Spotted: ਸਟਾਈਲਿਸ਼ ਅੰਦਾਜ਼ 'ਚ ਸੰਜੇ ਲੀਲਾ ਬੰਸਾਲੀ ਦੇ ਦਫ਼ਤਰ ਪਹੁੰਚੀ Sonam Kapoor, ਵੇਖੋ ਬਲੂ ਡ੍ਰੈੱਸ 'ਚ ਖੂਬਸੂਰਤ ਤਸਵੀਰਾਂ
ਬਾਲੀਵੁੱਡ ਅਦਾਕਾਰਾ ਅਤੇ ਆਪਣੀ ਸ਼ੈਲੀ ਲਈ ਜਾਣੀ ਜਾਂਦੀ ਸੋਨਮ ਕਪੂਰ ਆਪਣੀ ਭੈਣ ਰੀਆ ਕਪੂਰ ਦੇ ਵਿਆਹ ਦਾ ਜਸ਼ਨ ਮਨਾਉਣ ਤੋਂ ਬਾਅਦ ਕੰਮ ਤੇ ਵਾਪਸ ਆ ਗਈ ਹੈ।ਹਾਲ ਹੀ ਵਿੱਚ, ਸੋਨਮ ਕਪੂਰ ਨੂੰ ਜੁਹੂ ਸਥਿਤ ਮਸ਼ਹੂਰ ਫਿਲਮ ਨਿਰਮਾਤਾ ਸੰਜੇ ਲੀਲਾ ਬੰਸਾਲੀ ਦੇ ਦਫਤਰ ਦੇ ਬਾਹਰ ਵੇਖਿਆ ਗਿਆ ਹੈ।
Download ABP Live App and Watch All Latest Videos
View In Appਸੋਮਵਾਰ ਨੂੰ ਸੋਨਮ ਕਪੂਰ ਉਨ੍ਹਾਂ ਨੂੰ ਮਿਲਣ ਸੰਜੇ ਲੀਲਾ ਬੰਸਾਲੀ ਦੇ ਦਫਤਰ ਪਹੁੰਚੀ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸੰਜੇ ਸੋਨਮ ਨਾਲ ਫਿਲਮ ਬਣਾਉਣ ਜਾ ਰਹੇ ਹਨ।
ਇਸ ਦੌਰਾਨ ਸੋਨਮ ਬਲੂ ਰੰਗ ਦੇ ਡਰੈਸ 'ਚ ਬਹੁਤ ਹੀ ਖੂਬਸੂਰਤ ਨਜ਼ਰ ਆਈ। ਪਰ ਉਸਨੇ ਆਪਣੇ ਚਿਹਰੇ ਤੇ ਕਾਲਾ ਮਾਸਕ ਪਾਇਆ ਹੋਇਆ ਸੀ।
ਸੋਨਮ ਨੇ ਇਸ ਡਰੈਸ ਦੇ ਨਾਲ ਬਲੈਕ ਹੀਲਸ ਪਾਈ ਹੋਈ ਸੀ। ਜਿਸ ਨਾਲ ਉਸ ਦੀ ਦਿੱਖ ਬਹੁਤ ਜ਼ਿਆਦਾ ਸਟਾਈਲਿਸ਼ ਹੋ ਗਈ ਸੀ। ਸੋਨਮ ਨੇ ਐਨੀਮਲ ਪ੍ਰਿੰਟ ਬੈਗ ਨਾਲ ਆਪਣਾ ਲੁੱਕ ਪੂਰਾ ਕੀਤਾ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਕਪੂਰ ਛੇਤੀ ਹੀ ਸ਼ੋਮ ਮਖੀਜਾ ਦੀ ਫਿਲਮ BLIND ਵਿੱਚ ਨਜ਼ਰ ਆਵੇਗੀ। ਜੋ ਕਿ ਇੱਕ ਕੋਰੀਅਨ ਫਿਲਮ ਦਾ ਰੂਪਾਂਤਰਣ ਹੈ ਜੋ ਸਾਲ 2011 ਵਿੱਚ ਆਈ ਸੀ।
ਤੁਹਾਨੂੰ ਦੱਸ ਦੇਈਏ ਕਿ ਸੋਨਮ ਨੇ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਸੰਜੇ ਲੀਲਾ ਬੰਸਾਲੀ ਦੀ ਫਿਲਮ ਸਾਵਰੀਆ ਨਾਲ ਕੀਤੀ ਸੀ। ਜਿਸ ਵਿੱਚ ਉਹ ਰਣਬੀਰ ਕਪੂਰ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ।