ਸੌਖਾ ਨਹੀਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣਾ, ਇਨ੍ਹਾਂ ਮੁਸ਼ਕਲਾਂ ਦੇ ਨਾਲ ਅੱਗੇ ਵੱਧ ਰਹੇ ਕਿਸਾਨ, ਦੇਖੋ ਤਸਵੀਰਾਂ
Download ABP Live App and Watch All Latest Videos
View In Appਹਰਿਆਣਾ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਰੋਕਣ ਦੀ ਪੂਰੀ ਵਾਹ ਲਾ ਦਿੱਤੀ ਹੈ ਪਰ ਪੰਜਾਬ ਦੇ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੜਾਈ ਲੜ ਰਿਹਾ ਹੈ।
ਨੇੜੇ ਦੇ ਪਿੰਡਾਂ ਦੇ ਲੋਕ ਵੀ ਕਿਸਾਨਾਂ ਲਈ ਲੰਗਰ ਲੈ ਕੇ ਆ ਰਹੇ ਹਨ। ਕਿਸਾਨਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਤੋ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲੈਣਗੇ।
ਸੰਗਰੂਰ (ਅਸ਼ਰਫ ਢੁੱਡੀ): ਪੰਜਾਬ ਦੇ ਕਿਸਾਨਾਂ ਨੂੰ ਖਨੋਰੀ ਬਾਰਡਰ 'ਤੇ ਰੋਕ ਕੇ ਹਰਿਆਣਾ ਪੁਲਿਸ ਨੇ ਪੂਰਾ ਜ਼ੋਰ ਲਾ ਦਿੱਤਾ ਹੈ। ਕਿਸਾਨ ਪੰਜਾਬ ਭਰ ਤੋਂ ਚੱਲ ਕੇ ਦਿਲੀ ਵੱਲ ਜਾਣ ਲਈ ਆਏ ਸੀ ਪਰ ਹਰਿਆਣਾ ਦੀ ਪੁਲਿਸ ਨੇ ਇਥੇ ਬੇਰੀਕੇਡ ਲਾ ਦਿੱਤੇ ਤੇ ਹਾਈਵੇਅ 'ਤੇ ਪੱਥਰ ਸੁਟ ਕੇ ਕਿਸਾਨਾਂ ਦਾ ਰਾਹ ਰੋਕਿਆ ਹੈ।
ਵਾਟਰਪਰੂਫ ਟਰਾਲੀ ਤਿਆਰ ਕਰਕੇ ਹੀ ਕਿਸਾਨ ਘਰੋਂ ਚਲੇ ਹਨ ਪਰ ਇਸ ਕੜਾਕੇ ਦੀ ਠੰਢ 'ਚ ਵੀ ਕਿਸਾਨ ਮੁਕਾਬਲਾ ਕਰ ਰਹੇ ਹਨ। ਕਿਸਾਨਾਂ ਨੇ ਲੰਗਰ ਲਈ ਰਾਸ਼ਨ ਤੇ ਬਾਲਣ ਦਾ ਇੰਤਜ਼ਾਮ ਕੀਤਾ ਹੋਇਆ ਹੈ।
ਕਿਸਾਨਾਂ ਨੇ ਕਿਹਾ ਹੈ ਕਿ ਜੋ ਵੀ ਹੁਕਮ ਉਨ੍ਹਾਂ ਦੀ ਜਥੇਬੰਦੀ ਦਾ ਹੋਏਗਾ, ਉਸ ਨੂੰ ਮੰਨਦੇ ਹੋਏ ਉਹ ਦਿੱਲੀ ਵੱਲ ਕੂਚ ਕਰਨਗੇ। ਮੌਸਮ ਦੀ ਸਭ ਤੋਂ ਵੱਧ ਮਾਰ ਕਿਸਾਨਾਂ 'ਤੇ ਹੀ ਪੈਂਦੀ ਹੈ। ਅੱਜ ਵੀ ਕਿਸਾਨ ਰਾਤ ਭਰ ਮੀਂਹ 'ਚ ਸੜਕ 'ਤੇ ਡਟੇ ਰਹੇ ਹਨ।
ਨੌਜਵਾਨ ਤੇ ਬਜ਼ੁਰਗ ਕਿਸਾਨ ਸੜਕ 'ਤੇ ਬੈਠ ਕੇ ਲੜਾਈ ਲੜ ਰਹੇ ਹਨ ਤੇ ਪ੍ਰਦਰਸ਼ਨ ਕਰ ਰਹੇ ਸਾਰੇ ਕਿਸਾਨਾਂ ਲਈ ਨਾਸ਼ਤਾ ਵੀ ਤਿਆਰ ਕਰ ਰਹੇ ਹਨ। ਤਸਵੀਰਾਂ ਸੰਗਰੂਰ ਦੇ ਖਨੌਰੀ ਬਾਰਡਰ ਦੀਆਂ ਹਨ ਜਿੱਥੇ ਕਿਸਾਨ ਸਵੇਰ ਦਾ ਨਾਸ਼ਤਾ ਤਿਆਰ ਕਰ ਰਹੇ ਹਨ।
- - - - - - - - - Advertisement - - - - - - - - -