Ice Cream Langar: ਕਰਨਾਲ ਦੇ ਕਿਸਾਨਾਂ ਵਲੋਂ ਹੁਣ ਆਈਸ ਕਰੀਮ ਦਾ ਲੰਗਰ, ਲਾ ਚੁੱਕੇ ਗੁਲਾਬ ਜਾਮਨ ਦਾ ਲੰਗਰ ਵੀ
ਲੰਗਰ ਸੇਵਾ 'ਚ ਕਿਸਾਨਾਂ ਦੀ ਸੇਵਾ ਅਤੇ ਭਾਈਚਾਰੇ ਦਾ ਪਿਆਰ ਦਾ ਨਜ਼ਾਰਾ ਵੀ ਖੂਬ ਵੇਖਣ ਨੂੰ ਮਿਲਿਆ।
Download ABP Live App and Watch All Latest Videos
View In Appਦੱਸ ਦਈਏ ਕਿ ਕਿਸਾਨਾਂ ਨੇ ਸੂਬੇ ਭਰ ਵਿਚ ਟੋਲ ਪਲਾਜ਼ਾ ਤਿੰਨ ਦਿਨਾਂ ਲਈ ਮੁਫਤ ਐਲਾਨੇ ਗਏ ਹਨ। ਜਿਸ ਕਾਰਨ ਲੰਗਰ ਪੈਂਡਲ ਵੀ ਲਗਾਏ ਗਏ ਹਨ ਅਤੇ ਉਹ ਪੰਡਾਲ ਕਿਸਾਨਾਂ ਲਈ ਤਿਆਰ ਕੀਤੇ ਜਾ ਰਹੇ ਹਨ।
ਇਸ ਲੰਗਰ 'ਚ ਦਿੱਲੀ ਜਾਣ ਵਾਲਿਆਂ ਨੇ ਕਿਸਾਨਾਂ ਨੇ ਆਈਸ ਕਰੀਮ ਲੰਗਰ ਦਾ ਅਨੰਦ ਲਿਆ। ਇਸ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਲੰਗਰ ਸੇਵਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਇਹ ਲੰਗਰ ਸੇਵਾ ਕਰਨਾਲ ਦੇ ਫੁੱਸਗੜ੍ਹ ਪਿੰਡ ਦੀ ਵਲੋਂ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਆਈਸ ਕਰੀਮ ਦਾ ਲੰਗਰ ਬਣਾਉਣ ਦੇ ਕਾਰਨ ਵੀ ਦੱਸੇ। ਨਾਲ ਹੀ ਕਿਸਾਨਾਂ ਵਲੋਂ ਸਰਕਾਰ ਨੂੰ ਸੁਨੇਹਾ ਦਿੱਤਾ ਗਿਆ।
ਲੰਗਰ ਸੇਵਾ 'ਚ ਕਿਸਾਨਾਂ ਦੀ ਸੇਵਾ ਅਤੇ ਭਾਈਚਾਰੇ ਦਾ ਪਿਆਰ ਦਾ ਨਜ਼ਾਰਾ ਵੀ ਖੂਬ ਵੇਖਣ ਨੂੰ ਮਿਲਿਆ।
ਦੱਸ ਦਈਏ ਕਿ ਬੀਤੇ ਦਿਨੀਂ ਕਰਨਾਲ ਦੇ ਕਿਸਾਨਾਂ ਵਲੋਂ ਗੁਲਾਬ ਜਾਮਨ ਦਾ ਲੰਗਰ ਲਾਇਆ ਗਿਆ ਸੀ। ਜਿਸ ਤੋਂ ਬਾਅਦ ਹੁਣ 26 ਦਸੰਬਰ ਨੂੰ ਕਿਸਾਨਾਂ ਨੇ ਆਈਸ ਕ੍ਰੀਮ ਦਾ ਲੰਗਰ ਲਾ ਕੇ ਸੁਰਖੀਆਂ ਬਟੌਰੀਆਂ ਹਨ।
ਅਜਿਹੇ 'ਚ ਕਿਸਾਨਾਂ ਵਲੋਂ ਨਿਤ ਵਖਰੀਆਂ-ਵਖਰੀਆਂ ਖਾਣ-ਪੀਣ ਦੀਆਂ ਚੀਜ਼ਾਂ ਦਾ ਲੰਗਰ ਲਾ ਕੇ ਖੁਦ ਨੂੰ ਖੂਬ ਸੁਰਖੀਆਂ ਬਟੌਰੀਆਂ ਜਾ ਰਹੀਆਂ ਹਨ।
ਹਰਿਆਣਾ ਦੇ ਕਿਸਾਨਾਂ ਵਲੋਂ ਕਰਨਾਲ ਦੇ ਟੋਲ ਪਲਾਜ਼ਾ ਨੂੰ ਤਿੰਨ ਦਿਨ ਫਰੀ ਕਰਨ ਦਾ ਅੱਜ ਦੂਜਾ ਦਿਨ ਹੈ। ਦੱਸ ਦਈਏ ਕਿ ਪੰਜਾਬ ਹਰਿਆਣਾ ਦੇ ਨਾਲ ਦੇਸ਼ ਦੇ ਕਈ ਸੂਬਿਆਂ ਦੇ ਕਿਸਾਨ ਲਗਾਤਾਰ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
- - - - - - - - - Advertisement - - - - - - - - -