Shubhangi Atre: 'ਭਾਬੀ ਜੀ ਘਰ ਪਰ ਹੈਂ' ਦੀ ਅਨਪੜ੍ਹ ਅੰਗੂਰੀ ਭਾਬੀ ਅਸਲ ਜ਼ਿੰਦਗੀ ਹੈ ਕਾਫੀ ਪੜ੍ਹੀ-ਲਿਖੀ, ਇਸ ਖੇਤਰ 'ਚ ਹੈ ਮਾਹਰ
'ਭਾਬੀ ਜੀ ਘਰ ਪਰ ਹੈ' ਨਾਲ ਘਰ-ਘਰ ਮਸ਼ਹੂਰ ਹੋਈ ਅੰਗੂਰੀ ਭਾਬੀ ਉਰਫ ਸ਼ੁਭਾਂਗੀ ਅਤਰੇ ਲੰਬੇ ਸਮੇਂ ਤੋਂ ਟੀਵੀ 'ਤੇ ਰਾਜ ਕਰ ਰਹੀ ਹੈ।
Download ABP Live App and Watch All Latest Videos
View In Appਸ਼ੁਭਾਂਗੀ ਅਤਰੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2006 'ਚ 'ਕਸੌਟੀ ਜ਼ਿੰਦਗੀ ਕੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਮਸ਼ਹੂਰ ਸੀਰੀਅਲਾਂ 'ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ।
ਟੀਵੀ 'ਤੇ ਸ਼ੁਭਾਂਗੀ ਅਤਰੇ ਦਾ ਜਾਦੂ ਉਦੋਂ ਚੱਲਿਆ, ਜਦੋਂ ਉਸ ਨੇ 'ਭਾਬੀ ਜੀ' ਵਿੱਚ ਸ਼ਿਲਪਾ ਸ਼ਿੰਦੇ ਦੀ ਥਾਂ ਲਈ। ਸ਼ੁਭਾਂਗੀ ਨਵੀਂ ਅੰਗੂਰੀ ਬਣੀ।
ਸ਼ੋਅ ਵਿੱਚ ਭਾਵੇਂ ਉਹ ਅਨਪੜ੍ਹ ਹੈ ਅਤੇ ਟੁੱਟੀ-ਫੁੱਟੀ ਅੰਗਰੇਜ਼ੀ ਬੋਲ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਪੜ੍ਹੀ-ਲਿਖੀ ਹੈ।
ਅਦਾਕਾਰੀ ਤੋਂ ਇਲਾਵਾ 41 ਸਾਲਾ ਸ਼ੁਭਾਂਗੀ ਅਤਰੇ ਨੇ ਐਮ.ਬੀ ਦੀ ਡਿਗਰੀ ਹਾਸਲ ਕੀਤੀ ਹੈ। ਉਸਨੇ ਕਥਕ ਡਾਂਸ ਦੀ ਸਿਖਲਾਈ ਵੀ ਲਈ ਹੈ।
ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਸਾਲ 2003 'ਚ ਸ਼ੁਭਾਂਗੀ ਨੇ ਪੀਯੂਸ਼ ਪੂਰੇ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੀ ਇਕ ਬੇਟੀ ਵੀ ਹੋਈ।
ਫਿਲਹਾਲ ਸ਼ੁਭਾਂਗੀ ਅਤਰੇ ਪਿਛਲੇ ਇਕ ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਪਤੀ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ ਹੈ।