ਛੁੱਟੀਆਂ ਮਨਾ ਕੇ ਵਾਪਸ ਪਰਤੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਏਅਰਪੋਰਟ 'ਤੇ ਹੋਏ ਸਪੌਟ, ਬਦਲਿਆ-ਬਦਲਿਆ ਦਿਖਿਆ ਦੋਹਾਂ ਦਾ ਅੰਦਾਜ਼
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਐਤਵਾਰ ਦੇਰ ਰਾਤ ਛੁੱਟੀਆਂ ਤੋਂ ਪਰਤੇ ਅਤੇ ਮੁੰਬਈ ਏਅਰਪੋਰਟ 'ਤੇ ਸਪੌਟ ਕੀਤੇ ਗਏ।
Download ABP Live App and Watch All Latest Videos
View In Appਇਸ ਦੌਰਾਨ ਜੋੜਾ ਇੱਕ-ਦੂਜੇ ਦਾ ਹੱਥ ਫੜੇ ਨਜ਼ਰ ਆਏ। ਇਸ ਦੇ ਨਾਲ ਹੀ ਉਹਨਾਂ ਦੇ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੋਹਾਂ 'ਤੇ ਵੇਕੇਸ਼ਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ।
ਜਿੱਥੇ ਵਿੱਕੀ ਕੌਸ਼ਲ ਕਾਫੀ ਕੈਜ਼ੂਅਲ ਸ਼ਰਟ ਅਤੇ ਪੈਂਟ 'ਚ ਨਜ਼ਰ ਆਏ, ਉਥੇ ਹੀ ਹਰੇ ਰੰਗ ਦੇ ਪਹਿਰਾਵੇ 'ਚ ਕੈਟਰੀਨਾ ਦਾ ਫੰਕੀ ਲੁੱਕ ਵੀ ਸ਼ਾਨਦਾਰ ਲੱਗ ਰਿਹਾ ਸੀ।
ਇਸ ਹਫਤੇ ਵਿੱਕੀ ਅਤੇ ਕੈਟਰੀਨਾ ਵਿਆਹ ਤੋਂ ਬਾਅਦ ਆਪਣੇ ਦੂਜੇ ਮਿੰਨੀ ਹਨੀਮੂਨ 'ਤੇ ਗਏ ਸਨ। ਜਿੱਥੋਂ ਉਨ੍ਹਾਂ ਨੇ ਕੁਝ ਖਾਸ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਹਾਲਾਂਕਿ ਦੋਹਾਂ ਨੇ ਆਪਣੇ ਹੋਲੀਡੇਅ ਡੈਸਟੀਨੇਸ਼ਨ ਨੂੰ ਰੀਵੀਲ ਨਹੀਂ ਕੀਤਾ ਇਹ ਜੋੜਾ ਸਮੁੰਦਰੀ ਕਿਨਾਰੇ ਛੁੱਟੀਆਂ ਮਨਾ ਕੇ ਵਾਪਸ ਪਰਤਿਆ ਹੈ।
ਹੁਣ ਦੋਵਾਂ ਦਾ ਇਹ ਏਅਰਪੋਰਟ ਲੁੱਕ ਵੀ ਕਾਫੀ ਵਾਇਰਲ ਹੋ ਗਿਆ ਹੈ। ਕੈਟਰੀਨਾ ਅਤੇ ਵਿੱਕੀ ਦੋਵਾਂ ਦਾ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।