ਖੇਤਾਂ 'ਚ ਝੋਨਾ ਲਾਉਂਦੀ ਨਜ਼ਰ ਆਈ ਇਹ ਮਸ਼ਹੂਰ ਟੀਵੀ ਅਦਾਕਾਰਾ, ਸਾਦਗੀ ਦੇਖ ਕੇ ਫੈਨਜ਼ ਨੇ ਕਿਹਾ 'ਅਸਲੀ ਭਾਰਤੀ ਨਾਰੀ'
Ratan Rajput Photos: ਛੋਟੇ ਪਰਦੇ ਦੀ ਸਟਾਰ ਰਹੀ ਅਭਿਨੇਤਰੀ ਰਤਨ ਰਾਜਪੂਤ ਇਨ੍ਹੀਂ ਦਿਨੀਂ ਆਪਣੀਆਂ ਤਾਜ਼ਾ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਟੀਵੀ ਦੀ ਦੁਨੀਆ 'ਚ ਆਪਣੀ ਮਜ਼ਬੂਤ ਪਛਾਣ ਰੱਖਣ ਵਾਲੀ ਰਤਨ ਨੇ ਹਾਲ ਹੀ 'ਚ ਯੂਟਿਊਬ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਦਾਕਾਰਾ ਪਿੰਡ ਦੇ ਖੇਤ 'ਚ ਝੋਨਾ ਲਾਉਂਦੀ ਅਤੇ ਘਾਹ ਕੱਟਦੀ ਨਜ਼ਰ ਆ ਰਹੀ ਹੈ। ਟੀਵੀ ਤੋਂ ਦੂਰ ਰਤਨ ਦੀ ਫੈਨ ਫਾਲੋਇੰਗ ਅਜੇ ਵੀ ਬਹੁਤ ਜ਼ਿਆਦਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਇਸ ਸਧਾਰਨ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇੱਥੇ ਅਸੀਂ ਤੁਹਾਨੂੰ ਖੇਤਾਂ ਵਿੱਚ ਕੰਮ ਕਰਦੇ ਰਤਨ ਰਾਜਪੂਤ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਹਾਂ।
Download ABP Live App and Watch All Latest Videos
View In Appਕਾਟਨ ਸਾੜ੍ਹੀ ਪਾ ਕੇ ਰਤਨ ਖੇਤਾਂ ਵਿੱਚ ਕੰਮ ਕਰ ਰਹੀ ਹੈ। ਵੀਡੀਓ ਦੇ ਕਮੈਂਟ ਬਾਕਸ 'ਚ ਫੈਨਜ਼ ਉਹਨਾਂ ਨੂੰ ਅਸਲੀ ਭਾਰਤੀ ਨਾਰੀ ਕਹਿ ਰਹੇ ਹਨ। ਰਤਨ ਪਿੰਡ ਦੇ ਲੋਕਾਂ ਦੇ ਨਾਲ ਹੱਥ ਵਿੱਚ ਦਾਤਰੀ ਲੈ ਕੇ ਘਾਹ ਕੱਟਦੀ ਨਜ਼ਰ ਆ ਰਹੀ ਹੈ।
ਰਤਨ ਨੇ ਯੂਟਿਊਬ ਚੈਨਲ 'ਤੇ ਇਕ ਨਵਾਂ ਬਲਾਗ ਵੀਡੀਓ ਸ਼ੇਅਰ ਕੀਤਾ ਹੈ। ਉਹ ਬਿਹਾਰ ਦੇ ਇੱਕ ਪਿੰਡ ਦੀ ਸੈਰ 'ਤੇ ਨਿਕਲੀ । ਖੇਤਾਂ 'ਚ ਕੰਮ ਕਰਦੇ ਰਤਨ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਹਾਲਾਂਕਿ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਹੈਰਾਨ ਵੀ ਹੋਏ ਕਿ ਇੰਨੀ ਵੱਡੀ ਸਟਾਰ ਰਹਿ ਚੁੱਕੀ ਅਦਾਕਾਰਾ ਅਦਾਕਾਰੀ ਛੱਡ ਕੇ ਪਿੰਡ ਕਿਉਂ ਘੁੰਮ ਰਹੀ ਹੈ?
ਰਤਨ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਹੀ ਹੈ। ਹਾਲਾਂਕਿ ਉਹ ਗਲੈਮਰ ਦੀ ਦੁਨੀਆ ਤੋਂ ਹਮੇਸ਼ਾ ਦੂਰ ਰਹੀ ਹੈ ਪਰ ਉਹ ਸਾਦਾ ਰਹਿਣਾ ਪਸੰਦ ਕਰਦੀ ਹੈ। ਤੁਸੀਂ ਜ਼ਿਆਦਾਤਰ ਉਹਨਾਂ ਨੂੰ ਬਿਨਾਂ ਮੇਕਅੱਪ ਦੇ ਹੀ ਦੇਖੋਗੇ। ਰਤਨ ਨੂੰ ਵੀ ਆਪਣਾ ਪਿੰਡ ਬਹੁਤ ਪਸੰਦ ਹੈ ਅਤੇ ਉਹ ਜਦੋਂ ਚਾਹੇ ਆਪਣੇ ਪਿੰਡ ਚਲੀ ਜਾਂਦੀ ਹੈ।
ਉਹ ਬਿਹਾਰ ਦੇ ਇੱਕ ਪਿੰਡ ਅਵਾੜੀ (Anwarhi) ਗਈ ਹੋਈ ਸੀ। ਉੱਥੇ ਉਹਨਾਂ ਨੇ ਪਿੰਡ ਵਾਸੀਆਂ ਨਾਲ ਖੇਤਾਂ ਵਿੱਚ ਝੋਨਾ ਲਾਇਆ ਅਤੇ ਲੋਕਾਂ ਨਾਲ ਸਮਾਂ ਬਿਤਾਇਆ।
ਰਤਨ ਨੇ ਦੱਸਿਆ ਕਿ ਉਹ ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ ਰਹਿੰਦੀ ਹੈ। ਉਹਨਾਂ ਨੇ ਪਿੰਡ ਵਿੱਚ ਪਿਆਜ਼ ਅਤੇ ਹਲਦੀ ਦੀ ਖੇਤੀ ਕੀਤੀ ਹੈ।ਰਤਨ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਪਿੰਡ ਦਾ ਜੀਵਨ ਬਤੀਤ ਕਰਨਾ ਚੰਗਾ ਲੱਗਦਾ ਹੈ। ਪਿੰਡ ਦੀ ਜ਼ਿੰਦਗੀ ਜਿਊਣ ਲਈ ਰਤਨ ਨੇ ਖੇਤੀ ਕੀਤੀ।
ਟੀਵੀ ਕਰੀਅਰ ਦੀ ਗੱਲ ਕਰੀਏ ਤਾਂ ਰਤਨ ਨੂੰ ਆਖਰੀ ਵਾਰ ਸੀਰੀਅਲ 'ਸੰਤੋਸ਼ੀ ਮਾਂ-ਸੁਨੇ ਵ੍ਰਤ ਕਥਾਏਂ' 'ਚ ਦੇਖਿਆ ਗਿਆ ਸੀ।ਸ਼ੋਅ ਬੰਦ ਹੋਣ ਤੋਂ ਬਾਅਦ ਉਹ ਪਰਦੇ 'ਤੇ ਨਜ਼ਰ ਨਹੀਂ ਆਈ। ਹਾਲਾਂਕਿ, ਉਹ ਹੁਣ ਯੂਟਿਊਬਰ ਬਣ ਗਈ ਹੈ ਅਤੇ ਯੂਟਿਊਬ ਵੀਡੀਓਜ਼ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ।