Sonam Bajwa: ਏਅਰ ਹੋਸਟਸ ਹੁੰਦਿਆਂ ਵੀ ਰੰਗਭੇਦ ਦਾ ਸ਼ਿਕਾਰ ਹੋਈ ਸੀ ਸੋਨਮ ਬਾਜਵਾ, ਬਿਆਨ ਕੀਤਾ ਦਿਲ ਦਾ ਦਰਦ, ਬੋਲੀ- 'ਟੈਲੇਂਟ ਨਹੀਂ ਰੰਗ ਦੇਖਿਆ ਜਾਂਦਾ'
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਸ ਦੀਆਂ ਲਗਾਤਾਰ ਦੋ ਫਿਲਮਾਂ ਬੈਕ ਟੂ ਬੈਟ ਸੁਪਰਹਿੱਟ ਰਹੀਆਂ ਹਨ। 'ਕੈਰੀ ਆਨ ਜੱਟਾ 3' 100 ਕਰੋੜ ਦੀ ਕਮਾਈ ਤੋਂ ਪਾਰ ਹੋ ਚੁੱਕੀ ਹੈ। ਇਸ ਦੇ ਨਾਲ ਨਾਲ 'ਗੋਡੇ ਗੋਡੇ ਚਾਅ' ਨੇ ਵੀ ਜ਼ਬਰਦਸਤ ਕਮਾਈ ਕੀਤੀ ਸੀ। ਇਨ੍ਹਾਂ ਫਿਲਮਾਂ ਦੀ ਕਾਮਯਾਬੀ ਨੇ ਸੋਨਮ ਨੂੰ ਪੰਜਾਬੀ ਸਿਨੇਮਾ ਦੀ ਟੌਪ ਕਲਾਸ ਅਭਿਨੇਤਰੀ ਬਣਾ ਦਿੱਤਾ ਹੈ।
Download ABP Live App and Watch All Latest Videos
View In Appਪਰ ਇਹ ਵੀ ਸੱਚ ਹੈ ਕਿ ਸੋਨਮ ਨਾਲ ਉਸ ਦੇ ਸਾਂਵਲੇ ਰੰਗ ਕਰਕੇ ਕਾਫੀ ਵਿਤਕਰਾ ਕੀਤਾ ਗਿਆ ਹੈ। ਸੋਨਮ ਨੇ ਕਈ ਇੰਟਰਵਿਊਜ਼ ਵਿੱਚ ਆਪਣੇ ਦਿਲ ਦੇ ਇਸ ਦਰਦ ਨੂੰ ਬਿਆਨ ਕੀਤਾ ਹੈ। ਸੋਨਮ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਦੋਂ ਉਹ ਏਅਰ ਹੋਸਟਸ ਸੀ ਤਾਂ ਉਸ ਦੌਰਾਨ ਵੀ ਉਸ ਨਾਲ ਵਿਤਕਰਾ ਹੋਇਆ ਸੀ।
ਨਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਨਮ ਕਹਿੰਦੀ ਹੈ, ''ਏਅਰ ਹੋਸਟਸ ਨੂੰ ਹਮੇਸ਼ਾ ਜੱਜ ਕੀਤਾ ਜਾਂਦਾ ਹੈ। ਇੱਕ ਕੁੜੀ ਦੀ ਇੰਨੀਂ ਹਾਈਟ ਹੋਣੀ ਚਾਹੀਦੀ ਹੈ, ਤੁਹਾਡੀ ਬੌਡੀ ਅਜਿਹੀ ਹੋਣੀ ਚਾਹੀਦੀ ਹੈ। ਫਿੱਟਨੈਸ ਅਲੱਗ ਚੀਜ਼ ਹੈ।
ਸੋਨਮ ਅੱਗੇ ਕਹਿੰਦੀ ਹੈ, ਮੈਡੀਕਲ ਕਾਰਨਾਂ ਕਰਕੇ ਇਹ ਬਿਲਕੁਲ ਵੱਖਰੀ ਚੀਜ਼ ਹੈ, ਪਰ ਮੈਨੂੰ ਲੱਗਦਾ ਹੈ ਕਿ ਏਅਰ ਹੋਸਟਸ ਦੇ ਕਿੱਤੇ 'ਚ ਅਜਿਹੀ ਸੋਚ ਨਹੀਂ ਹੋਣੀ ਚਾਹੀਦੀ। ਕੀ ਸਿਰਫ ਖੂਬਸੂਰਤ ਲੜਕੀ ਹੀ ਫਲਾਈਟ 'ਚ ਤੁਹਾਨੂੰ ਖਾਣਾ ਪਰੋਸ ਸਕਦੀ ਹੈ? ਮੈਨੂੰ ਲੱਗਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ।
ਲੋਕ ਅਕਸਰ ਸੋਚਦੇ ਹਨ ਕਿ ਜੇ ਲੜਕੀ ਗੋਰੀ ਚਿੱਟੀ ਹੈ ਤੇ ਪਤਲੀ ਹੈ ਤੇ ਉਹੀ ਏਅਰ ਹੋਸਟਸ ਬਣ ਸਕਦੀ ਹੈ। ਤੁਹਾਡੀ ਹਾਈਟ ਦਾ ਇਸ ਨਾਲ ਕੀ ਲੈਣ ਦੇਣ ਹੈ। ਤੁਸੀਂ ਸਵਾਰੀ ਨੂੰ ਖਾਣਾ ਕਿਵੇਂ ਪਰੋਸਣਾ ਹੈ ਇਸ ਨਾਲ ਹਾਈਟ ਦਾ ਕੀ ਲੈਣ ਦੇਣ? ਏਅਰ ਹੋਸਟਸ ਅੰਦਰ ਇਹ ਸਮਝਦਾਰੀ ਜ਼ਰੂਰੀ ਹੈ ਕਿ ਉਹ ਐਮਰਜੈਂਸੀ ਦੇ ਸਮੇਂ 'ਚ ਸਵਾਰੀਆਂ ਨੂੰ ਕਿਵੇਂ ਬਾਹਰ ਕੱਢਦੀ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਖੂਬਸੂਰਤੀ ਦਾ ਕੋਈ ਲੈਣ ਦੇਣ ਹੋਣਾ ਚਾਹੀਦਾ ਹੈ।''
ਇਸ ਦੇ ਨਾਲ ਨਾਲ ਸੋਨਮ ਨੇ ਆਪਣਾ ਦਰਦ ਵੀ ਬਿਆਨ ਕੀਤਾ, ਜਦੋਂ ਉਹ ਏਅਰ ਹੋਸਟਸ ਬਣੀ ਸੀ। ਉਸ ਨੇ ਕਿਹਾ, 'ਜਦੋਂ ਮੈਂ ਏਅਰ ਹੋਸਟਸ ਬਣੀ ਤਾਂ ਉਸ ਸਮੇਂ ਲੋਕ ਰੰਗ ਤੇ ਬੌਡੀ ਦੇ ਆਕਾਰ ਵੱਲ ਕਾਫੀ ਧਿਆਨ ਦਿੰਦੇ ਸੀ।
ਉਸ ਸਮੇਂ ਖੂਬਸੂਰਤੀ ਨੂੰ ਲੈਕੇ ਸੋਚ ਕਾਫੀ ਤੰਗ ਸੀ। ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਲੱਗਦੀ ਕਿ ਐਕਟਿੰਗ ਤੇ ਏਅਰ ਹੋਸਟਸ ਦੇ ਕਿੱਤੇ 'ਚ ਤੁਹਾਡੀ ਖੂਬਸੂਰਤੀ ਨੂੰ ਰੰਗ ਦੇ ਆਧਾਰ 'ਤੇ ਕਿਉਂ ਜੱਜ ਕੀਤਾ ਜਾਂਦਾ ਹੈ।'
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਹਾਲ ਹੀ 'ਚ 'ਕੈਰੀ ਆਨ ਜੱਟਾ 3' 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਦੀ ਕਮਾਈ 110 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ।