21 ਸਾਲਾਂ ਦੀ ਉਮਰ ਵਿੱਚ Avneet Kaur ਹੈ ਕਰੋੜਾਂ ਦੀ ਮਾਲਕਨ
ਅਵਨੀਤ ਨੇ ਆਪਣਾ ਨਾਂ ਬਣਾਉਣ ਲਈ ਕਾਫੀ ਸੰਘਰਸ਼ ਕੀਤਾ ਹੈ।
Download ABP Live App and Watch All Latest Videos
View In Appਅਵਨੀਤ ਨੂੰ ਲਗਜ਼ਰੀ ਗੱਡੀਆਂ ਦਾ ਬਹੁਤ ਸ਼ੌਕ ਹੈ। ਉਹ 80 ਲੱਖ ਰੁਪਏ ਦੀ ਰੇਂਜ ਰੋਵਰ ਦੀ ਸਵਾਰੀ ਕਰਦੀ ਹੈ। ਇਸ ਤੋਂ ਇਲਾਵਾ ਅਭਿਨੇਤਰੀ ਹੁੰਡਈ ਦੀ ਕ੍ਰੇਟਾ, ਸਕੋਡਾ ਦੀ ਕੋਡਿਆਕ ਅਤੇ ਟੋਇਟਾ ਦੀ ਫਾਰਚੂਨਰ SUV ਦੀ ਮਾਲਕ ਹੈ।
Avneet Kaur ਨੇ ਆਪਣੇ ਕਰੀਅਰ ਦੇ ਨਾਲ-ਨਾਲ ਪੜ੍ਹਾਈ ਵੀ ਜਾਰੀ ਰੱਖੀ ਹੋਈ ਹੈ। ਅਦਾਕਾਰਾ ਮੁੰਬਈ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਕਾਮਰਸ ਵਿੱਚ ਡਿਗਰੀ ਕਰ ਰਹੀ ਹੈ।
Avneet Kaur ਨੇ 'ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼' ਅਤੇ 'ਡਾਂਸ ਕੇ ਸੁਪਰਸਟਾਰਸ' ਵਿਚ ਪ੍ਰਤੀਯੋਗੀ ਵਜੋਂ ਹਿੱਸਾ ਲਿਆ। ਇਸ ਤੋਂ ਬਾਅਦ ਸਾਲ 2012 'ਚ ਉਨ੍ਹਾਂ ਨੇ 'ਮੇਰੀ ਮਾਂ' ਸੀਰੀਅਲ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।
ਅਵਨੀਤ ਨੂੰ ਸਭ ਤੋਂ ਵੱਧ ਪਛਾਣ ਅਲਾਦੀਨ ਤੋਂ ਮਿਲੀ - ਨਾਮ ਤੋ ਸੁਨਾ ਹੋਗਾ। ਅਵਨੀਤ ਟਿਕ-ਟਾਕ ਸਟਾਰ ਵੀ ਰਹਿ ਚੁੱਕੀ ਹੈ। ਅਵਨੀਤ ਦੀ ਸੋਸ਼ਲ ਮੀਡੀਆ 'ਤੇ ਵੱਡੇ ਸੁਪਰਸਟਾਰਾਂ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਵਨੀਤ ਕੌਰ ਦੀ ਕੁੱਲ ਜਾਇਦਾਦ 7 ਕਰੋੜ ਦੇ ਕਰੀਬ ਹੈ। ਅਭਿਨੇਤਰੀ ਦੀ ਕਮਾਈ ਦਾ ਵੱਡਾ ਹਿੱਸਾ ਬ੍ਰਾਂਡ ਐਂਡੋਰਸਮੈਂਟਸ ਅਤੇ ਸੋਸ਼ਲ ਮੀਡੀਆ ਪ੍ਰਮੋਸ਼ਨਲ ਪੋਸਟਾਂ ਤੋਂ ਹੁੰਦਾ ਹੈ।
ਰਿਪੋਰਟਾਂ ਅਨੁਸਾਰ, ਅਵਨੀਤ ਹਰ ਮਹੀਨੇ ਬ੍ਰਾਂਡ ਐਂਡੋਰਸਮੈਂਟ ਅਤੇ ਪ੍ਰਮੋਸ਼ਨਲ ਪੋਸਟਾਂ ਤੋਂ 8 ਲੱਖ ਰੁਪਏ ਕਮਾਉਂਦੀ ਹੈ। ਇਸ ਤੋਂ ਇਲਾਵਾ ਅਭਿਨੇਤਰੀ ਮਿਊਜ਼ਿਕ ਵੀਡੀਓ, ਟੀਵੀ ਅਤੇ ਫਿਲਮਾਂ ਤੋਂ ਲਗਭਗ 1 ਕਰੋੜ ਦੀ ਕਮਾਈ ਕਰਦੀ ਹੈ।
ਅਵਨੀਤ ਉਸ ਸਮੇਂ ਸੁਰਖੀਆਂ ਵਿੱਚ ਆ ਗਈ ਸੀ ਜਦੋਂ ਉਸਨੇ ਮੁੰਬਈ ਵਿੱਚ ਆਪਣਾ ਘਰ ਖਰੀਦਿਆ ਸੀ। ਅਦਾਕਾਰਾ ਇਸ ਘਰ 'ਚ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ।