ਵਿਰਾਟ ਕੋਹਲੀ ਦੀ ਐਕਸ ਗਰਲਫਰੈਂਡ ਇਜ਼ਾਬੇਲ ਦੀਆਂ ਤਸਵੀਰਾਂ, ਕਦੇ ਦੀਵਾਨਿਆਂ ਵਾਂਗ ਇੱਕ-ਦੂਜੇ ਨੂੰ ਸੀ ਚਾਹੁੰਦੇ
ਬ੍ਰਾਜ਼ੀਲੀਆਈ ਮਾਡਲ ਤੇ ਅਦਾਕਾਰਾ ਇਜਾਬੇਲ ਲਿਟੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ 2 ਸਾਲ ਡੇਟ ਕਰ ਚੁੱਕੀ ਹੈ। ਇਨੀਂ ਦਿਨੀਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਦੇ ਚੱਲਦਿਆਂ ਵਿਰਾਟ ਕੋਹਲੀ ਦਾ ਨਾਂ ਵੀ ਇਨ੍ਹਾਂ ਖ਼ਬਰਾਂ ਨਾਲ ਜੁੜ ਗਿਆ ਹੈ।
Download ABP Live App and Watch All Latest Videos
View In Appਇਜਾਬੇਲ ਲਗਾਤਾਰ ਆਪਣੀ ਖੂਬਸੂਰਤੀ ਨੂੰ ਲੈਕੇ ਦੁਨੀਆਂ ਭਰ 'ਚ ਮਸ਼ਹੂਰ ਹੈ। ਤਹਾਨੂੰ ਦੱਸ ਦੇਈਏ ਇਜਾਬੇਲ ਦੀ ਇੰਸਟਾ 'ਤੇ ਜ਼ਬਰਦਸਤ ਫੌਲੋਇੰਗ ਹੈ।
ਦੱਸਿਆ ਜਾਂਦਾ ਹੈ ਕਿ ਡੇਟਿੰਗ ਦੌਰਾਨ ਇਜਾਬੇਲ ਵਿਰਾਟੇ ਦੇ ਬੇਹੱਦ ਕਰੀਬ ਸੀ ਤੇ ਉਨ੍ਹਾਂ ਨੂੰ ਪਾਗਲਾਂ ਦੀ ਤਰ੍ਹਾਂ ਚਾਹੁੰਦੀ ਸੀ। ਜਾਣਕਾਰੀ ਮੁਤਾਬਕ ਅਨੁਸ਼ਕਾ ਨਾਲ ਵਿਆਹ ਤੋਂ ਪਹਿਲਾਂ ਵਿਰਾਟ ਨੇ ਇਜਾਬੇਲ ਨੂੰ ਦੋ ਸਾਲ ਤਕ ਡੇਟ ਕੀਤਾ ਸੀ।
ਇਜਾਬੇਲ ਨੇ ਇਕ ਇੰਟਰਵਿਊ 'ਚ ਆਪਣੇ ਬ੍ਰੇਕਅਪ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਹਾਂ ਮੈਂ ਤੇ ਵਿਰਾਟ ਪਿਛਲੇ ਦੋ ਸਾਲ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਾਂ। ਹੁਣ ਸਾਡਾ ਬ੍ਰੇਕਅਪ ਹੋ ਗਿਆ ਹੈ ਤੇ ਇਹ ਬ੍ਰੇਕਅਪ ਦੋਵਾਂ ਦੀ ਰਜ਼ਾਮੰਦੀ ਹੈ।
ਇਜਾਬੇਲ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2012 'ਚ ਕੀਤੀ ਸੀ। ਉਨ੍ਹਾਂ ਆਮਿਰ ਖਾਨ ਦੀ ਫ਼ਿਲਮ ਤਲਾਸ਼ ਨਾਲ ਡੈਬਿਊ ਕੀਤਾ ਸੀ।
ਇਜਾਬੇਲ ਨੂੰ ਪਹਿਲਾਂ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਦੇਖਿਆ ਜਾ ਚੁੱਕਾ ਹੈ।