ਬੱਸ ਇਹ ਭੋਜਨ ਖਾਓ, ਬਲੱਡ ਪ੍ਰੈਸ਼ਰ, ਚਿੰਤਾ, ਡਿਪ੍ਰੈਸ਼ਨ, ਦਿਲ ਦੇ ਰੋਗ ਦੂਰ ਭਜਾਓ
ਹਲਦੀ- ਭਾਰਤ ਦੇ ਕਿਸੇ ਵੀ ਘਰ ਦੀ ਰਸੋਈ ’ਚੋਂ ਆਸਾਨੀ ਨਾਲ ਮਿਲਣ ਵਾਲੀ ਹਲਦੀ ਵਿੱਚ ਸਰੀਰ ਦੇ ਕਿਸੇ ਵੀ ਹਿੱਸੇ ’ਚੋਂ ਸੋਜ਼ਿਸ਼ ਘਟਾਉਣ ਤੇ ਤਣਾਅ ਤੇ ਚਿੰਤਾ ਦੂਰ ਕਰਨ ਦੀ ਤਾਕਤ ਹੁੰਦੀ ਹੈ।
Download ABP Live App and Watch All Latest Videos
View In Appਖ਼ੱਟੇ ਫਲ- ਸੰਤਰਾ, ਨਿੰਬੂ, ਔਲ਼ਾ ਤੇ ਅਮਰੂਦ ਵਿੱਚ ਵਿਟਾਮਿਨ ‘ਸੀ’ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਦਿਮਾਗ਼ ਵਿੱਚੋਂ ਤਣਾਅ ਭਜਾ ਦਿੰਦਾ ਹੈ।
ਨਟਸ- ਅਖਰੋਟ, ਕਾਜੂ, ਬਾਦਾਮ ਤੇ ਪਿਸਤਾ ਵਿੱਚ ਮੌਜੂਦ ਪੋਸ਼ਕ ਤੱਤ ਤਣਾਅ ਤੇ ਘੋਰ ਨਿਰਾਸ਼ਾ ਭਾਵ ਡੀਪ੍ਰੈਸ਼ਨ ਘਟਾਉਂਦੇ ਹਨ।
ਸਾਬਤ ਅਨਾਜ- ਸਾਬਤ ਅਨਾਜ ਵਿੱਚ ਵਿਟਾਮਿਨ, ਖਣਿਜ ਪਦਾਰਥ ਤੇ ਫ਼ਾਈਬਰ ਤੋਂ ਇਲਾਵਾ ਸੇਰੋਟੋਨਿਨ ਹੰਦੇ ਹਨ। ਇਹ ਵੀ ਵਿਅਕਤੀ ਦਾ ਰੌਂਅ ਠੀਕ ਰੱਖਣ ਵਿੱਚ ਸਹਾਈ ਹੁੰਦੇ ਹਨ।
ਗ੍ਰੀਨ ਟੀ- ਗ੍ਰੀਨ ਟੀ ਵਿੱਚ ਕੈਫ਼ੀਨ ਦੀ ਮਾਤਰਾ ਘੱਟ ਹੁੰਦੀ ਹੈ ਪਰ ਇਸ ਵਿੱਚ ਅਮੀਨੋ ਐਸਿਡ ਹੁੰਦਾ ਹੈ, ਜੋ ਨਾ ਸਿਰਫ਼ ਕੈਂਸਰ ਤੋਂ ਬਚਾਅ ਕਰਦਾ ਹੈ, ਸਗੋਂ ਦਿਮਾਗ਼ ਨੂੰ ਵੀ ਤੰਦਰੁਸਤ ਤੇ ਚਿੰਤਾ ਤੋਂ ਮੁਕਤ ਰੱਖਦਾ ਹੈ।
ਆਂਡੇ- ਆਂਡੇ ਵਿਟਾਮਿਨਾਂ, ਖਣਿਜ ਪਦਾਰਥਾਂ, ਐਂਟੀ ਆਕਸੀਡੈਂਟਸ ਤੇ ਖ਼ਾਸ ਤੌਰ ’ਤੇ ਕੋਲੀਨ ਨਾਲ ਭਰਪੂਰ ਹੁੰਦੇ ਹਨ। ਇਹ ਦਿਮਾਗ਼ ਦੀ ਤੰਦਰੁਸਤੀ ਤੇ ਤਣਾਅ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਦਹੀਂ- ਦਹੀਂ ਦੇ ਵਧੀਆ ਬੈਕਟੀਰੀਆ ਜਾਂ ਪ੍ਰੋਬਾਇਓਟਿਕਸ ਹਾਜ਼ਮੇ ਨੂੰ ਠੀਕ ਰੱਖਦੇ ਹਨ ਤੇ ਤਣਾਅ ਵੀ ਘਟਾਉਂਦੇ ਹਨ।
- - - - - - - - - Advertisement - - - - - - - - -