Internation Dog Day 'ਤੇ ਜਾਣੋ ਕੁੱਤਿਆਂ ਦੀ ਇਨਸਾਨੀ ਜ਼ਿੰਦਗੀ 'ਚ ਅਹਿਮੀਅਤ
ਬੇਸ਼ੱਕ ਤੁਸੀਂ ਕਿਸੇ ਵੀ ਜਾਨਵਰ ਨੂੰ ਪਾਲ ਲਵੋ, ਪਰ ਤਮਾਮ ਜਾਨਵਰਾਂ 'ਚ ਕੁੱਤੇ ਨੂੰ ਹੀ ਸਭ ਤੋਂ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ। ਕਿਸੇ ਸੰਕਟ ਸਮੇਂ ਕੁੱਤੇ ਆਪਣੇ ਮਾਲਕ ਦੀ ਜਾਨ ਬਚਾਉਣ ਤੋਂ ਪਿਛਾਂਹ ਨਹੀਂ ਹਟਦੇ। ਉਹ ਆਪਣੀ ਜਾਨ ਤਕ ਦਾਅ 'ਤੇ ਲਾ ਦਿੰਦੇ ਹਨ।
Download ABP Live App and Watch All Latest Videos
View In Appਜੇਕਰ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ ਜਾਂ ਫਿਰ ਤੁਹਾਡਾ ਕੋਈ ਚੰਗਾ ਦੋਸਤ ਨਹੀਂ ਹੈ ਤਾਂ ਇੱਕ ਕੁੱਤਾ ਪਾਲ ਲਓ। ਕੁੱਤਾ ਨਾ ਸਿਰਫ਼ ਤੁਹਾਡੇ ਇਕੱਲੇਪਣ ਨੂੰ ਦੂਰ ਕਰਨ 'ਚ ਮਦਦਗਾਰ ਹੋਵੇਗਾ ਬਲਕਿ ਉਹ ਤੁਹਾਡਾ ਸਭ ਤੋਂ ਚੰਗਾ ਦੋਸਤ ਵੀ ਬਣ ਸਕਦਾ ਹੈ।
ਇਨਸਾਨਾਂ ਵਿੱਚ ਦੋਸਤੀ 'ਚ ਕਿਤੇ ਨਾ ਕਿਤੇ ਕੋਈ ਸਵਾਰਥ ਜ਼ਰੂਰ ਲੁਕਿਆ ਹੁੰਦਾ ਹੈ ਪਰ ਕੁੱਤੇ ਕਿਸੇ ਵੀ ਮਾਮਲੇ 'ਚ ਸਵਾਰਥੀ ਨਹੀਂ ਹੁੰਦੇ। ਕੁੱਤੇ ਨਿਸਵਾਰਥ ਭਾਵਨਾ ਨਾਲ ਆਪਣੇ ਮਾਲਿਕ ਨਾਲ ਪਿਆਰ ਕਰਦੇ ਹਨ। ਉਸ ਦੇ ਬਦਲੇ 'ਚ ਮਾਲਕ ਤੋਂ ਵੀ ਬੱਸ ਪਿਆਰ ਦੀ ਉਮੀਦ ਰੱਖਦੇ ਹਨ।
ਜੇਕਰ ਤੁਸੀਂ ਕੁੱਤਾ ਪਾਲਿਆ ਹੈ ਤਾਂ ਸਮਝ ਲਓ ਕਿ ਇਸ ਨਾਲ ਤੁਹਾਡੀ ਫਿੱਟਨੈੱਸ ਬਰਕਰਾਰ ਰੱਖਣ 'ਚ ਕਾਫੀ ਮਦਦ ਮਿਲੇਗੀ। ਦਰਅਸਲ ਕੁੱਤੇ ਨੂੰ ਸੈਰ 'ਤੇ ਲਿਜਾਣ ਬਹਾਨੇ ਸਰੀਰਕ ਕਸਰਤ ਹੁੰਦੀ ਹੈ ਜਿਸ ਨਾਲ ਫਿੱਟਨੈੱਸ ਬਣੀ ਰਹਿੰਦੀ ਹੈ।
ਕੁੱਤਾ ਚਾਹੇ ਕਿਸੇ ਵੀ ਨਸਲ ਦਾ ਹੋਵੇ ਪਰ ਅਕਸਰ ਆਪਣੇ ਮਾਲਕ ਲਈ ਸੁਰੱਖਿਅਤ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਆਪਣੇ ਮਾਲਕ ਲਈ ਕਿਸੇ ਤਰ੍ਹਾਂ ਦਾ ਖਤਰਾ ਜਾਂ ਅਸੁਵਿਧਾ ਮਹਿਸੂਸ ਹੋਵੇ ਤਾਂ ਉਹ ਭੌਂਕਣ ਲੱਗਦੇ ਹਨ। ਅਜਿਹਾ ਕਰਕੇ ਉਹ ਆਪਣੇ ਮਾਲਕ ਨੂੰ ਆਉਣ ਵਾਲੇ ਖਤਰੇ ਲਈ ਚੇਤੰਨ ਕਰ ਦਿੰਦੇ ਹਨ।
ਇਸ ਕਾਰਨ ਮੋਟਾਪਾ (Obesity) ਤੇ ਸ਼ੂਗਰ (Diabetes) ਦਾ ਖਤਰਾ ਘੱਟ ਰਹਿੰਦਾ ਹੈ। ਇਸ ਲਈ ਮੰਨਿਆ ਜਾਂਦਾ ਕਿ ਕੁੱਤੇ ਇਨਸਾਨ ਦੇ ਚੰਗੇ ਦੋਸਤ ਹੁੰਦੇ ਹਨ।
ਵਿਗਿਆਨੀਆਂ ਨੇ ਖੋਜ ਕੀਤੀ ਕਿ ਕੁੱਤੇ ਪਾਲਣ ਨਾਲ ਇਨਸਾਨ ਦੀਆਂ ਸਰੀਰਕ ਗਤੀਵਿਧੀਆਂ ਵਧਦੀਆਂ ਹਨ। ਜਦੋਂ ਲੋਕ ਆਪਣੀ ਜ਼ਿੰਦਗੀ 'ਚ ਚੰਗੀਆਂ ਗਤੀਵਿਧੀਆਂ ਸ਼ਾਮਲ ਕਰਦਾ ਹੈ ਤਾਂ ਉਨ੍ਹਾਂ ਦਾ ਦਿਲ ਸਿਹਤਮੰਦ ਹੁੰਦਾ ਹੈ।
ਅੱਜ ਦੁਨੀਆਂ ਭਰ 'ਚ ਅੰਤਰਰਾਸ਼ਟਰੀ ਕੁੱਤਾ ਦਿਹਾੜਾ (International Dog Day) ਮਨਾਇਆ ਜਾ ਰਿਹਾ ਹੈ। ਜਾਨਵਰਾਂ 'ਚ ਇਨਸਾਨ ਦੇ ਸਭ ਤੋਂ ਨਜ਼ਦੀਕ ਕੁੱਤਾ ਹੀ ਹੈ। ਕੁੱਤੇ 'ਤੇ ਇਨਸਾਨ ਦੇ ਰਿਸ਼ਤਿਆਂ 'ਚ ਕਈ ਤਰ੍ਹਾਂ ਦੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ।
- - - - - - - - - Advertisement - - - - - - - - -