Anushka Shetty: 'ਬਾਹੂਬਲੀ' ਅਦਾਕਾਰਾ ਅਨੁਸ਼ਕਾ ਸ਼ੈੱਟੀ ਦੱਖਣ ਸਿਨੇਮਾ ਦੀ ਹਿੱਟ ਮਸ਼ੀਨ , ਸੱਤ ਸਾਲਾਂ ਤੋਂ ਨਹੀਂ ਦਿੱਤੀ ਕੋਈ ਫਲਾਪ ਫਿਲਮ
ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ ਪਿਛਲੇ ਸੱਤ ਸਾਲਾਂ ਵਿੱਚ 16 ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਫੈਲਾਇਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਨਹੀਂ ਹੋਈ। ਹਾਲਾਂਕਿ ਕੁਝ ਫਿਲਮਾਂ ਔਸਤ ਰਹੀਆਂ ਪਰ ਉਨ੍ਹਾਂ ਨੂੰ ਫਲਾਪ ਦੀ ਸ਼੍ਰੇਣੀ 'ਚ ਨਹੀਂ ਰੱਖਿਆ ਗਿਆ।
Download ABP Live App and Watch All Latest Videos
View In Appਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ ਪਿਛਲੇ ਸੱਤ ਸਾਲਾਂ ਵਿੱਚ 16 ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਫੈਲਾਇਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਨਹੀਂ ਹੋਈ। ਹਾਲਾਂਕਿ ਕੁਝ ਫਿਲਮਾਂ ਔਸਤ ਰਹੀਆਂ ਪਰ ਉਨ੍ਹਾਂ ਨੂੰ ਫਲਾਪ ਦੀ ਸ਼੍ਰੇਣੀ 'ਚ ਨਹੀਂ ਰੱਖਿਆ ਗਿਆ।
ਅਨੁਸ਼ਕਾ ਦੀ ਫਿਲਮ 'ਰੁਦਰਮਦੇਵੀ' ਹਿੱਟ ਰਹੀ ਅਤੇ 2 ਫਿਲਮਾਂ 'ਸਾਈਜ਼ ਜ਼ੀਰੋ', 'ਇੰਜੀ ਇਡੁਪਝਗੀ' ਔਸਤ ਰਹੀਆਂ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਫਿਲਮਾਂ 'ਨਿਸ਼ਬਧਾਮ' ਅਤੇ 'ਸਾਈਲੈਂਸ' ਸਿਨੇਮਾਘਰਾਂ ਦੀ ਬਜਾਏ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਈਆਂ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।
ਇਸ ਤੋਂ ਇਲਾਵਾ ਅਨੁਸ਼ਕਾ ਦੀਆਂ ਚਾਰ ਫਿਲਮਾਂ 'ਸੋਗਦੇ ਚਿੰਨੀ ਨਯਨਾ', 'ਓਪੀਰੀ', 'ਥੋਜ਼ਾ' ਅਤੇ 'ਸਾਇਰਾ ਨਰਸਿਮਹਾ ਰੈੱਡੀ' ਅਜਿਹੀਆਂ ਸਨ, ਜਿਨ੍ਹਾਂ 'ਚ ਉਹ ਕੈਮਿਓ ਰੂਪ 'ਚ ਨਜ਼ਰ ਆਈ ਸੀ। ਇਹ ਸਾਰੀਆਂ ਫਿਲਮਾਂ ਵੀ ਹਿੱਟ ਰਹੀਆਂ।
ਦੱਸ ਦੇਈਏ ਕਿ ਅਨੁਸ਼ਕਾ ਸ਼ੈੱਟੀ ਨੇ ਸਾਲ 2005 'ਚ ਤੇਲਗੂ ਫਿਲਮ 'ਸੁਪਰ' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣੀ ਮਿਹਨਤ ਨਾਲ ਖੁਦ ਨੂੰ ਸਾਊਥ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਕਰ ਲਿਆ।
ਖਬਰਾਂ ਮੁਤਾਬਕ ਹੁਣ ਅਨੁਸ਼ਕਾ ਇੱਕ ਫਿਲਮ ਲਈ ਕਰੀਬ 4 ਤੋਂ 5 ਕਰੋੜ ਰੁਪਏ ਦੀ ਫੀਸ ਲੈਂਦੀ ਹੈ।
ਦੂਜੇ ਪਾਸੇ ਜੇਕਰ ਉਨ੍ਹਾਂ ਦੀ ਦੌਲਤ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਸਾਲ 2020 ਤੱਕ ਉਨ੍ਹਾਂ ਕੋਲ 110-120 ਕਰੋੜ ਰੁਪਏ ਦੀ ਜਾਇਦਾਦ ਸੀ।