Tejasswi Prakash Photos: ਤੇਜਸਵੀ ਪ੍ਰਕਾਸ਼ ਨੇ ਮਖਮਲੀ ਪਹਿਰਾਵਾ ਪਾ ਕੇ ਚਲਾਇਆ ਆਪਣੀ ਖੂਬਸੂਰਤੀ ਦਾ ਜਾਦੂ, ਪ੍ਰਸ਼ੰਸਕ ਹੋਏ ਦੀਵਾਨੇ
ਤੇਜਸਵੀ ਪ੍ਰਕਾਸ਼ (Tejasswi Prakash) ਨੇ ਪੱਛਮੀ ਤੋਂ ਲੈ ਕੇ ਪਰੰਪਰਾਗਤ ਤੱਕ ਆਪਣੇ ਹਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕੀਤਾ ਹੈ ਅਤੇ ਇਸ ਦਾ ਸਬੂਤ ਉਨ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਹਨ।
Download ABP Live App and Watch All Latest Videos
View In Appਤੇਜਸਵੀ ਪ੍ਰਕਾਸ਼ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ 'ਚ ਤੇਜਸਵੀ ਆਪਣੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।
ਤੇਜਸਵੀ ਪ੍ਰਕਾਸ਼ ਨੇ ਨੀਲੇ ਰੰਗ ਦੀ ਥਾਈ-ਹਾਈ ਸਲਿਟ ਵੇਲਵੇਟ ਡਰੈੱਸ ਪਾਈ ਹੋਈ ਹੈ, ਜਿਸ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
ਤੇਜਸਵੀ ਨੇ ਵਾਲਾਂ ਦੇ ਬਨ ਨਾਲ ਆਪਣੇ ਲੁੱਕ ਨੂੰ ਸਟਾਈਲ ਕੀਤਾ। ਉਹ ਆਪਣੇ ਲੇਟੈਸਟ ਲੁੱਕ 'ਚ ਸ਼ਾਨਦਾਰ ਲੱਗ ਰਹੀ ਹੈ।
ਤੇਜਸਵੀ ਪ੍ਰਕਾਸ਼ ਛੋਟੇ ਪਰਦੇ ਦੀ ਸਭ ਤੋਂ ਚਰਚਿਤ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪਿਛਲੇ 10 ਸਾਲਾਂ ਤੋਂ ਟੀਵੀ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ।
ਹਾਲਾਂਕਿ ਤੇਜਸਵੀ ਨੇ ਕਈ ਸੀਰੀਅਲਾਂ 'ਚ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਦਿਲ ਜਿੱਤ ਲਿਆ ਪਰ 'ਬਿੱਗ ਬੌਸ 15' ਦੀ ਜੇਤੂ ਬਣਨ ਤੋਂ ਬਾਅਦ ਉਹ ਹੋਰ ਜ਼ਿਆਦਾ ਹਰਮਨਪਿਆਰੀ ਬਣ ਗਈ।
ਇਨ੍ਹੀਂ ਦਿਨੀਂ ਤੇਜਸਵੀ ਪ੍ਰਕਾਸ਼ 'ਨਾਗਿਨ 6' 'ਚ ਨਜ਼ਰ ਆ ਰਹੀ ਹੈ। 'ਨਾਗਿਨ 6' ਟੀਆਰਪੀ ਰੇਟਿੰਗ 'ਚ ਨੰਬਰ ਵਨ ਸੀਰੀਅਲ ਬਣ ਗਿਆ ਹੈ।