The Family Man 2: ਇਸ ਸੀਰੀਜ਼ 'ਚ ਕਿਸ ਅਦਾਕਾਰ ਨੇ ਲਏ ਕਿੰਨੇ ਕਰੋੜ? ਜਾਣੋ ਮਨੋਜ ਬਾਜਪਾਈ ਤੋਂ ਸਮੰਥਾ ਤਕ ਕਿਸੇ ਨੇ ਲਈ ਕਿੰਨੀ ਫੀਸ
The Family Man 2: ਫੈਮਿਲੀ ਮੈਨ 2 ਵੈੱਬ ਸੀਰੀਜ਼ ਹਿੱਟ ਰਹੀ ਹੈ। ਇਸ ਸੀਰੀਜ਼ ਦੀ ਸਟਾਰਕਾਸਟ ਕਾਫ਼ੀ ਪ੍ਰਸ਼ੰਸਾ ਪ੍ਰਾਪਤ ਕਰ ਰਹੀ ਹੈ। ਮਨੋਜ ਬਾਜਪਾਈ ਸਮੇਤ ਸਾਰੇ ਸਿਤਾਰਿਆਂ ਨੇ ਆਪਣੀ ਭੂਮਿਕਾ ਲਈ ਭਾਰੀ ਰਕਮ ਵੀ ਵਸੂਲੀ ਹੈ। ਅਸੀਂ ਤੁਹਾਨੂੰ ਦੱਸ ਦੇ ਹਾਂ ਕਿ ਕਿਸ ਐਕਟਰ ਨੇ ਕਿੰਨਾ ਚਾਰਜ ਕੀਤਾ ਹੈ।
Download ABP Live App and Watch All Latest Videos
View In Appਪ੍ਰਮੁੱਖ ਅਦਾਕਾਰ ਮਨੋਜ ਬਾਜਪਾਈ ਨੇ ਇਸ ਸੀਰੀਜ਼ ਵਿੱਚ ਸ਼੍ਰੀਕਾਂਤ ਤਿਵਾੜੀ ਦੀ ਭੂਮਿਕਾ ਨਿਭਾਈ ਹੈ। ਖਬਰਾਂ ਅਨੁਸਾਰ ਮਨੋਜ ਨੇ ਇਸ ਭੂਮਿਕਾ ਲਈ ਲਗਪਗ 10 ਕਰੋੜ ਰੁਪਏ ਫੀਸ ਲਈ ਹੈ।
ਅਦਾਕਾਰਾ ਸਮੰਥਾ ਅਕੀਨੇਨੀ ਨੇ ਰਾਜ਼ੀ ਦੀ ਭੂਮਿਕਾ ਨਿਭਾਈ ਹੈ। ਉਸ ਦੀ ਇਸ ਭੂਮਿਕਾ ਨੂੰ ਲੈ ਕੇ ਵਿਵਾਦ ਵੀ ਹੋਇਆ ਹੈ, ਪਰ ਅਦਾਕਾਰਾ ਦੀ ਖੂਬ ਪ੍ਰਸ਼ੰਸਾ ਵੀ ਹੋ ਰਹੀ ਹੈ। ਸਮੰਥਾ ਨੇ ਇਸ ਭੂਮਿਕਾ ਲਈ 3-4 ਕਰੋੜ ਫੀਸ ਲਈ ਹੈ।
ਅਦਾਕਾਰ ਸ਼ਰੀਬ ਹਾਸ਼ਮੀ ਨੂੰ ਇਸ ਸੀਰੀਜ਼ ਵਿੱਚ ਜੇਕੇ ਦੀ ਭੂਮਿਕਾ ਕਰਨ ਨਾਲ ਬਹੁਤ ਪ੍ਰਸਿੱਧੀ ਮਿਲੀ। ਇਸ ਭੂਮਿਕਾ ਲਈ ਉਸਨੇ 65 ਲੱਖ ਰੁਪਏ ਫੀਸ ਲਈ ਹੈ।
ਇਸ ਸੀਰੀਜ਼ ਵਿੱਚ ਸ਼੍ਰੀਕਾਂਤ ਤਿਵਾੜੀ ਦੀ ਪਤਨੀ ਸੁਚੀ ਦੀ ਭੂਮਿਕਾ ਨਿਭਾ ਰਹੀ ਅਦਾਕਾਰਾ ਪ੍ਰਿਆਮਣੀ ਨੇ 80 ਲੱਖ ਫੀਸ ਲਈ ਹੈ।
ਰਿਪੋਰਟਾਂ ਅਨੁਸਾਰ ਇਸ ਸੀਰੀਜ਼ ਲਈ ਸ਼ਰਦ ਕੇਲਕਰ ਜਿਨ੍ਹਾਂ ਅਰਵਿੰਦ ਦੀ ਭੂਮਿਕਾ ਨਿਭਾਈ ਹੈ ਨੇ ਇੱਕ ਕਰੋੜ 60 ਲੱਖ ਰੁਪਏ ਫੀਸ ਲਈ ਹੈ।
'ਦ ਫੈਮਿਲੀ ਮੈਨ ਵਿਚ ਮੇਜਰ ਸਮੀਰ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਦਰਸ਼ਨ ਕੁਮਾਰ ਨੇ ਇਸ ਸੀਰੀਜ਼ ਲਈ ਇੱਕ ਕਰੋੜ ਰੁਪਏ ਫੀਸ ਲਈ ਹੈ।
'ਦ ਫੈਮਿਲੀ ਮੈਨ ਵਿਚ ਮਿਲਿੰਦ ਦੀ ਭੂਮਿਕਾ ਵਿਚ ਨਜ਼ਰ ਆਏ ਅਦਾਕਾਰ ਸੰਨੀ ਹਿੰਦੂਜਾ ਨੇ ਇਸ ਲਈ 60 ਲੱਖ ਫੀਸ ਲਈ ਹੈ।
ਸ਼੍ਰੀਕਾਂਤ ਤਿਵਾੜੀ ਦੀ ਧੀ ਧ੍ਰੀਤੀ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਅਸਲੇਸ਼ਾ ਠਾਕੁਰ ਨੇ ਇਸ ਸੀਰੀਜ਼ ਲਈ 50 ਲੱਖ ਰੁਪਏ ਫੀਸ ਲਈ ਹੈ।