ਜਦੋਂ ਦਿਲਜੀਤ ਦੋਸਾਂਝ ਨੇ ਕਰਨ ਜੌਹਰ ਨੂੰ ਇੰਪਰੈੱਸ ਕਰਨ ਲਈ ਪਹਿਨੇ ਸੀ 80 ਹਜ਼ਾਰ ਦੇ ਜੁੱਤੇ, ਪੜ੍ਹੋ ਇਹ ਕਿੱਸਾ
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ, ਜਿਨ੍ਹਾਂ ਨੇ ਪੂਰੀ ਦੁਨੀਆ 'ਚ ਪੰਜਾਬੀਆਂ ਦੀ ਸ਼ਾਨ ਵਧਾਈ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਕਾਫੀ ਲਾਈਮਲਾਈਟ 'ਚ ਹਨ।
Download ABP Live App and Watch All Latest Videos
View In Appਦਿਲਜੀਤ ਦੀ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' ਰਿਲੀਜ਼ ਹੋਈ ਹੈ, ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਆਪਣੀ ਕੋਚੈਲਾ ਪਰਫਾਰਮੈਂਸ ਕਰਕੇ ਵੀ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੇ ਸੀ।
ਅੱਜ ਅਸੀਂ ਤੁਹਾਨੂੰ ਦਿਲਜੀਤ ਦੋਸਾਂਝ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ। ਇਹ ਕਿੱਸਾ ਜੁੜਿਆ ਹੈ ਉਨ੍ਹਾਂ ਦੀ ਬਾਲੀਵੁੱਡ ਫਿਲਮ 'ਗੁੱਡ ਨਿਊਜ਼' ਨਾਲ। ਦਿਲਜੀਤ ਦੋਸਾਂਝ ਦੀ ਇਹ ਵੀਡੀਓ ਕਾਫੀ ਜ਼ਿਆਦਾ ਛਾਈ ਹੋਈ ਹੈ।
ਵੀਡੀਓ 'ਚ ਦਿਲਜੀਤ ਦੋਸਾਂਝ 'ਦ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਕਪਿਲ ਦਿਲਜੀਤ ਤੋਂ ਪੁੱਛਦੇ ਹਨ ਕਿ ਉਨ੍ਹਾਂ ਬਾਰੇ ਇਹ ਅਫਵਾਹ ਹੈ ਕਿ 'ਗੁੱਡ ਨਿਊਜ਼' ਦੇ ਟਰੇਲਰ ਲੌਂਚ ਮੌਕੇ ਉਨ੍ਹਾਂ ਨੇ ਕਰਨ ਜੌਹਰ ਨੂੰ ਇੰਪਰੈੱਸ ਕਰਨ ਲਈ 80 ਹਜ਼ਾਰ ਰੁਪਏ ਦੇ ਜੁੱਤੇ ਪਹਿਨੇ ਸੀ।
ਇਸ ਦੇ ਜਵਾਬ 'ਚ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇੰਪਰੈੱਸ ਕਰਨ ਲਈ ਨਹੀਂ ਪਹਿਨੇ ਸੀ, ਪਰ ਹਾਂ ਜੁੱਤੇ 80 ਹਜ਼ਾਰ ਸੀ।
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਹੈ। ਉਨ੍ਹਾਂ ਨੇ ਨਾ ਸਿਰਫ ਗਾਇਕੀ 'ਚ ਬਲਕਿ ਐਕਟਿੰਗ ਦੀ ਦੁਨੀਆ 'ਚ ਵੀ ਆਪਣੇ ਟੈਲੇਂਟ ਦਾ ਲੋਹਾ ਮਨਵਾਇਆ ਹੈ।
ਇਹੀ ਨਹੀਂ ਉਨ੍ਹਾਂ ਨੇ ਬਾਲੀਵੁਡ ਤੱਕ ਨਾਮ ਕਮਾਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਹਾਲ ਹੀ 'ਚ ਨਿਮਰਤ ਖਹਿਰਾ ਦੇ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ।
ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਫਿਲਮ ਆਪਣੇ ਚੌਥੇ ਹਫਤੇ 'ਚ ਦਾਖਲ ਹੋ ਗਈ ਹੈ ਅਤੇ ਹਾਲੇ ਵੀ ਲੋਕ ਇਸ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਜਾ ਰਹੇ ਹਨ।