Election Results 2024
(Source: ECI/ABP News/ABP Majha)
Punjabi Movies: 'ਕੈਰੀ ਆਨ ਜੱਟਾ 3' ਤੋਂ 'ਮਸਤਾਨੇ', 2023 ਦੀਆਂ ਉਹ ਪੰਜਾਬੀ ਫਿਲਮਾਂ ਜਿਨ੍ਹਾਂ ਨੇ ਰਚਿਆ ਇਤਿਹਾਸ, ਦੇਖੋ ਲਿਸਟ
ਕਲੀ ਜੋਟਾ (2 ਫਰਵਰੀ 2023): ਕਲੀ ਜੋਟਾ ਫਿਲਮ 'ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਹੀ ਨਹੀਂ ਬਲਕਿ ਫਿਲਮ ਆਲੋਚਕਾਂ ਤੋਂ ਵੀ ਭਰਵਾਂ ਹੁੰਗਾਰਾ ਮਿਿਲਿਆ ਸੀ। ਇਹ ਫਿਲਮ ਔਰਤਾਂ ਦੀ ਸਮਾਜ 'ਚ ਸਮੱਸਿਆ ਨੂੰ ਲੈਕੇ ਬਣਾਈ ਗਈ ਸੀ। ਫਿਲਮ ਦੀ ਕਹਾਣੀ ਰਾਬੀਆ (ਨੀਰੂ ਬਾਜਵਾ) ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਆਪਣੇ ਹੌਸਲੇ ਦੇ ਪਰਾਂ ਨਾਲ ਪੂਰੀ ਦੁਨੀਆ 'ਚ ਉੱਡਣਾ ਚਾਹੁੰਦੀ ਹੈ, ਪਰ ਸਮਾਜ ਨੇ ਉਸ ਦੇ ਸੁਪਨਿਆਂ ਦੇ ਪਰਾਂ ਨੂੰ ਬੁਰੀ ਤਰ੍ਹਾਂ ਕੁਤਰ ਕੇ ਉਸ ਨੂੰ ਪਾਗਲਖਾਨੇ ਪਹੁੰਚਾ ਦਿੱਤਾ। ਇਸ ਫਿਲਮ ਨੇ ਇੰਡੀਆ 'ਚ 20 ਕਰੋੜ ਤੇ ਵਰਲਡਵਾਈਡ 20 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਦੀ ਕੁੱਲ ਕਮਾਈ 40.5 ਕਰੋੜ ਦੱਸੀ ਗਈ ਹੈ।
Download ABP Live App and Watch All Latest Videos
View In Appਅੰਨ੍ਹੀ ਦਿਆ ਮਜ਼ਾਕ ਏ (21 ਅਪ੍ਰੈਲ): ਐਮੀ ਵਿਰਕ, ਪਰੀ ਪੰਧੇਰ ਸਟਾਰਰ ਫਿਲਮ ਨੂੰ ਜਨਤਾ ਨੇ ਕਾਫੀ ਪਸੰਦ ਕੀਤਾ ਸੀ। ਐਮੀ ਦੀ ਕਾਮੇਡੀ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ। ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ, ਜਦਕਿ ਫਿਲਮ ਨੇ ਇੰਡੀਆ 'ਚ 3 ਕਰੋੜ, ਜਦਕਿ ਦੁਨੀਆ ਭਰ 'ਚ 4.5 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 7.5 ਕਰੋੜ ਰਹੀ ਸੀ।
ਜੋੜੀ (5 ਮਈ): ਜੋੜੀ ਫਿਲਮ 'ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨਜ਼ਰ ਆਏ ਸੀ। ਫਿਲਮ 'ਚ ਦਿਲਜੀਤ ਤੇ ਨਿੰਮੋ ਨੇ ਪਰਦੇ 'ਤੇ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਮੁੜ ਸੁਰਜੀਤ ਕੀਤਾ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ। ਦਿਲਜੀਤ ਨਿੰਮੋ ਦੀ ਇਹ ਫਿਲਮ ਜ਼ਬਰਦਸਤ ਹਿੱਟ ਰਹੀ ਸੀ। ਇਹ ਫਿਲਮ ਸਿਰਫ ਇੱਕ ਕਰੋੜ ਦੇ ਬਜਟ 'ਚ ਬਣੀ ਸੀ। ਫਿਲਮ ਨੇ ਇੰਡੀਆ 'ਚ 13.45 ਕਰੋੜ ਦੀ ਕਮਾਈ ਕੀਤੀ ਸੀ, ਜਦਕਿ ਦੁਨੀਆ ਭਰ 'ਚ ਫਿਲਮ ਨੇ 34 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 47 ਕਰੋੜ ਰਹੀ ਸੀ।
ਗੋਡੇ ਗੋਡੇ ਚਾਅ (26 ਮਈ): ਸੋਨਮ ਬਾਜਵਾ, ਨਿਰਮਲ ਰਿਸ਼ੀ, ਤਾਨੀਆ ਦੀ ਇਸ ਫਿਲਮ ਦੀ ਕਹਾਣੀ ਬਿਲਕੁਲ ਅਲੱਗ ਥੀਮ 'ਤੇ ਆਧਾਰਤ ਸੀ। ਇਸ ਫਿਲਮ ਰਾਹੀਂ ਜਗਦੀਪ ਸਿੱਧੂ ਨੇ ਬਿਲਕੁਲ ਤਾਜ਼ਾ ਕਾਨਸੈਪਟ ਲੋਕਾਂ ਸਾਹਮਣੇ ਪੇਸ਼ ਕੀਤਾ। ਜਿਸ ਨੂੰ ਜਨਤਾ ਨੇ ਖੂਬ ਪਸੰਦ ਕੀਤਾ। ਇਹ ਫਿਲਮ ਵੀ ਹਿੱਟ ਰਹੀ ਸੀ। ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ। ਫਿਲਮ ਨੇ ਇੰਡੀਆ 'ਚ 13.4, ਜਦਕਿ ਪੂਰੀ ਦੁਨੀਆ 'ਚ 9 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ 22 ਕਰੋੜ ਦੀ ਕੁੱਲ ਕਮਾਈ ਨਾਲ ਹਿੱਟ ਰਹੀ ਸੀ।
ਮੌੜ (9 ਜੂਨ): ਐਮੀ ਵਿਰਕ ਤੇ ਦੇਵ ਖਰੌੜ ਸਟਾਰਰ ਫਿਲਮ ਨੂੰ ਦਰਸ਼ਕਾਂ ਨੇ ਠੀਕ ਠਾਕ ਪਸੰਦ ਕੀਤਾ ਸੀ। ਫਿਲਮ 'ਚ ਐਮੀ ਨੂੰ ਜਿਓਣਾ ਮੌੜ ਦੇ ਕਿਰਦਾਰ 'ਚ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ। ਸ਼ਾਇਦ ਇਸੇ ਲਈ ਇਹ ਫਿਲਮ ਉਮੀਦ ਮੁਤਾਬਕ ਕੰਮ ਨਹੀਂ ਕਰ ਸਕੀ। ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ। ਫਿਲਮ ਨੇ ਕੁੱਲ 10 ਕਰੋੜ ਦੀ ਕਮਾਈ ਕੀਤੀ ਸੀ।
ਕੈਰੀ ਆਨ ਜੱਟਾ 3 (29 ਜੂਨ): ਕੈਰੀ ਆਨ ਜੱਟਾ ਪੰਜਾਬੀ ਸਿਨੇਮਾ ਦੀ ਉਹ ਫਿਲਮ ਬਣੀ, ਜਿਸ ਨੇ ਇੰਡਸਟਰੀ ਨੂੰ ਸਫਲਤਾ ਦੇ ਨਵੇਂ ਲੈਵਲ ਤੱਕ ਪਹੁੰਚਾਇਆ। 'ਕੈਰੀ...3' 2012 'ਚ ਆਈ 'ਕੈਰੀ ਆਨ ਜੱਟਾ' ਦਾ ਤੀਜਾ ਭਾਗ ਹੈ। ਇਸ ਫਿਲਮ ਨੂੰ ਜਨਤਾ ਨੇ ਦੁਨੀਆ ਭਰ 'ਚ ਰੱਜ ਕੇ ਪਿਆਰ ਦਿੱਤਾ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣੀ ਸੀ। ਫਿਲਮ ਨੇ ਇੰਡੀਆ 'ਚ 55.9 ਕਰੋੜ, ਜਦਕਿ ਦੁਨੀਆ ਭਰ 'ਚ 46 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 109 ਕਰੋੜ ਰੁਪਏ ਰਹੀ ਸੀ।
ਮਸਤਾਨੇ (25 ਅਗਸਤ): ਮਸਤਾਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਇਤਿਹਾਸਕ ਫਿਲਮ ਮੰਨੀ ਗਈ ਹੈ। ਫਿਲਮ 'ਚ ਤਰਸੇਮ ਜੱਸੜ, ਸਿੰਮੀ ਚਾਹਲ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਸਿੱਖ ਭਾਈਚਾਰੇ ਵੱਲੌਂ ਭਰਵਾਂ ਹੁੰਗਾਰਾ ਮਿਿਲਿਆ। ਫਿਲਮ ਨੇ ਕੁੱਲ 74 ਕਰੋੜ ਦੀ ਕਮਾਈ ਕੀਤੀ ਸੀ।