Farmer Protest Pictures: ਸਰਕਾਰ ਨਾਲ ਗੱਲ ਟੁੱਟਣ ਮਗਰੋਂ ਕਿਸਾਨਾਂ 'ਚ ਵਧਿਆ ਜੋਸ਼, ਵੇਖੋ ਦਿੱਲੀ ਦੀ ਹੱਦ ਤੋਂ ਆਈਆਂ ਤਸਵੀਰਾਂ
ਇਸ ਮੌਕੇ ਸਾਨੂੰ ਕਿਸਾਨਾਂ ਦਾ ਸਮਰਥਨ ਕਰਨ ਪਹੁੰਚੀਆਂ 'ਅਤਰੋ-ਚਤਰੋ' ਵੀ ਨਜ਼ਰ ਆਈਆਂ। ਫੋਟੋ:- ਰੌਬਟ
Download ABP Live App and Watch All Latest Videos
View In Appਇੱਕ ਸਲੋਗਨ ਨਾਲ ਕਿਸਾਨਾਂ ਦਾ ਹਾਲ ਬਿਆਨ ਕਰਦੀ ਕਾਰ:- ਫੋਟੋ:- ਰੌਬਟ
ਸਰਕਾਰ ਨੇ ਬੁੱਧਵਾਰ ਨੂੰ ਕਿਸਾਨਾਂ ਨੂੰ ਇੱਕ ਪ੍ਰਸਤਾਵ ਭੇਜਿਆ, ਜਿਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ। ਬੁੱਧਵਾਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਨੇ ਕਿਸਾਨੀ ਅੰਦੋਲਨ ਸਬੰਧੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਿਚ ਰਾਹੁਲ ਗਾਂਧੀ ਅਤੇ ਸ਼ਰਦ ਪਵਾਰ ਸੀ। ਫੋਟੋ:- ਰੌਬਟ
ਕਿਸਾਨ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ 14 ਦਸੰਬਰ ਨੂੰ ਵੱਖ-ਵੱਖ ਸੂਬਿਆਂ ਵਿੱਚ ਜ਼ਿਲ੍ਹਾ ਹੈਡਕੁਆਟਰਾਂ ਦਾ ਘਿਰਾਓ ਕਰਨਗੇ। ਦਿੱਲੀ-ਜੈਪੁਰ ਹਾਈਵੇ 12 ਦਸੰਬਰ ਨੂੰ ਬੰਦ ਰਹੇਗਾ। ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ 12 ਦਸੰਬਰ ਨੂੰ ਆਗਰਾ-ਦਿੱਲੀ ਐਕਸਪ੍ਰੈਸ ਵੇਅ ਬੰਦ ਕਰ ਦਿੱਤਾ ਜਾਵੇਗਾ ਅਤੇ ਉਸ ਦਿਨ ਦੇਸ਼ ਦੇ ਕਿਸੇ ਵੀ ਟੋਲ ਪਲਾਜ਼ਾ ‘ਤੇ ਕੋਈ ਟੈਕਸ ਨਹੀਂ ਦਿੱਤਾ ਜਾਵੇਗਾ। ਫੋਟੋ: ਰੌਬਟ
ਇੱਥੇ ਹਰ ਉਮਰ ਦੇ ਕਿਸਾਨਾਂ ਸਣੇ ਉਨ੍ਹਾਂ ਦੇ ਸਮਰਥਕ ਵੀ ਨਜ਼ਰ ਆਏ ਇਸ ਦੇ ਨਾਲ ਹੀ ਕੁਝ ਅਪਾਹਜ ਵੀ ਕਿਸਾਨਾਂ ਦੇ ਸੰਘਰਸ਼ 'ਚ ਉਨ੍ਹਾਂ ਦੇ ਨਾਲ ਖੜੇ ਮਿਲੇ। ਜਿਨ੍ਹਾਂ ਦੇ ਹੌਂਸਲੇ ਨੂੰ ਏਬੀਪੀ ਸਾਂਝਾ ਸਲਾਮ ਕਰਦਾ ਹੈ। ਫੋਟੋ:- ਰੌਬਟ
ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਜੇ ਤਿੰਨੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਦਿੱਲੀ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਏਗਾ। ਕੱਕਾ ਦਾ ਕਹਿਣਾ ਹੈ ਕਿ ਕਿਸਾਨ ਸਿੰਘੂ ਸਰਹੱਦ ਪਾਰ ਕਰਕੇ ਦਿੱਲੀ ਦਾਖਲ ਹੋਣ ਬਾਰੇ ਵੀ ਫੈਸਲਾ ਲੈ ਸਕਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਅਗਲੇ ਗੇੜ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਫੋਟੋ: ਰੌਬਟ
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਹੋਰ ਰਾਜਾਂ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਆ ਗਏ ਹਨ। ਕਿਸਾਨਾਂ ਨੇ ਬੁੱਧਵਾਰ ਨੂੰ ਕੇਂਦਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ, ਜਿਸ ਵਿੱਚ ਸਰਕਾਰ ਨੇ ਕਿਹਾ ਕਿ ਉਹ ਐਮਐਸਪੀ ਜਾਰੀ ਰੱਖਣ ਲਈ ਲਿਖਤ ਵਿੱਚ ਭਰੋਸਾ ਦੇਣ ਲਈ ਤਿਆਰ ਹੈ। ਫੋਟੋ:- ਰੌਬਟ
- - - - - - - - - Advertisement - - - - - - - - -