Munawar Faruqui: ਸ਼ਾਨੋ ਸ਼ੌਕਤ ਵਾਲੀ ਲਾਈਫ ਜਿਉਂਦਾ ਹੈ 'ਬਿੱਗ ਬੌਸ' ਵਿਨਰ ਮੁਨੱਵਰ ਫਾਰੂਕੀ, ਕਰੋੜਾਂ ਜਾਇਦਾਦ, ਸ਼ਾਨਦਾਰ ਕਾਰਾਂ ਦਾ ਮਾਲਕ
ਬਿੱਗ ਬੌਸ 17 ਦਾ ਗ੍ਰੈਂਡ ਫਿਨਾਲੇ 28 ਜਨਵਰੀ, 2024 ਨੂੰ ਹੋਇਆ ਸੀ ਅਤੇ ਮੁਨੱਵਰ ਫਾਰੂਕੀ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਦੇ ਜੇਤੂ ਬਣੇ ਸਨ। ਸਟੈਂਡਅੱਪ ਕਾਮੇਡੀਅਨ ਅਤੇ ਰੈਪਰ ਨੇ ਅਭਿਸ਼ੇਕ ਕੁਮਾਰ, ਮੰਨਾਰਾ ਚੋਪੜਾ, ਅੰਕਿਤਾ ਲੋਖੰਡੇ ਅਤੇ ਅਰੁਣ ਸ਼੍ਰੀਕਾਂਤ ਮਾਸ਼ੇਟੀ ਨੂੰ ਹਰਾਇਆ।
Download ABP Live App and Watch All Latest Videos
View In Appਬਿੱਗ ਬੌਸ 17 ਦੀ ਟਰਾਫੀ ਦੇ ਨਾਲ, ਮੁਨੱਵਰ ਨੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਇੱਕ ਸ਼ਾਨਦਾਰ ਕਾਰ ਜਿੱਤੀ।
ਟਾਈਮਜ਼ ਨਾਓ ਅਤੇ ਜ਼ੀ ਨਿਊਜ਼ ਦੀਆਂ ਰਿਪੋਰਟਾਂ ਅਨੁਸਾਰ, ਮੁਨੱਵਰ ਫਾਰੂਕੀ ਦੀ ਕੁੱਲ ਜਾਇਦਾਦ 8 ਕਰੋੜ ਰੁਪਏ ਹੈ।
ਮੁਨੱਵਰ ਸਟੈਂਡ-ਅੱਪ ਕਾਮੇਡੀ ਸ਼ੋਅ, ਸੰਗੀਤ ਐਲਬਮਾਂ, ਰਿਐਲਿਟੀ ਸ਼ੋਅ ਅਤੇ ਬ੍ਰਾਂਡ ਐਂਡੋਰਸਮੈਂਟਾਂ ਤੋਂ ਵੱਡੀ ਆਮਦਨ ਕਮਾਉਂਦਾ ਹੈ।
ਮੁਨੱਵਰ ਫਾਰੂਕੀ, ਲਾਕ ਅੱਪ ਸੀਜ਼ਨ ਵਨ ਦੇ ਪਹਿਲੇ ਵਿਜੇਤਾ ਬਣੇ। ਪੇਸ਼ੇ ਤੋਂ ਉਹ ਇੱਕ ਇੱਕ ਸਟੈਂਡ-ਅੱਪ ਕਾਮੇਡੀਅਨ ਹੈ। ਟਾਈਮਜ਼ ਨਾਓ ਦੇ ਅਨੁਸਾਰ, ਉਹ ਆਪਣੇ ਹਰੇਕ ਸਟੈਂਡ-ਅੱਪ ਕਾਮੇਡੀ ਸ਼ੋਅ ਤੋਂ 1.5 ਲੱਖ ਤੋਂ 2.5 ਲੱਖ ਰੁਪਏ ਕਮਾਉਂਦਾ ਹੈ।
ਮੁਨੱਵਰ ਫਾਰੂਕੀ ਦੇ ਇੰਸਟਾਗ੍ਰਾਮ 'ਤੇ 11.6 ਮਿਲੀਅਨ ਫਾਲੋਅਰਜ਼ ਹਨ। ਜ਼ੀ ਨਿਊਜ਼ ਦੇ ਅਨੁਸਾਰ, ਉਹ ਇੱਕ ਸਪਾਂਸਰਡ ਪੋਸਟ ਲਈ ਲਗਭਗ 15 ਲੱਖ ਰੁਪਏ ਚਾਰਜ ਕਰਦੇ ਹਨ।
ਟਾਈਮਜ਼ ਆਫ ਇੰਡੀਆ ਦੇ ਮੁਤਾਬਕ, ਬਿੱਗ ਬੌਸ 17 ਲਈ ਮੁਨੱਵਰ ਫਾਰੂਕੀ ਦੀ ਫੀਸ 7 ਲੱਖ ਤੋਂ 8 ਲੱਖ ਰੁਪਏ ਪ੍ਰਤੀ ਹਫਤੇ ਸੀ। ਕਿਉਂਕਿ ਫਾਰੂਕੀ 12 ਹਫ਼ਤਿਆਂ ਤੱਕ BB 17 ਦੇ ਘਰ ਵਿੱਚ ਰਹੇ, ਇਸਦਾ ਮਤਲਬ ਇਹ ਹੋਵੇਗਾ ਕਿ ਉਸਨੂੰ ਸ਼ੋਅ ਲਈ 84 ਲੱਖ ਤੋਂ 96 ਲੱਖ ਰੁਪਏ ਦੇ ਵਿਚਕਾਰ ਮਿਲੇ। 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਕੁੱਲ ਮਿਲਾ ਕੇ ਉਸ ਨੂੰ 1.34 ਕਰੋੜ ਤੋਂ 1.46 ਕਰੋੜ ਰੁਪਏ ਮਿਲੇ ਹਨ।
ਨਿਊਜ਼ 9 ਦੀ ਰਿਪੋਰਟ ਮੁਤਾਬਕ ਬਿੱਗ ਬੌਸ 17 ਦੇ ਵਿਜੇਤਾ ਦੀ ਕਾਰ ਕਲੈਕਸ਼ਨ ਵਿੱਚ ਮਹਿੰਦਰਾ ਸਕਾਰਪੀਓ, ਐਮਜੀ ਹੈਕਟਰ ਅਤੇ ਟੋਇਟਾ ਫਾਰਚੂਨਰ ਸ਼ਾਮਲ ਹਨ।