Tattoo Fashion in Bollywood: ਬੌਲੀਵੁੱਡ 'ਚ ਟੈਟੂ ਦਾ ਜਾਦੂ, ਵੇਖੋ ਕਿਸ ਹੀਰੋਇਨ ਨੇ ਕਿੱਥੇ ਬਣਾਇਆ ਟੈਟੂ
ਬਾਲੀਵੁੱਡ ਵਿੱਚ ਟੈਟੂ ਫੈਸ਼ਨ ਬਹੁਤ ਜ਼ਿਆਦਾ ਰੁਝਾਨ ਵਿੱਚ ਹੈ। ਬਹੁਤ ਸਾਰੀਆਂ ਵੱਡੀਆਂ ਅਭਿਨੇਤਰੀਆਂ ਨੇ ਆਪਣੇ ਸਰੀਰ 'ਤੇ ਸਟਾਈਲਿਸ਼ ਟੈਟੂ ਬਣਵਾਏ ਹਨ ਅਤੇ ਉਹ ਅਕਸਰ ਉਨ੍ਹਾਂ ਨੂੰ ਦਿਖਾਉਂਦੀਆਂ ਵੀ ਹਨ। ਪ੍ਰਿਯੰਕਾ ਚੋਪੜਾ ਤੋਂ ਲੈ ਕੇ ਸੁਸ਼ਮਿਤਾ ਸੇਨ, ਤਪਸੀ ਪਨੂੰ, ਜਾਨ੍ਹਵੀ ਕਪੂਰ, ਸ਼ਿਲਪਾ ਸ਼ੈੱਟੀ ਵਰਗੀਆਂ ਅਜਿਹੀਆਂ ਕਈ ਅਭਿਨੇਤਰੀਆਂ ਹਨ ਜਿਨ੍ਹਾਂ ਨੇ ਟੈਟੂ ਬਣਵਾਇਆ ਹੋਇਆ ਹੈ।
Download ABP Live App and Watch All Latest Videos
View In Appਦੀਆ ਮਿਰਜ਼ਾ ਦੇ ਗੁੱਟ 'ਤੇ ਆਜ਼ਾਦ ਦਾ ਟੈਟੂ ਵੀ ਉਸ ਦੇ ਸੁਤੰਤਰ ਵਿਚਾਰਾਂ ਅਤੇ ਸੁਭਾਅ ਨੂੰ ਦਰਸਾਉਂਦਾ ਹੈ।
ਸੋਨਾਕਸ਼ੀ ਸਿਨਹਾ ਦੇ ਗਲੇ 'ਤੇ ਸਟਾਰ ਟੈਟੂ ਹੈ।
ਅਭਿਨੇਤਰੀ ਸੁਸ਼ਮਿਤਾ ਸੇਨ ਦੇ ਸਰੀਰ 'ਤੇ ਕਈ ਟੈਟੂ ਹਨ। ਉਨ੍ਹਾਂ ਵਿਚੋਂ ਕੁਝ ਉਸਦੇ ਹੱਥ ਦੇ ਗੁੱਟ ਤੇ ਹਨ ਅਤੇ ਇਕ ਉਸ ਦੀ ਪਿੱਠ ਤੇ ਹੈ।
ਜਾਨ੍ਹਵੀ ਕਪੂਰ ਨੇ ਆਪਣੇ ਗੁੱਟ ਤੇ ਈਵਿਲ ਆਈ ਦਾ ਟੈਟੂ ਬਣਵਾਇਆ ਹੈ।ਜੋ ਉਸਦੇ ਮੁਤਾਬਿਕ ਉਸਨੂੰ ਬੁਰੀ ਨਜ਼ਰ ਤੋਂ ਬਚਾਉਂਦਾ ਹੈ।
ਕੰਗਣਾ ਰਨੌਤ ਦੀ ਗਰਦਨ 'ਤੇ ਇਕ ਐਂਜਿਲ ਵਿੰਗ ਦਾ ਟੈਟੂ ਬਣਾਇਆ ਹੈ।
ਸ਼ਿਲਪਾ ਸ਼ੈੱਟੀ ਨੇ ਆਪਣੇ ਗੁੱਟ 'ਤੇ ਇੱਕ ਸਵਾਸਤਿਕਾ ਦਾ ਟੈਟੂ ਬਣਾਇਆ ਹੈ ਜੋ ਉਸਦੀ ਪੌਜ਼ੇਟਿਵ ਉਰਜਾ ਨੂੰ ਦਰਸਾਉਂਦਾ ਹੈ।
ਤਾਪਸੀ ਪਨੂੰ ਨੇ ਆਪਣੀ ਖੱਬੀ ਲੱਤ ਦੇ ਹੇਠਲੇ ਹਿੱਸੇ ਉੱਤੇ ਇੱਕ ਟੈਟੂ ਬਣਵਾਇਆ ਹੋਇਆ ਹੈ।ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਆਜ਼ਾਦ ਭਾਵਨਾ ਦਰਸਾਉਂਦੀ ਹੈ।
ਸ਼ਰੂਤੀ ਹਸਨ ਦੀ ਪਿੱਠ ਉੱਤੇ ਤਾਮਿਲ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਹੈ ਅਤੇ ਨਾਲ ਹੀ ਉਸਦੇ ਹੱਥ ਉੱਤੇ ਇੱਕ ਟੈਟੂ ਹੈ।