Anushka Shetty: ਬਾਹੂਬਲੀ ਅਦਾਕਾਰਾ ਅਨੁਸ਼ਕਾ ਸ਼ੈੱਟੀ ਦੀ ਬਦਲ ਗਈ ਪੂਰੀ ਲੁੱਕ, ਪਛਾਨਣਾ ਹੋਇਆ ਮੁਸ਼ਕਲ, ਲੋਕਾਂ ਨੇ ਭਾਰ ਘਟਾਉਣ ਦੀ ਦਿੱਤੀ ਸਲਾਹ
ਜਦੋਂ ਵੀ ਐੱਸ.ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ' ਦੀ ਦੇਵਸੇਨਾ ਯਾਨੀ ਅਨੁਸ਼ਕਾ ਸ਼ੈੱਟੀ ਦਾ ਨਾਂ ਸਾਹਮਣੇ ਆਉਂਦਾ ਹੈ, ਤਾਂ ਉਸ ਦੀ ਇਹ ਤਸਵੀਰ ਸਾਹਮਣੇ ਆਉਂਦੀ ਹੈ ਜਦੋਂ ਉਹ ਬਲੂ ਕਲਰ ਦੀ ਸਾੜੀ ਪਾ ਕੇ ਤਲਵਾਰਬਾਜ਼ੀ ਕਰ ਰਹੀ ਸੀ ਅਤੇ ਸਫੇਦ ਰੰਗ ਦੇ ਕੱਪੜਿਆਂ ਦੇ ਪਿੱਛੇ ਉਸ ਦੀ ਪਹਿਲੀ ਝਲਕ ਸਾਹਮਣੇ ਆਈ ਸੀ
Download ABP Live App and Watch All Latest Videos
View In Appਉਸ ਇੱਕ ਝਲਕ ਨੇ ਸਭ ਨੂੰ ਦੀਵਾਨਾ ਬਣਾ ਦਿੱਤਾ ਸੀ। ਇੰਨਾ ਹੀ ਨਹੀਂ, ਉਹ ਸੀਨ ਵੀ, ਜਦੋਂ ਉਹ ਅਮਰੇਂਦਰ ਬਾਹੂਬਲੀ ਯਾਨੀ ਪ੍ਰਭਾਸ ਨਾਲ ਉਸਦੇ ਰਾਜ ਵਿੱਚ ਜਾਣ ਲਈ ਤਿਆਰ ਹੁੰਦੀ ਹੈ, ਉਦੋਂ ਵੀ ਉਹ ਆਪਣੇ ਸ਼ਾਹੀ ਅਵਤਾਰ ਵਿੱਚ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਸੀ। ਉਸ ਦੀ ਖੂਬਸੂਰਤੀ ਦੀ ਪੂਰੀ ਦੁਨੀਆ ਦੀਵਾਨੀ ਹੋ ਗਈ ਸੀ।
ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਅਨੁਸ਼ਕਾ ਅਤੇ ਉਸ ਦੇ 'ਬਾਹੂਬਲੀ' ਦੇ ਦਿਨਾਂ ਦੀ ਗੱਲ ਅਚਾਨਕ ਕਿੱਥੋਂ ਉੱਠੀ, ਤਾਂ ਤੁਹਾਨੂੰ ਦੱਸ ਦੇਈਏ ਕਿ ਸਾਊਥ ਦੀ ਅਦਾਕਾਰਾ ਨੂੰ ਹਾਲ ਹੀ 'ਚ ਇਕ ਮੰਦਰ 'ਚ ਦੇਖਿਆ ਗਿਆ ਸੀ
ਅਨੁਸ਼ਕਾ ਦੀਆਂ ਉੱਥੋਂ ਕੁੱਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੂੰ ਪਛਾਨਣਾ ਮੁਸ਼ਕਲ ਹੋ ਰਿਹਾ ਹੈ।
ਦੱਸ ਦਈਏ ਕਿ ਉਸ ਦਾ ਭਾਰ ਕਾਫੀ ਜ਼ਿਆਦਾ ਵਧ ਗਿਆ ਹੈ।ਕੁੱਝ ਲੋਕਾਂ ਨੇ ਤਾਂ ਉਸ ਨੂੰ ਭਾਰ ਘਟਾਉਣ ਦੀਆਂ ਨਸੀਹਤਾਂ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ ਅਨੁਸ਼ਕਾ ਸ਼ੈੱਟੀ ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਸੀ। ਉਨ੍ਹਾਂ ਨੂੰ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਇਕ ਮੰਦਰ 'ਚ ਦੇਖਿਆ ਗਿਆ। ਉਸ ਦੇ ਪ੍ਰਸ਼ੰਸਕ ਉਸ ਨੂੰ ਦੇਖ ਕੇ ਖੁਸ਼ ਹੋਏ ਪਰ ਕੁਝ ਲੋਕਾਂ ਨੇ ਉਸ ਨੂੰ ਬਾਡੀ-ਸ਼ੇਮ ਕਰਨਾ ਸ਼ੁਰੂ ਕਰ ਦਿੱਤਾ।
ਅਨੁਸ਼ਕਾ ਦੀ ਇਸ ਹਾਲਤ ਨੂੰ ਦੇਖ ਕੇ ਪ੍ਰਸ਼ੰਸਕ ਉਸ ਨੂੰ ਪਤਲੇ ਹੋਣ ਦੀ ਬੇਨਤੀ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਉਹ ਉਸ ਨੂੰ ਹੋਰ ਫਿਲਮਾਂ 'ਚ ਦੇਖਣਾ ਚਾਹੁੰਦੇ ਹਨ।
ਅਨੁਸ਼ਕਾ ਦੀ ਇਸ ਹਾਲਤ ਨੂੰ ਦੇਖ ਕੇ ਪ੍ਰਸ਼ੰਸਕ ਉਸ ਨੂੰ ਪਤਲੇ ਹੋਣ ਦੀ ਬੇਨਤੀ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਉਹ ਉਸ ਨੂੰ ਹੋਰ ਫਿਲਮਾਂ 'ਚ ਦੇਖਣਾ ਚਾਹੁੰਦੇ ਹਨ।