Haryana farmers protest: ਕਿਸਾਨ ਆਰਡੀਨੈਂਸਾਂ ਵਿਰੁੱਧ ਪ੍ਰਦਰਸ਼ਰਨ ਕਰ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਵਲੋਂ ਲਾਠੀਚਾਰਜ, ਵੇਖੋ ਤਸਵੀਰਾਂ
ਕੇਂਦਰ ਸਰਕਾਰ ਦੇ ਤਿੰਨੇ ਆਰਡੀਨੈਂਸਾਂ ਵਿਰੁੱਧ ਹਰਿਆਣਾ ਦੇ ਪਿਪਲੀ ਵਿੱਚ ਅੱਜ ਕਿਸਾਨਾਂ ਵਲੋਂ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
Download ABP Live App and Watch All Latest Videos
View In Appਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ ਸੀ। ਜੀਂਦ ਪੁਲਿਸ ਨੇ ਪਿਪਲੀ ਰੈਲੀ ਵਿੱਚ ਜਾਣ ਵਾਲੇ ਸੈਂਕੜੇ ਕਿਸਾਨਾਂ ਤੇ ਆੜਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਸਰਕਾਰ ਇਕਰਾਰਨਾਮਾ ਫਾਰਮਿੰਗ ਨੂੰ ਉਤਸ਼ਾਹਤ ਕਰਨ ਦੀ ਗੱਲ ਕਰ ਰਹੀ ਹੈ।
ਅਨਾਜ, ਦਾਲਾਂ, ਖਾਣ ਵਾਲੇ ਤੇਲ, ਪਿਆਜ਼, ਆਲੂ ਆਦਿ ਨੂੰ ਜ਼ਰੂਰੀ ਵਸਤੂਆਂ ਐਕਟ ਤੋਂ ਬਾਹਰ ਰੱਖ ਕੇ ਸਟਾਕ ਲਿਮਟ ਨੂੰ ਖਤਮ ਕਰ ਦਿੱਤਾ ਗਿਆ ਹੈ।
ਪਹਿਲੇ ਕਾਨੂੰਨ ਮੁਤਾਬਕ ਹਰ ਵਪਾਰੀ ਮੰਡੀ ਵਿੱਚੋਂ ਹੀ ਕਿਸਾਨ ਦੀ ਫਸਲ ਖਰੀਦ ਸਕਦਾ ਸੀ। ਹੁਣ ਵਪਾਰੀ ਨੂੰ ਇਸ ਕਾਨੂੰਨ ਤਹਿਤ ਬਾਜ਼ਾਰ ਦੇ ਬਾਹਰੋਂ ਫਸਲਾਂ ਖਰੀਦਣ ਦੀ ਇਜਾਜ਼ਤ ਦਿੱਤੀ ਜਾਏਗੀ।
ਉਧਰ, ਸਿਰਸਾ ਵਿੱਚ ਪੁਲਿਸ ਨੇ ਆੜਤੀਆਂ ਤੇ ਮਜ਼ਦੂਰਾਂ ਨੂੰ ਨਾਕਾਬੰਦੀ ਕਰਕੇ ਰੋਕਿਆ। ਸਿਰਸਾ ਦੇ ਆੜਤੀਆਂ ਤੇ ਮਜ਼ਦੂਰਾਂ ਨੂੰ ਕੁਰੂਕਸ਼ੇਤਰ ਦੇ ਪਿਪਲੀ ਵਿੱਚ ਮਹਾਰਾਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਿਸਾਨ ਸਿਰਸਾ ਤੋਂ ਰੈਲੀ ਵਿੱਚ ਜਾਣ ਲਈ ਰਵਾਨਾ ਹੋਏ ਸੀ। ਪੁਲਿਸ ਨੇ ਉਨ੍ਹਾਂ ਨੂੰ ਉੱਥੇ ਰੋਕ ਲਿਆ। ਆੜਤੀਆਂ ਨੇ ਗ੍ਰਿਫਤਾਰੀ ਦੇ ਕੇ ਗੁੱਸਾ ਜ਼ਾਹਰ ਕੀਤਾ। ਆੜਤੀਆਂ ਨੇ ਹਰਿਆਣਾ ਸਰਕਾਰ 'ਤੇ ਤਾਨਾਸ਼ਾਹੀ ਦਾ ਦੋਸ਼ ਲਗਾਇਆ।
ਇਸ ਪ੍ਰਦਰਸ਼ਨ 'ਚ ਸ਼ਾਮਲ ਕਿਸਾਨਾਂ ਤੇ ਆੜਤੀਆਂ ਦਾ ਕਹਿਣਾ ਸੀ ਕਿ ਆਜ਼ਾਦ ਭਾਰਤ 'ਚ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਉਹ ਮੋਦੀ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਖਿਲਾਫ ਆਪਣਾ ਹੱਕ ਮੰਗਣ ਲਈ ਪਿਪਲੀ ਰੈਲੀ 'ਚ ਪਹੁੰਚੇ ਸੀ।
ਅਨਾਜ ਮੰਡੀ ਦੇ ਸਾਰੇ ਗੇਟਾਂ ਨੂੰ ਤਾਲਾ ਲਾ ਦਿੱਤਾ ਗਿਆ ਤੇ ਅੱਗੇ ਜਾਣ ਤੋਂ ਰੋਕਿਆ ਗਿਆ। ਦੱਸ ਦਈਏ ਕਿ ਪਿਪਲੀ ਵਿੱਚ ਆਰਡੀਨੈਂਸਾਂ ਖਿਲਾਫ ਕਿਸਾਨ ਯੂਨੀਅਨ ਵੱਲੋਂ ਕੀਤੀ ਰੈਲੀ ਵਿੱਚ ਜਾਣ ਲਈ ਸੈਂਕੜੇ ਕਿਸਾਨ ਤੇ ਆੜ੍ਹਤੀਏ ਦਾਣਾ ਮੰਡੀ ਵਿੱਚ ਇਕੱਠੇ ਹੋਏ ਸੀ। ਇਨ੍ਹਾਂ ਕਿਸਾਨਾਂ ਦੀਆਂ ਬੱਸਾਂ ਨੂੰ ਵੀ ਮੰਡੀ 'ਚ ਜਾਣ ਤੋਂ ਰੋਕ ਦਿੱਤਾ ਗਿਆ ਸੀ।
- - - - - - - - - Advertisement - - - - - - - - -