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ। ਇਨ੍ਹਾਂ ਫਿਲਮਾਂ ਨੇ ਉਸ ਨੂੰ ਨੰਬਰ 1 ਪੰਜਾਬੀ ਅਦਾਕਾਰਾ ਬਣਾ ਦਿੱਤਾ ਹੈ। ਉਸ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਤਾਂ 100 ਕਰੋੜ ਦੀ ਕਮਾਈ ਕੀਤੀ ਹੈ।
Download ABP Live App and Watch All Latest Videos
View In Appਫਿਲਹਾਲ ਸੋਨਮ ਦਾ ਨਾਮ ਹੁਣ ਫਿਰ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਹੈ ਸੋਨਮ ਦੀਆਂ ਨਵੀਆਂ ਤਸਵੀਰਾਂ। ਜੀ ਹਾਂ, ਸੋਨਮ ਬਾਜਵਾ ਨੇ ਬੇਹੱਦ ਬੋਲਡ ਅੰਦਾਜ਼ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਉਸ ਦਾ ਬੋਲਡ ਅਵਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਵੈਸਟਰਨ ਡਰੈੱਸ 'ਚ ਨਜ਼ਰ ਆ ਰਹੀ ਹੈ। ਉਸ ਵਾਈਟ ਬਲਾਊਜ਼ ਤੇ ਪਿੰਕ ਕਲਰ ਦੀ ਸਕਰਟ ਪਹਿਨੀ ਹੋਈ ਹੈ।
ਇਨ੍ਹਾਂ ਸਾਰੀਆਂ ਤਸਵੀਰਾਂ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ। ਪਿੰਕ ਕਲਰ ਦੀ ਸਕਰਟ 'ਚ ਸੋਨਮ ਨੂੰ ਦੇਖ ਕੇ ਫੈਨਜ਼ ਨੂੰ ਉੇਸ ਦੀ ਤੁਲਬਾ ਬਾਰਬੀ ਡੌਲ ਨਾਲ ਕਰ ਰਹੇ ਹਨ।
ਸੋਨਮ ਦੀਆਂ ਇਨ੍ਹਾਂ ਤਸਵੀਰਾਂ 'ਚ ਫੈਨਜ਼ ਕਮੈਂਟ ਕਰਕੇ ਉਸ ਦੀ ਤੁਲਨਾ 'ਬਾਰਬੀ' ਫਿਲਮ 'ਚ ਬਾਰਬੀ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਨਾਲ ਕਰ ਰਹੇ ਹਨ।
ਕਈ ਫੈਨਜ਼ ਨੇ ਕਿਹਾ ਕਿ ਸੋਨਮ ਹੀ ਅਸਲੀ ਬਾਰਬੀ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਅਸਲੀ ਬਾਰਬੀ ਤੋਂ ਜ਼ਿਆਦਾ ਖੂਬਸੂਰਤ।'
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਜਲਦ ਹੀ ਆਪਣਾ 34ਵਾਂ ਜਨਮਦਿਨ ਮਨਾਉਣ ਜਾ ਰਹੀ ਹੈ।
ਇਸ ਸਾਲ ਉਸ ਦੀਆਂ 2 ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸੀ, ਇਨ੍ਹਾਂ ਦੋਵੇਂ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡੇ ਸੀ।