ਅਰਬਾਜ਼ ਖਾਨ ਨੇ ਕਿਉਂ ਸਲਮਾਨ ਨੂੰ ਨਹੀਂ ਦਿੱਤਾ ਸੀ ਆਪਣੇ ਸ਼ੋਅ ਦੇ ਪਹਿਲੇ ਸੀਜ਼ਨ 'ਚ ਸੱਦਾ? ਹੁਣ ਕੀਤਾ ਖੁਲਾਸਾ
ਅਦਾਕਾਰ ਅਰਬਾਜ਼ ਖਾਨ ਆਪਣੇ ਚੈਟ ਸ਼ੋਅ 'ਪਿੰਚ' ਦਾ ਦੂਸਰਾ ਸੀਜ਼ਨ ਲੈ ਕੇ ਆਉਣ ਵਾਲੇ ਹਨ। 21 ਜੁਲਾਈ ਨੂੰ ਇਹ ਸ਼ੋਅ ਸਟਰੀਮ ਹੋਣ ਵਾਲਾ ਹੈ।
Download ABP Live App and Watch All Latest Videos
View In Appਇਸ ਵਾਰ ਸਲਮਾਨ ਖ਼ਾਨ ਬਤੌਰ ਗੈਸਟ ਅਰਬਾਜ਼ ਖ਼ਾਨ ਦੇ ਇਸ ਸ਼ੋਅ ਦੀ ਸ਼ੁਰੂਆਤ ਕਰਨਗੇ। ਜਿਥੇ ਅਰਬਾਜ਼ ਸਲਮਾਨ ਤੋਂ ਪੁੱਛਣਗੇ ਕਾਫੀ ਤਿੱਖੇ ਸਵਾਲ। ਅਰਬਾਜ਼ ਦੇ ਇਸ ਸ਼ੋਅ ਦਾ ਫੌਰਮੇਟ ਹੀ ਕੁਝ ਇਸ ਤਰ੍ਹਾਂ ਦਾ ਹੈ।
ਜਿਸ 'ਚ ਟ੍ਰੋਲਰਸ ਦੇ ਸਵਾਲ 'ਤੇ ਉਨ੍ਹਾਂ ਦੇ ਆਪਣੇ ਪਸੰਦੀਦਾ ਸਿਤਾਰੇ 'ਤੇ ਇਲਜ਼ਾਮ ਨੂੰ ਸ਼ੋਅ 'ਚ ਪੁੱਛਿਆ ਜਾਂਦਾ ਹੈ। ਇਸ ਦੇ ਪਹਿਲੇ ਸੀਜ਼ਨ 'ਚ ਸਲਮਾਨ ਖ਼ਾਨ ਨੂੰ ਨਹੀਂ ਦੇਖਿਆ ਗਿਆ ਸੀ।
ਹੁਣ ਅਰਬਾਜ਼ ਖ਼ਾਨ ਨੇ ਦੂਸਰੇ ਸੀਜ਼ਨ ਦੇ ਲੌਂਚ ਤੋਂ ਪਹਿਲਾ ਇਹ ਖੁਲਾਸਾ ਕਰ ਦਿੱਤਾ ਕਿ ਕਿਉਂ ਉਨ੍ਹਾਂ ਨੇ ਸਲਮਾਨ ਖ਼ਾਨ ਨੂੰ ਪਹਿਲੇ ਸੀਜ਼ਨ 'ਚ Invite ਨਹੀਂ ਕੀਤਾ ਸੀ। ਅਰਬਾਜ਼ ਨੇ ਕਿਹਾ ਕਿ ਮੈਂ ਸਲਮਾਨ ਤੋਂ ਬਿਨ੍ਹਾ ਇਹ ਸ਼ੋਅ ਕਰਨਾ ਚਾਹੁੰਦਾ ਸੀ, ਤਾਂ ਕਿ ਮੇਰਾ ਕੌਂਫੀਡੈਂਸ ਵਧੇ ਕਿ ਸਲਮਾਨ ਤੋਂ ਬਿਨ੍ਹਾਂ ਮੈਂ ਇਹ ਸ਼ੋਅ ਕਰ ਸਕਦਾ ਹਾਂ।
ਅਰਬਾਜ਼ ਖ਼ਾਨ ਦੇ ਇਸ ਸ਼ੋਅ ਦੇ ਦੂਸਰੇ ਸੀਜ਼ਨ 'ਚ ਹੋਰ ਵੀ ਫ਼ਿਲਮੀ ਸਿਤਾਰੇ ਨਜ਼ਰ ਆਉਣ ਵਾਲੇ ਹਨ। ਸਲਮਾਨ ਖ਼ਾਨ ਦੇ ਐਪੀਸੋਡ ਨਾਲ ਸ਼ੋਅ ਦੀ ਸ਼ੁਰੂਆਤ ਕੀਤੀ ਜਾਏਗੀ।